ਬੈਲਜ਼ੀਅਮ ਵਿੱਚ ਕਤਲ ਨੌਜਵਾਨ ਦੇ ਪਰਿਵਾਰ ਨੂੰ ਭੇਟ ਕੀਤੀ ਮਾਲੀ ਮੱਦਦ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਮਹੀਨੇ ਬੈਲਜ਼ੀਅਮ ਦੀ ਰਾਜਧਾਨੀ ਬਰੱਸਲਜ਼ ਵਿਖੇ ਇੱਕ ਪੈਟਰੋਲ ਪੰਪ ਉਪਰ ਦੁਕਾਨ 'ਤੇ ਕੰਮ ਕਰਦੇ ਪੰਜਾਬੀ ਨੌਜਵਾਨ ਲਖਵੀਰ ਸਿੰਘ ਲੱਕੀ ਦੇ ਦਰਦਨਾਕ ਕਤਲ ਬਾਅਦ ਉਸਦੀ ਮ੍ਰਿਤਕ ਦੇਹ ਪੰਜਾਬ ਭੇਜਣ ਲਈ ਕੁੱਝ ਮਾਇਆ ਇਕੱਤਰ ਕੀਤੀ ਗਈ ਸੀ। ਪਰ ਭਾਰਤੀ ਦੂਤਘਰ ਬਰੱਸਲਜ਼ ਵੱਲੋਂ ਲੱਕੀ ਦੀ ਮ੍ਰਿਤਕ ਦੇਹ ਪੰਜਾਬ ਭੇਜਣ ਲਈ ਸਾਰੀ ਕਾਗਜੀ ਕਾਰਵਾਈ ਅਤੇ ਪੂਰਾ ਖਰਚਾ ਕਰਨ 'ਤੋਂ ਬਾਅਦ ਇਕੱਠੀ ਕੀਤੀ ਗਈ ਰਾਸ਼ੀ ਉਸਦੇ ਮਾਪਿਆਂ ਨੂੰ ਸੌਂਪ ਦਿੱਤੀ ਗਈ ਹੈ। ਲੱਕੀ ਦੀ ਮ੍ਰਿਤਕ ਦੇਹ ਪੰਜਾਬ ਲੈ ਕੇ ਪੰਜਾਬ ਗਏ ਚਰਨਜੀਤ ਸਿੰਘ ਬਰਨਾਲਾ ਅਤੇ ਜਸਵਿੰਦਰ ਸਿੰਘ ਸਮਰਾ ਨੇ ਪਿੰਡ ਫਰਵਾਹੀ ਦੀ ਪੰਚਾਇਤ ਦੀ ਹਾਜਰੀ ਵਿੱਚ ਲੱਕੀ ਦੇ ਪਿਤਾ ਨੂੰ ਕੁੱਝ ਹੋਰ ਸਖਸ਼ੀਅਤਾਂ ਦੀ ਹਾਜਰੀ ਸਮੇਂ ਜਿਨ੍ਹਾਂ
ਵਿੱਚ ਕੌਰਾ ਸਿੰਘ ਸਾਬਕਾ ਮੈਂਬਰ, ਸ: ਦਰਸਨ ਸਿੰਘ ਅਤੇ ਸਰਬਜੀਤ ਸਿੰਘ ਬਰਨਾਲਾ ਦੀ ਮੌਜੂਦਗੀ ਵਿੱਚ 471000 ਰੁਪਏ ਸੌਂਪ ਦਿੱਤੇ ਗਏ। ਇਸ 'ਤੋਂ ਇਲਾਵਾ ਰਿੰਕੂਂ ਸਮਰਾ ਅਤੇ ਚਰਨਜੀਤ ਸਿੰਘ ਬਰਨਾਲਾ ਵੱਲੋਂ ਅਪਣੇ ਤੌਰ ਵੀ ਪਰਿਵਾਰ ਦੀ ਕਾਫੀ ਆਰਥਿਕ ਮੱਦਦ ਕੀਤੀ ਗਈ ਹੈ।
ਇਕੱਠੀ ਹੋਈ ਮਾਇਆ ਦਾ ਵੇਰਵਾ ਅੱਜ ਪ੍ਰੈਸ ਨੂੰ ਜਾਰੀ ਕਰਦਿਆਂ ਰਿੰਕੂ ਸਮਰਾ ਨੇ ਦੱਸਿਆ ਕਿ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਵਿਚੋਂ 1025 ਯੂਰੋ, ਗੁਰਦਵਾਰਾ ਸਿੱਖ ਸੰਗਤ ਸਾਹਿਬ ਸਿੰਤਰੂਧਨ ਵਿਚੋਂ 375 ਯੂਰੋ, ਗੁਰਦਵਾਰਾ ਸਾਹਿਬ ਉਪਰਤਿੰਗਨ ਵਿੱਚੋਂ 230 ਯੂਰੋ, ਗੁਰਦਵਾਰਾ ਸਾਹਿਬ ਆਲਕਨ ਵਿਚੋਂ 415 ਯੂਰੋ ਇਕੱਤਰ ਹੋਏ ਸਨ ਅਤੇ ਅਪਣੇ ਤੌਰ 'ਤੇ ਮੱਦਦ ਕਰਨ ਵਾਲਿਆਂ ਵਿੱਚ ਮਨੋਜ ਅਠੌਲੀ 500, ਲਖਵੀਰ ਗਿੱਲ 500, ਜੋਨੀ ਕਾਰਵਾਸ਼200, ਕੁਮਾਰ ਸੌਪ 100, ਪਿੰਦਾਂ ਕਾਰਵਾਸ਼ 100, ਸੁਖਵਿੰਦਰ 200, ਸੋਨੂੰ 50, ਸੱਤਾ ਪੋਰਤ ਨਾਮੂਰ ਅਤੇ ਦੋਸਤਾਂ ਵੱਲੋਂ 290,ਰਾਮ ਲਾਲ 100, ਸੰਧੂ ਕਾਰਵਾਸ਼ 125, ਪਲਵਿੰਦਰ ਕਾਰਵਾਸ਼ 200, ਬਾਬਾ ਗੁਰਦਿਆਲ 200, ਸੰਮੀ ਕਾਰਵਾਸ਼ 200, ਸਤਨਾਮ ਅੰਬਰਸਰੀਆ 100, ਚੈਚਲ ਸਿੰਘ 50, ਅਵਤਾਰ ਸਿੰਘ ਰਾਹੋਂ 150 ਯੂਰੋ, ਬਲਰਾਜ ਛਾਬੜਾ 50, ਰਵਿੰਦਰਪਾਲ 50, ਸੱਜਣ ਸਿੰਘ ਵਿਰਦੀ 100, ਛਲੈਰਵਾ ਦੀ ਸੰਗਤ ਵੱਲੋਂ 550, ਬਸੰਤ ਸਿੰਘ ਮੋਹਾਲੀ 100, ਚੈਂਚਲ ਸਿੰਘ 50, ਗੁਰਵਿੰਦਰ ਸਿੰਘ 50, ਪ੍ਰਮੋਦ ਕੁਮਾਰ 50, ਦੀਪਕ 50 ਅਤੇ ਸਵਰਨਾ ਰਸੂਲਪੁਰੀਆ ਵੱਲੋਂ ਵੀ 50 ਯੂਰੋ ਮੱਦਦ ਆਈ ਸੀ।
ਇਸ ਸਾਰੀ ਆਰਥਿਕ ਮੱਦਦ ਨੂੰ ਪਾਰਦਰਸ਼ੀ ਬਣਾ ਜਨਤਕ ਕਰਦਿਆਂ ਰਿੰਕੂ ਸਮਰਾ ਨੇ ਦੱਸਿਆ ਕਿ ਪੀੜਤ ਪਰਿਵਾਰ ਅਤੇ ਪਿੰਡ ਦੀ ਪੰਚਾਇਤ ਵੱਲੋਂ ਬੈਲਜ਼ੀਅਮ ਦੀਆਂ ਸੰਗਤਾਂ, ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਭਾਰਤੀ ਦੂਤਘਰ ਦਾ ਇੱਸ ਦੁੱਖ ਦੀ ਘੜੀ ਵਿੱਚ ਮੱਦਦ ਕਰਨ ਲਈ ਧੰਨਵਾਦ ਕੀਤਾ ਗਿਆ ਹੈ।