ਮਾਮਲਾ ਗੁਰੂਘਰ ਨੂੰ ਮਹੀਨੇ ਭਰ ਲਈ ਬੰਦ ਕਰਨ ਦਾ
ਈਪਰ, ਬੈਲਜ਼ੀਅਮ- ( ਪ੍ਰਗਟ ਸਿੰਘ ਜੋਧਪੁਰੀ ) ਯੂਰਪ ਦੀ ਰਾਜਧਾਨੀ ਬਰੱਸਲਜ਼ ਦੇ ਸ਼ਹਿਰ ਵਿਲਵੋਰਦੇ ਵਿਖੇ ਸੁਸੋਭਿਤ ਗੁਰਦਵਾਰਾ ਗੁਰੂ ਨਾਨਕ ਸਾਹਿਬ ਨੂੰ ਦੋ ਹਫਤੇ ਪਹਿਲਾਂ ਮੇਅਰ ਹੰਸ ਬੋਂਟੇ ਵੱਲੋਂ ਮਹੀਨੇ ਭਰ ਲਈ ਬੰਦ ਕਰਨ ਅਤੇ ਉੱਚ ਅਦਾਲਤ ਵੱਲੋਂ ਵੀ ਮੇਅਰ ਦੇ ਫੈਸਲੇ ਨੂੰ ਜਾਇਜ ਠਹਿਰਾਉਣ ਬਾਅਦ ਰੋਸ ਪ੍ਰਗਟ ਕਰਨ ਲਈ ਬੈਲਜ਼ੀਅਮ ਸਮੇਤ ਯੂਰਪ ਭਰ ਦੀਆਂ ਸਿੱਖ ਸੰਗਤਾਂ ਯੂਰਪੀਨ ਪਾਰਲੀਮੈਂਟ ਸਾਹਮਣੇ ਸਾਂਤਮਈ ਰੋਸ ਪ੍ਰਦਸ਼ਨ ਕਰਨਗੀਆਂ।
ਮੌਜੂਦਾ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਕਈ ਸੰਸਥਾਵਾਂ ਵੱਲੋਂ ਮੇਅਰ ਨਾਲ ਮੀਟਿੰਗਾਂ ਕਰਨ ਅਤੇ ਕਈ ਪੱਤਰ ਲਿਖਣ ਦੇ ਬਾਵਜੂਦ ਵੀ ਗੁਰੂਘਰ ਦੇ ਦਰਵਾਜੇ ਸੰਗਤ ਲਈ ਨਾਂ ਖੋਲ੍ਹਣ ਕਾਰਨ ਦਾ ਕੋਈ ਸਾਰਥਕ ਹੱਲ ਨਾ ਨਿਕਲਣ ਦੀ ਸੂਰਤ ਵਿੱਚ ਇਸ ਰੋਸ ਮੁਜ਼ਾਹਰੇ ਦਾ ਫੈਸਲਾ ਲਿਆ ਗਿਆ ਹੈ। ਬੈਲਜ਼ੀਅਮ ਭਰ ਦੀਆਂ ਸੰਗਤਾਂ ਨੂੰ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਕਿ ਲੀਅਜ਼ ਗੁਰਦਵਾਰਾ ਸਾਹਿਬ 'ਤੋਂ ਬੱਸ ਰਾਂਹੀ ਸੰਗਤ ਨੂੰ ਮੁਜ਼ਾਹਰੇ ਵਾਲੀ ਜਗ੍ਹਾ ਪਹੁੰਚਾਉਣ ਇੰਤਜਾਂਮ ਕੀਤਾ ਗਿਆ ਹੈ ਅਤੇ ਇਸੇ ਤਰਾਂ ਹੀ ਗੁਰਦਵਾਰਾ ਸਾਹਿਬ ਸਿੰਤਰੂਧਨ ਅਤੇ ਉਰਤਿੰਗਨ 'ਤੋਂ ਵੀ ਬੱਸ ਆਵੇਗੀ। ਸੰਗਤਾਂ ਸਮੇਂ ਸਿਰ ਅਪਣੇ ਗੁਰਦਵਾਰਾ ਸਾਹਿਬ ਵਿਖੇ ਪਹੁੰਚਣ ਦੀ ਕ੍ਰਿਪਾਲਤਾ ਕਰਨ ।
ਮੁਜ਼ਾਹਰੇ ਵਾਲੀ ਜਗ੍ਹਾ ਦਾ ਪਤਾ ਹੈ: Place luxemburg, 1050 Bruxelles Belgium
ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ: 0032 486 37 84 77, 0032 465 98 95 31, 0032 486 113530, 0032 495 85 85 82, 0032 484107771
