ਵਿਲਵੋਰਦੇ ਗੁਰੂਘਰ ਮਾਮਲੇ 'ਚ ਦੋ ਮੇਅਰਾਂ ਵੱਲੋਂ ਸਿੱਖਾਂ ਦੀ ਹਿਮਾਇਤ

 ਸਿੱਖਾਂ ਦੀ ਬਹੁਗਿਣਤੀ ਵਾਲੇ ਇਲਾਕਿਆਂ ਸਿੰਤਰੂਧਨ, ਬਰਗਲੋਨ ਅਤੇ ਆਲਕਨ ਦੇ ਮੇਅਰਾਂ ਅਤੇ ਇੱਕ Aੁੱਚ ਪੁਲਿਸ ਅਫਸਰ ਵੱਲੋਂ ਸਿੱਖ ਭਾਈਚਾਰੇ ਦੀ ਖੁੱਲੇਆਂਮ ਹਿਮਾਇਤ ਵੀ ਅੱਜ ਦਿਨ ਭਰ ਚਰਚਾ ਵਿੱਚ ਰਹੀ। ਉਹਨਾਂ 80ਵਿੱਚ ਇਹਨਾਂ ਇਲਾਕਿਆਂ ਵਿੱਚ ਆ ਕੇ ਵਸੇ ਸਿੱਖ ਭਾਈਚਾਰੇ ਗੱਲ ਕਰਦਿਆਂ ਕਿਹਾ ਕਿ ਬੇਸੱਕ ਪਹਿਲਾਂ ਕੁੱਝ ਲੋਕ ਕੱਚੇ ਰਹਿ ਰਹੇ ਸਨ ਪਰ 2001 ਅਤੇ 2009 ਵਿੱਚ ਖੁੱਲ੍ਹੀ ਇੰਮੀਗ੍ਰੇਸ਼ਨ ਦੌਰਾਨ ਤਕਰੀਬਨ ਸਾਰੇ ਹੀ ਪੱਕੇ ਹੋ ਗਏ ਜਿਨ੍ਹਾਂ ਵਿੱਚੋਂ ਬਹੁਤੇ ਹੁਣ ਬੈਲਜ਼ੀਅਮ ਪਾਸਪੋਰਟ ਧਾਰਕ ਹਨ।
ਸਿੰਤਰੂਧਨ ਦੀ ਮੇਅਰ ਮੈਡਮ ਫੀਰਲੇ ਹੀਰਨ, ਬੁਰਗਲੋਨ ਦੇ ਮੇਅਰ ਡੈਨੀ ਡਿਉਨੇਕਰ ਅਤੇ ਪੁਲਿਸ ਅਫਸ਼ਰ ਸਟੀਵ ਪਰੋਪੋਸਤ ਨੇ ਵੀ ਸਿੱਖਾਂ ਦੇ ਚੰਗੇਂ ਵਿਵਹਾਰ ਦੀ ਦਾਦ ਦਿੰਦਿਆਂ ਕਿਹਾ ਕਿ ਪਿਛਲੇ ਸਾਲਾਂ ਦੌਰਾਂਨ ਸਾਨੂੰ ਕਦੇ ਵੀ ਕਿਸੇ ਅਜਿਹੀ ਸਥਿਤੀ ਦਾ ਸਾਹਮਣਾ ਨਹੀ ਕਰਨਾ ਜਿਸ ਨਾਲ ਵਿਲਵੋਰਦੇ ਵਰਗੇ ਹਾਲਾਤ ਬਣਦੇ।
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਵਿਲਵੋਰਦੇ ਸ਼ਹਿਰ ਦੇ ਮੇਅਰ ਵੱਲੋਂ ਅਪਣੇ ਅਹੁਦੇ ਦੀ ਧੌਂਸ ਹੇਠ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਨੂੰ ਸੰਗਤਾਂ ਲਈ ਇੱਕ ਮਹੀਨੇ ਤੱਕ ਬੰਦ ਕਰ ਦਿੱਤਾ ਹੈ। ਇਸੇ ਕਸ਼ਮਕਸ਼ ਦੇ ਚਲਦਿਆਂ ਰੋਹ ਵਿੱਚ ਆਈਆਂ ਬੈਲਜ਼ੀਅਮ ਭਰ ਦੀਆਂ ਸਿੱਖ ਸੰਗਤਾਂ ਨੇ ਇਸ ਧੱਕੇਸ਼ਾਹੀ ਵਿਰੁੱਧ ਅਪਣਾ ਰੋਸ ਜਾਹਰ ਕਰਨ ਹਿੱਤ ਅਗਲੇ ਹਫਤੇ 28 ਅਕਤੂਬਰ ਨੂੰ ਯੂਰਪੀਨ ਪਾਰਲੀਮੈਂਟ ਅੱਗੇ ਰੋਸ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਹੈ। ਮੇਅਰ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਸਮੇਂ ਹਾਜਰ ਬੈਲਜ਼ ਮੀਡੀਆ ਨੇ ਵੀ ਮੇਅਰ ਦੇ ਫੈਸਲੇ ਨੂੰ ਹੀ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰਦਿਆਂ ਇਸ ਗੁਰਦਵਾਰਾ ਸਾਹਿਬ ਨੂੰ ਕੱਚੇ ਪ੍ਰਵਾਸੀਆਂ ਲਈ "ਚੁੰਬਕ" ਤੱਕ ਲਿਖ ਦਿੱਤਾ ਕਿ ਇਸ ਗੁਰਦਵਾਰਾ ਸਾਹਿਬ ਵੱਲੋਂ ਛਕਾਏ ਜਾਦੇਂ ਮੁੱਫਤ ਦੇ ਲੰਗਰ ਕਾਰਨ ਇੰਗਲੈਂਡ ਜਾਣ ਦੇ ਚਾਹਵਾਨ ਇਸ ਖੇਤਰ ਵਿੱਚ ਰਹਿਣ ਨੂੰ ਤਰਹੀਜ ਦਿੰਦੇਂ ਹਨ ਜਦਕਿ ਇੰਗਲੈਂਡ ਜਾਣ ਵਾਲਿਆਂ ਵੱਲੋਂ ਬੈਲਜ਼ੀਅਮ ਦੀ ਵਰਤੋਂ ਦਹਾਕਿਆਂ 'ਤੋ ਹੋ ਰਹੀ ਹੈ। ਮੇਅਰ ਦੇ ਇਸ ਬੇਤੁਕੇ ਫੈਸਲੇ ਵਿਰੁੱਧ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਹਿਯੋਗੀ ਸਿੱਖ ਸੰਗਤਾਂ ਹੁਣ ਆਰ-ਪਾਰ ਦੀ ਲੜਾਈ ਲੜਨ ਦਾ ਮਨ ਬਣਾ ਚੁੱਕੀਆਂ ਹਨ। ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਦੁਨੀਆਂ ਭਰ 'ਚੋਂ ਸਿਆਸੀ ਦਬਾਅ, ਰੋਸ ਮੁਜ਼ਾਹਰਾ ਅਤੇ ਸਥਾਨਕ ਲੋਕਾਂ ਨੂੰ ਅਪਣੀਆਂ ਸਮਾਜਿਕ ਰਿਵਾਇਤਾਂ 'ਤੋਂ ਜਾਣੂ ਕਰਵਾਉਣ ਲਈ ਮੁੰਹਿਮ ਵਿੱਢੀ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬੰਦੀਛੋੜ ਦਿਵਸ ਗੁਰੂਘਰ ਦੇ ਬਾਹਰ ਮਨਾਉਣਾ ਅਤੇ ਅੱਗੇ ਆ ਰਹੇ ਗੁਰਪੁਰਬ ਮਨਾਉਣ ਲਈ ਚਿੰਤਤ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।