ਈਪਰ, ਬੈਲਜ਼ੀਅਮ (
ਪ੍ਰਗਟ ਸਿੰਘ ਜੋਧਪੁਰੀ ) ਦੂਰੋਂ-ਨੇੜਿਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਆਉਦੀਆਂ
ਸੰਗਤਾਂ ਨੂੰ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ 'ਤੋਂ ਵਾਝਾਂ ਕਰਨ ਦਾ ਵੱਡਾ ਕਾਰਨ ਇਥੇ
ਖਾਲੀ ਪਈ ਇੱਕ ਇਮਾਰਤ ਵੀ ਹੈ।
ਗੁਰਦਵਾਰਾ ਸਾਹਿਬ 'ਤੋਂ ਤਕਰੀਬਨ ਇੱਕ ਕਿਲੋਮੀਟਰ ਦੀ ਦੂਰੀ 'ਤੇ
ਖਾਲੀ ਪਈ ਇਹ ਪੁਰਾਣੀ ਬੰਦ ਫੈਕਟਰੀ ਨੂੰ ਗੈਰਕਾਨੂੰਨੀ ਰਹਿੰਦੇਂ ਭਾਰਤੀਆਂ ਨੇ ਚਿਰਾਂ 'ਤੋਂ ਅਪਣਾ
ਬੈਣ ਬਸੇਰਾ ਬਣਾਇਆ ਹੋਇਆ ਸੀ। ਜਿਨ੍ਹਾਂ ਵਿੱਚੋਂ ਜਦ ਕਿਸੇ ਦਾ ਦਾਅ ਲਗਦਾ ਅੱਗੇ ਕਿਸੇ ਹੋਰ ਮੁਲਕ
ਨਿਕਲ ਜਾਦਾਂ 'ਤੇ ਕੁੱਝ ਹੋਰ ਨਵੇਂ ਆ ਠਹਿਰਦੇ। ਇਸ ਵਿੱਚ ਵੀ ਕੋਈ ਕੋਈ ਦੋ ਰਾਵਾਂ ਨਹੀ ਹਨ ਕਿ ਇਹ
ਸਾਰੇ ਅਪਣੀ ਖਾਣੇ ਦੀ ਜਰੂਰਤ ਨੂੰ ਗੁਰੂਘਰ 'ਤੋਂ ਪੂਰੀ ਕਰਦੇ ਰਹੇ। ਗੁਰਦਵਾਰਾ ਪ੍ਰਬੰਧਕ ਕਮੇਟੀ,
ਗ੍ਰੰਥੀ ਜਾਂ ਕੋਈ ਸੇਵਾਦਾਰ ਸਿੰਘ ਪੰਗਤ ਵਿੱਚ ਬੈਠੇ ਹਰ ਆਦਮੀ ਦੀ ਸਨਾਖਤ ਵੀ ਨਹੀ ਕਰ ਸਕਦੇ ਕਿ ਉਹ
ਪੁਰਾਣੀ ਫੈਕਟਰੀ 'ਚੋਂ ਆਏ ਬਗੈਰ ਪੇਪਰਾਂ ਵਾਲੇ ਨੇ ਜਾਂ ਪੱਕੇ ਪੇਪਰਾਂ ਵਾਲੇ ਸ਼ਰਧਾਲੂ। ਜੇ ਕਿਤੇ
ਕਮੇਟੀ ਨੇ ਅਜਿਹਾ ਕੀਤਾ ਹੁੰਦਾਂ ਤਾਂ ਅਸੀਂ ਲੋਕਾਂ ਨੇ ਵਿਤਕਰੇ ਦਾ ਤਵਾ ਲਾਉਣੋ ਵੀ ਨਹੀ ਟਲਣਾ।
ਸਦੀਆਂ ਪੁਰਾਣੀ ਚੱਲ ਰਹੀ ਲੰਗਰ ਪ੍ਰਥਾ ਦੇ ਇਤਿਹਾਸ ਨੂੰ ਦੇਖਦਿਆਂ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ
ਕਿਸੇ ਸੇਵਾਦਾਰ ਨੂੰ ਜਾਂ ਸੈਂਕੜੇ ਸਿੱਖ ਸੰਗਤਾਂ ਦੀ ਆਸਥਾ ਨੂੰ ਠੇਸ ਪਹੁੰਚਾਉਣੀ ਕਿਸੇ ਵੀ ਤਰਾਂ
ਜਾਇਜ ਨਹੀ ਠਹਿਰਾਈ ਜਾ ਸਕਦੀ। ਭਰੋਸੇਯੋਗ ਸੂਤਰਾਂ ਮੁਤਾਬਕ ਤਾਂ ਇਥੋਂ ਤੱਕ ਵੀ ਸੁਨਣ ਆਇਆ ਕਿ ਅਪਣੀ
ਨਜਾਇਜ ਠਹਿਰ ਤੇ ਰਹਿੰਦੇਂ ਇਹ ਮੁੰਡੇਂ ਸ਼ਰਾਬ ਪੀ ਕੇ ਚਾਕੂਆਂ ਨਾਲ ਲੜਾਈ ਵੀ ਕਰ ਚੁੱਕੇ ਸਨ। ਦੋ
ਹਫਤੇ ਪਹਿਲਾਂ ਇਸੇ ਜਗ੍ਹਾ 'ਤੋਂ ਫੜੇ ਗਏ ਗਏ ਗਿਆਰਾਂ ਭਾਰਤੀਆਂ ਵਿੱਚੋਂ ਇੱਕ ਨਾਬਾਲਗ ਸੀ ਜਿਸ ਦਾ
ਜਿਕਰ ਕਰਨਾ ਮੇਅਰ ਨਹੀ ਭੁੱਲਦਾ ਕਿ ਤੁਸੀ ਲੋਕ ਕਿਸ ਤਰਾਂ ਦੇ ਖਤਰੇ ਮੁੱਲ ਲੈ ਕੇ ਪੱਛਮ ਵਿੱਚ ਵਸਣ
ਨੂੰ ਭੱਜੇ ਆਉਦੇਂ ਹੋਂ । ਪਰ ਕੌੜਾ ਸੱਚ ਇਹ ਵੀ ਹੈ ਕਿ ਉਸ ਨਾਬਾਲਗ ਨੂੰ ਪ੍ਰਬੰਧਕ ਕਮੇਟੀ ਨੇ ਜਾਂ
ਗੁਰਦਵਾਰੇ ਆਉਣ ਵਾਲੀਆਂ ਸੈਂਕੜੇ ਸੰਗਤਾਂ ਨੇ ਤਾਂ ਉੱਥੇ ਭੋਰੇ ਵਿੱਚ ਰਹਿਣ ਲਈ ਨਹੀ ਸੀ ਭੇਜਿਆ।
ਸੰਗਤਾਂ ਦਾ ਰੋਸ ਹੈ ਕਿ ਜਦ ਅਸੀਂ ਇਸ ਗੋਰਖਧੰਦੇਂ ਵਿੱਚ ਸਾਮਲ ਨਹੀ ਤਾਂ ਸਾਨੂੰ ਗੁਰੂਘਰ ਦੇ
ਦਰਸਨਾਂ 'ਤੋਂ ਵਾਝਾਂ ਕਰਨਾ ਕਿਵੇਂ ਜਾਇਜ ਹੈ ?
