ਸਿੱਖ ਨਸਲਕੁਸ਼ੀ ਦੇ 30 ਵਰ੍ਹੇ
ਈਪਰ, ਬੈਲਜ਼ੀਅਮ-( ਪ੍ਰਗਟ ਸਿੰਘ ਜੋਧਪੁਰੀ ) ਨਵੰਬਰ 1984 ਵਿੱਚ ਭਾਰਤ ਸਰਕਾਰ ਵੱਲੋਂ ਸਿੱਖ ਕੌਂਮ ਦੀ ਕੀਤੀ ਯੋਜਨਾਵੱਧ ਨਸਲਕੁਸ਼ੀ ਬਾਰੇ ਸੰਘਰਸ਼ੀਲ ਧਿਰਾਂ ਵੱਲੋਂ ਕੀਤੇ ਜਾ ਰਹੇ ਇੰਨਸਾਫ਼ ਮਾਰਚ, ਪੰਜਾਬ ਬੰਦ ਅਤੇ ਹੋਰ ਰੋਸ ਪ੍ਰਗਟਾਵਿਆਂ ਦਾ ਭਾਈ ਪ੍ਰਮਜੀਤ ਸਿੰਘ ਪੰਜਵੜ ਵੱਲੋਂ ਸਮਰਥਨ ਕਰਨ ਨਾਲ ਕੌਂਮ ਵਿੱਚ ਹੋਰ ਉਤਸ਼ਾਹ ਪੈਦਾ ਹੋਇਆ ਹੈ। ਚਿਰਾਂ ਬਾਅਦ ਇੱਕ ਉੱਘੇ ਖਾੜਕੂ ਜਰਨੈਲ ਵੱਲੋਂ ਪੰਜਾਬ ਅਤੇ ਦੁਨੀਆਂ ਭਰ ਵਿੱਚ ਸੰਘਰਸ਼ ਕਰ ਰਹੀਆਂ ਪੰਥਕ ਜਥੇਬੰਦੀਆਂ ਦੀ ਪਿੱਠ ਥਾਪੜਨ ਦੇ ਸੁਨੇਹੇ ਦੀ ਸੋਸ਼ਲ ਮੀਡੀਏ ਵਿੱਚ ਭਾਰੀ ਚਰਚਾ ਹੈ। ਅਪਣੇ ਸੁਨੇਹੇ ਵਿੱਚ ਭਾਈ ਪੰਜਵੜ ਨੇ ਜੂਨ 1984 ਵਿੱਚ ਸਿੱਖ ਕੌਂਮ Ḕਤੇ ਵਰਤਾਏ ਦੋਨਾਂ ਘੱਲੂਘਾਰਿਆਂ ਦੀਆਂ ਨਾਂ ਭੁੱਲਣਯੋਗ ਅਤੇ ਨਾਂ ਹੀ ਬਖ਼ਸਣਯੋਗ ਜਾਲਮਾਨਾਂ ਦੁਖਦਾਈ ਘਟਨਾਵਾਂ ਦਾ ਜਿਕਰ ਕਰਦਿਆਂ ਕਿਹਾ ਕਿ ਬੇਸੱਕ ਪੂਰਾ ਸਰਕਾਰੀ ਤੰਤਰ ਸਾਡੇ ਵਿਰੁੱਧ ਭੁਗਤ ਰਿਹਾ ਹੈ ਪਰ ਕੌਂਮ ਦਾ ਇੱਕ ਸੁਹਿਰਦ ਹਿੱਸਾ ਜੋ ਅਪਣੇ ਤੌਰ Ḕਤੇ ਜਾਲਮਾਂ ਵਿਰੁੱਧ ਆਪੋ-ਅਪਣੇ ਤਰੀਕਿਆਂ ਨਾਲ ਜੂਝ ਰਿਹਾ ਹੈ ਉਸ ਦੀ ਹਿਮਾਇਤ ਪੂਰੀ ਕੌਂਮ ਨੂੰ ਕਰਨੀ ਬਣਦੀ ਹੈ। ਖਾਲਿਸਤਾਨ ਕਮਾਂਡੋ ਫੋਰਸ ਦੇ ਮੁੱਖੀ ਭਾਈ ਪ੍ਰਮਜੀਤ ਸਿੰਘ ਪੰਜਵੜ ਦੇ ਸੋਸ਼ਲ ਮੀਡੀਆ ਉੱਪਰ ਛਾਏ ਹੋਏ ਸੁਨੇਹੇ ਵਿੱਚ ਉਹਨਾਂ ਦਿੱਲੀ ਵਿਖੇ ਸੰਯੁਕਤ ਰਾਸਟਰ ਅੱਗੇ ਕੀਤੀ ਜਾ ਰਹੀ ਇੰਨਸਾਫ਼ ਰੈਲੀ, ਪੰਜਾਬ ਬੰਦ ਅਤੇ ਹੋਰ ਰੋਸ ਪ੍ਰਗਟਾਵਿਆਂ ਦੇ ਨਾਲ-ਨਾਲ ਵਿਦੇਸ਼ੀ ਵਸਦੇ ਸਿੱਖ ਭਾਈਚਾਰੇ ਵੱਲੋਂ ਉੱਲੀਕੇ ਪ੍ਰੋਗਰਾਮਾਂ ਦੀ ਹਿਮਾਇਤ ਕਰਦਿਆਂ ਸਮੂਹ ਸਿੱਖ ਸੰਗਤ ਨੂੰ ਵੱਧ ਚੜ ਕੇ ਸਮੂਲੀਅਤ ਦੀ ਅਪੀਲ ਕੀਤੀ ਹੈ।
