ਪਹਿਲਵਾਨ ਦੇ ਸਨਮਾਨ 'ਚ ਦਿੱਤਾ ਬਰੱਸਲਜ਼ ਵਿਖੇ ਰਾਤ ਦਾ ਖਾਣਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਉੱਘੇ ਕਾਂਗਰਸੀ ਆਗੂ ਅਤੇ ਲੁਧਿਆਣਾ ਪੱਛਮੀ ਦੇ ਹਲਕਾ ਇੰਚਾਰਜ ਗੁਰਮੇਲ ਸਿੰਘ ਪਹਿਲਵਾਨ ਅਤੇ ਸ੍ਰੀ ਪਵਨ ਦੀਵਾਨ ਦੀ ਬੈਲਜ਼ੀਅਮ ਆਮਦ 'ਤੇ ਉਹਨਾਂ ਦੇ ਦੋਸਤਾਂ ਨੇ ਬਰੱਸਲਜ਼ ਵਿਖੇ ਰਾਤ ਦੇ ਖਾਣੇ ਦੀ ਦਾਅਵਤ ਦਿੱਤੀ । ਤਿੰਨ ਦਿਨਾਂ ਸੰਖੇਪ ਦੌਰੇ 'ਤੇ ਬੈਲਜ਼ੀਅਮ ਆਏ ਪਹਿਲਵਾਨ ਅਤੇ ਦੀਵਾਨ ਦਾ ਉਹਨਾਂ ਦੇ ਨਜਦੀਕੀ ਦੋਸਤਾਂ ਸੁਰਿੰਦਰਜੀਤ ਸਿੰਘ ਸੋਨੀ ਬਠਲਾ ਅਤੇ ਸੁਰਿੰਦਰਪਾਲ ਸਿੰਘ ਮੱਕੜ ਨੇ ਨਿੱਘਾ ਸਵਾਗਤ ਕੀਤਾ ।
ਕੱਲ ਰਾਤ ਉਹਨਾਂ ਦੇ ਸਨਮਾਨ ਵਿੱਚ ਯੂਰਪ ਦੀ ਰਾਜਧਾਨੀ ਬਰੱਸਲਜ਼ ਵਿਖੇ ਇਥੋਂ ਦੇ ਕਾਂਗਰਸੀ ਆਗੂ ਗੁਰਦੀਪ ਸਿੰਘ ਮੱਲ੍ਹੀ, ਸਿਮਰਜੀਤ ਸਿੰਘ, ਸੁਰਜੀਤ ਸਿੰਘ ਖਹਿਰਾ ਅਤੇ ਬੈਲਜ਼ੀਅਮ ਦੀ ਸਿਆਸੀ ਪਾਰਟੀ ਪੀ ਐਸ ਦੇ ਨੁੰਮਾਇਦੇ ਸ੍ਰੀ ਪ੍ਰੇਮ ਕਪੂਰ ਹੋਰਾਂ ਨੇ ਰਾਤ ਦੇ ਖਾਣੇ ਦੀ ਦਾਅਵਤ 'ਤੇ ਸੱਦਿਆ ਜਿਥੇ ਪੰਜਾਬ ਦੀ ਸਿਆਸਤ ਅਤੇ ਪ੍ਰਵਾਸੀਆਂ ਨੂੰ ਆ ਰਹੀਆਂ ਮੁਸਕਲਾਂ ਅਤੇ ਉਹਨਾਂ ਦੇ ਹੱਲ ਲਈ ਕੀਤੇ ਜਾਣ ਵਾਲੇ ਯਤਨਾ ਬਾਰੇ ਵਿਸਥਾਰਿਤ ਚਰਚਾ ਕੀਤੀ।