ਵਿਲਵੋਰਦੇ ਗੁਰੂਘਰ ਮਾਮਲੇ ਦਾ ਫੈਸਲਾ ਮੇਅਰ ਦੇ ਹੱਕ ਵਿੱਚ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ
ਜੋਧਪੁਰੀ ) ਪਿਛਲੇ ਦਿਨੀ ਵਿਲਵੋਰਦੇ ਸ਼ਹਿਰ ਦੇ ਮੇਅਰ ਵੱਲੋਂ ਗੁਰਦਵਾਰਾ ਗੁਰੂ ਨਾਨਕ ਸਾਹਿਬ
ਵਿਲਵੋਰਦੇ ਨੂੰ ਸੰਗਤਾਂ ਲਈ ਇੱਕ ਮਹੀਨੇ ਤੱਕ ਬੰਦ ਕਰ ਦਿੱਤਾ ਸੀ। ਇਸੇ ਧੱਕੇਸ਼ਾਹੀ ਦੇ ਚਲਦਿਆਂ
ਪ੍ਰਬੰਧਕ ਕਮੇਟੀ ਨੇ ਬੈਲਜ਼ੀਅਮ ਦੀ ਇੱਕ ਵਿਸੇਸ਼ ਫਾਸਟ ਟਰੈਕ ਕੋਰਟ ਵਿੱਚ ਸਟੇਅ ਲਈ ਰਿੱਟ ਕੀਤੀ ਸੀ
ਜਿਸ ਦਾ ਫੈਸਲਾ ਵੀ ਕੱਲ ਜਿਊਰੀ ਨੇ ਮੇਅਰ ਦੇ ਹੱਕ ਵਿੱਚ ਸੁਣਾ ਦਿੱਤਾ ਹੈ। ਸਿੱਖਾਂ ਦੀ ਵਕੀਲ ਇੰਂਸ
ਵਾਊਟਰ ਨੇ ਇਸ ਫੈਸਲੇ ਵਿਰੁੱਧ ਅਪੀਲ ਕਰਨ ਅਤੇ ਧਾਰਮਿਕ ਵਿਤਕਰੇ ਦਾ ਇੱਕ ਹੋਰ ਕੇਸ ਠੋਕਣ ਦਾ ਵੀ
ਐਲਾਨ ਕੀਤਾ ਹੈ। ਵਕੀਲ ਵਾਊਟਰ ਦਾ ਕਹਿਣਾ ਹੈ ਅਜਿਹਾ ਪਹਿਲਾਂ ਕਦੇ ਵੀ ਕਿਸੇ ਮਸਜਿਦ ਜਾਂ ਕਿਸੇ ਹੋਰ
ਧਾਰਮਿਕ ਸਥਾਨ ਦੇ ਖਿਲਾਫ ਨਹੀ ਹੋਇਆ ਜਿਸ ਹਾਲਾਤ ਦਾ ਸਾਹਮਣਾ ਅੱਜ ਸਿੱਖਾਂ ਨੂੰ ਕਰਨਾ ਪੈ ਰਿਹਾ
ਹੈ। ਦੂਜੇ ਪਾਸੇ ਪਾਸੇ ਮੇਅਰ ਹੰਸ ਬੋਂਟੇ ਨੇ ਅਦਾਲਤ ਦੇ ਫੈਸਲੇ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ
ਅਪਣੇ ਫੈਸਲੇ ਨੂੰ ਫਿਰ ਸਹੀ ਠਹਿਰਾਇਆ ਹੈ। ਅਦਾਲਤੀ ਫੈਸਲੇ 'ਤੋਂ ਨਿਰਾਸ਼ ਸਿੱਖ ਭਾਈਚਾਰਾ ਹੁਣ
ਮੁਜ਼ਾਹਰੇ ਸਮੇਂ ਅਗਲੀ ਰਣਨੀਤੀ ਤਹਿ ਕਰਨ ਲਈ ਮਜ਼ਬੂਰ ਹੈ ਕਿਉਕਿ ਕੋਈ ਵੀ ਸਿੱਖ ਨਹੀ ਚਾਹੁੰਦਾਂ ਕਿ
ਗੁਰਦਵਾਰਾ ਸਾਹਿਬ ਮਹੀਨੇ ਭਰ ਲਈ ਬੰਦ ਰਹਿਣ ਉਪਰੰਤ ਵੀ ਸ਼ਰਤਾਂ ਸਾਹਿਤ ਖੋਲਿਆ ਜਾਵੇ। ਇਸੇ ਦੌਰਾਂਨ
ਬੈਲਜ਼ੀਅਮ ਭਰ ਦੀਆਂ ਅਖ਼ਬਾਰਾਂ ਅਤੇ ਟੀ ਵੀ ਚੈਨਲਾਂ 'ਤੇ ਵੀ ਇਹ ਚਰਚਾ ਦਾ ਵਿਸ਼ਾ ਹੈ।
