ਬਰੱਸਲਜ਼ ਗੁਰਦਵਾਰਾ ਸਾਹਿਬ ਦੇ ਬਾਹਰ ਕੀਤੀ ਗਈ ਬੰਦੀਛੋੜ ਅਰਦਾਸ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਵਿਲਵੋਰਦੇ ਸ਼ਹਿਰ ਦੇ ਮੇਅਰ ਹੰਂਸ ਬੋਂਟੇ ਵੱਲੋਂ ਜਾਰੀ ਨਾਦਰਸ਼ਾਹੀ ਫੁਰਮਾਨ ਕਾਰਨ ਬਰੱਸਲਜ਼ ਦੀਆਂ ਸੰਗਤਾਂ ਪਿਛਲੇ ਦਿਨਾਂ 'ਤੋਂ ਬੰਦ ਪਏ ਗੁਰਦਵਾਰਾ ਗੁਰੂ ਨਾਨਕ ਸਾਹਿਬ ਦੇ ਬਾਹਰ 'ਤੋਂ ਹੀ ਦਰਸ਼ਨ ਦੀਦਾਰ ਕਰ ਮੁੜਨ ਲਈ ਮਜ਼ਬੂਰ ਹਨ । ਕੱਲ ਵੀਰਵਾਰ ਨੂੰ ਬੰਦੀਛੋੜ ਦਿਵਸ ਅਤੇ ਦੀਵਾਲੀ ਦੇ ਤਿਉਹਾਰ ਮੌਕੇ ਵੀ ਪ੍ਰਬੰਧਕ ਕਮੇਟੀ ਅਤੇ ਸੰਗਤ ਨੇ ਗੁਰੂਘਰ ਦੇ ਬਾਹਰ ਹੀ ਚੌਪਈ ਸਾਹਿਬ ਦੇ ਪਾਠ ਕਰਕੇ ਅੰਦਰ ਬਿਰਾਜਮਾਂਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਬੰਦੀਛੋੜ ਲਈ ਅਰਦਾਸ ਕੀਤੀ । ਅੰਦਰੋਂ ਗ੍ਰੰਥੀ ਸਿੰਘ ਨੇ ਤਿਆਰ ਕੀਤਾ ਕੜਾਹ ਪ੍ਰਸ਼ਾਦ ਬਾਹਰ ਆ ਕੇ ਸੰਗਤਾਂ ਨੂੰ ਵਰਤਾਇਆ ।