ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਰਤ ਦੇ ਨਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਥੇ ਪ੍ਰਵਾਸੀ ਭਾਰਤੀਆਂ ਨੂੰ ਭਾਰਤ ਆ ਕੇ ਨਿਵੇਸ਼ ਕਰਨ ਲਈ ਵੱਡੇ-ਵੱਡੇ ਲਾਰਿਆਂ ਨਾਲ ਅਨੇਕਾਂ ਸਹੂਲਤਾਂ ਦੇ ਐਲਾਨ ਕੀਤੇ ਜਾ ਰਹੇ ਹਨ ਉੱਥੇ ਪ੍ਰਵਾਸੀਆਂ ਨਾਲ ਸਬੰਧਤ ਦੇਸ਼-ਵਿਦੇਸ਼ ਵਿਚਲੇ ਅਦਾਰਿਆਂ ਵਿੱਚਲੀ ਬਾਬੂਸ਼ਾਹੀ ਉਹਨਾਂ ਦੇ ਕਿਸੇ ਵੀ ਕੰਮ ਲਈ ਲੇਲੜੀਆਂ ਕੱਢਵਾਉਣ ਦਾ ਸਵਾਦ ਲੈਣਾ ਨਹੀ ਭੁੱਲਦੀ।
ਵਿਦੇਸ਼ਾਂ ਵਿੱਚਲੇ ਭਾਰਤੀ ਦੂਤਘਰਾਂ ਵਿੱਚ ਪਾਸਪੋਰਟ ਨਵਿਆਉਣ ਜਾਂ ਗੁੰਮ ਹੋਏ ਪਾਸਪੋਰਟ ਲੈਣ ਲਈ ਪੰਜਾਬੀਆਂ ਦੀ ਲੱਗੀਆਂ ਲੰਮੀਆਂ ਲਾਈਨਾਂ ਆਂਮ ਦੇਖਣ ਨੂੰ ਮਿਲਦੀਆਂ ਹਨ । ਬੈਲਜ਼ੀਅਮ ਦੀ ਰਾਜਧਾਨੀ ਬਰੱਸਲਜ਼ ਵਿਚਲੇ ਦੂਤਘਰ ਵਿੱਚ 21 ਜਨਵਰੀ 2014 ਨੂੰ ਪਾਸਪੋਰਟ ਨਵਿਆਉਣ ਲਈ ਅਰਜੀ ਦੇ ਕੇ ਅੱਜ ਤੱਕ ਨਵੇਂ ਪਾਸਪੋਰਟ ਲਈ ਤਰਸ ਰਿਹਾ ਹੈ ਇੱਕ ਪੰਜਾਬੀ ਅਮਰਜੀਤ ਸਿੰਘ । ਦੂਤਘਰ ਦੇ ਸਟਾਫ ਦੇ ਅੱਖੜ ਰਵੱਈਏ 'ਤੋ ਤੰਗ ਆਏ ਅਮਰਜੀਤ ਨੇ ਪ੍ਰੈਸ ਨਾਲ ਗੱਲਬਾਤ ਦੌਰਾਂਨ ਅਪਣੀ ਦੁੱਖਭਰੀ ਕਹਾਣੀ ਸੁਣਾਉਦਿਆਂ ਦੱਸਿਆ ਕਿ ਕਿਵੇਂ ਉਸਨੂੰ 150 ਕਿਲੋਮੀਟਰ ਦੂਰੋਂ ਬਰੱਸਲਜ਼ ਦੇ ਸੱਤ ਗੇੜੇ ਮਾਰਨ, ਫੈਕਸ ਅਤੇ ਕਈ ਈਮੇਲਾਂ ਕਰਨ ਦੇ ਬਾਵਜੂਦ ਵੀ ਅਜੇ ਤੱਕ ਭਾਰਤੀ ਪਾਸਪੋਰਟ ਦੇ ਦਰਸ਼ਨ ਨਹੀ ਹੋਏ । ਡੇਢ ਮਹੀਨਾਂ ਪਹਿਲਾ ਅਜੇ ਅਗਰਵਾਲ ਨਾਂਮ ਦੇ ਅਫਸਰ ਨੇ 2 ਹਫਤਿਆਂ ਵਿੱਚ ਪਾਸਪੋਰਟ ਜਾਰੀ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਜਦ ਵੀ ਪਤਾ ਕਰਨ ਲਈ ਅੰਬੈਂਸੀ ਫੋਨ ਕਰਦਾਂ ਹਾਂ ਅੱਗੋਂ "ਕੱਲ ਨੂੰ ਕਰੀ ਅੱਜ ਸਾਹਿਬ ਨਹੀ ਹਨ" ਦਾ ਜਵਾਬ ਮਿਲਦਾ ਹੈ । ਅਮਰਜੀਤ ਨੇ ਦੱਸਿਆ ਕਿਹਾ ਕਈ ਦੋਸਤਾਂ ਨੇ ਸਿਫਾਰਸ਼ ਲਗਵਾ ਕੇ ਪਾਸਪੋਰਟ ਲੈਣ ਲਈ ਕਿਹਾ ਹੈ ਪਰ ਮੈਂ ਸਾਰੀ ਕਾਗਜੀ ਕਾਰਵਾਈ ਪੂਰੀ ਕਰਨ ਬਾਅਦ ਕਿਸੇ ਖਾਸ਼ ਸਖਸੀਅਤਾਂ ਦੇ ਪੈਰੀਂ ਨਹੀ ਪੈ ਸਕਦਾ । ਵਿਦੇਸਾਂ ਵਿੱਚ ਨਵਿਆਉਣ ਲਈ ਦਿੱਤੇ ਪਾਸਪੋਰਟਾਂ ਦੇ ਕੇਸਾਂ ਵਿੱਚ ਅਕਸਰ ਹੀ ਅਜਿਹਾ ਹੁੰਦਾਂ ਹੈ ਕਿ ਦੂਤਘਰ ਵੱਲੋਂ ਸਬੰਧਤ ਪਾਸਪੋਰਟ ਦਫਤਰ ਨੂੰ ਇੰਨਕੁਆਰੀ ਭੇਜੀ ਜਾਂਦੀ ਹੈ ਜੋ ਪਾਸਪੋਰਟ ਦਫਤਰ ਦੇ ਕਿਸੇ ਕਰਮਚਾਰੀ ਦੀ ਮੁੱਠੀ ਗਰਮ ਕੀਤੇ ਬਿਨ੍ਹਾਂ ਵਾਪਸ ਨਹੀ ਆਉਦੀ ।
ਦੂਤਘਰ ਦੇ ਮਾੜੇ ਵਤੀਰੇ ਕਾਰਨ ਅਪਣੇ ਬਿਮਾਰ ਪਿਤਾ ਨੂੰ ਮਿਲਣ ਨੂੰ ਤਰਸ ਰਿਹਾ ਅਮਰਜੀਤ ਸਿੰਘ ਦੁਖੀ ਮਨ ਨਾਲ ਕਹਿੰਦਾ ਹੈ ਕਿ ਜੇ ਅਗਲੇ ਦਿਨਾਂ ਤੱਕ ਪਾਸਪੋਰਟ ਨਾ ਜਾਰੀ ਤਾਂ ਉਹ ਅੰਬੈਂਸੀ ਅੱਗੇ ਭੁੱਖ ਹੜਤਾਲ 'ਤੇ ਬੈਠ ਜਾਵੇਗਾ ।
