ਬੈਲਜ਼ੀਅਮ ਦੇ ਸਿੱਖਾਂ ਵੱਲੋਂ ਯੂਰਪੀਨ ਪਾਰਲੀਮੈਂਟ ਅੱਗੇ ਰੋਸ਼ ਪ੍ਰਦਸ਼ਨ

ਮਾਮਲਾ ਗੁਰਦਵਾਰੇ ਨੂੰ ਬੰਦ ਕਰਨ ਦਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਵਿਲਵੋਰਦੇ ਦੇ ਮੇਅਰ ਵੱਲੋਂ ਪਿਛਲੇ ਦਿਨੀ ਬੰਦ ਕੀਤੇ ਗੁਰਦਵਾਰਾ ਸਾਹਿਬ ਦੇ ਵਿਰੋਧ ਵਿੱਚ ਬੈਲਜ਼ੀਅਮ ਦੇ ਸਿੱਖਾਂ ਵੱਲੋਂ ਯੂਰਪੀਨ ਪਾਰਲੀਮੈਂਟ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮੁਜ਼ਾਹਰੇ ਵਿੱਚ ਬੀਬੀਆਂ ਅਤੇ ਬੱਚਿਆਂ ਵੱਲੋਂ ਵੀ ਸਮੂਲੀਅਤ ਕੀਤੀ ਗਈ ਅਤੇ ਇੱਥੇ ਪੜਦੀ ਨੌਜਵਾਨ ਪੀੜੀ ਵੱਲੋਂ ਸਟੇਜ ਉੱਪਰ ਸਥਾਨਕ ਭਾਸ਼ਾਵਾਂ ਵਿੱਚ ਤਕਰੀਰਾਂ ਕਰਦਿਆਂ ਵਿਲਵੋਰਦੇ ਦੇ ਮੇਅਰ ਵੱਲੋਂ ਸਿੱਖਾਂ ਨਾਲ ਕੀਤੇ ਜਾ ਰਹੇ ਵਿਤਕਰੇ ਬਾਰੇ ਸਥਾਨਕ ਲੋਕਾਂ ਨੂੰ ਜਾਣੂ ਕਰਵਾਇਆ ਗਿਆ।
ਬੁਲਾਰਿਆਂ ਵਿੱਚ ਭਾਈ ਕਰਨੈਲ ਸਿੰਘ, ਸੋਸਲਿਸਟ ਪਾਰਟੀ ਦੇ ਸ੍ਰੀ ਪ੍ਰੇਮ ਕਪੂਰ, ਸ: ਮੇਹਰ ਸਿੰਘ ਹੌਲੈਂਡ, ਨੀਦਰਲੈਂਡ ਭਾਸ਼ਾ ਵਿੱਚ ਨੌਜਵਾਨ ਜੁਝਾਰ ਸਿੰਘ, ਫਰੈਂਚ ਭਾਸ਼ਾ ਵਿੱਚ ਭਾਈ ਕੁਲਵਿੰਦਰ ਸਿੰਘ ਕੁੱਕੀ ਅਤੇ ਬੱਚੀ ਨਵਦੀਪ ਕੌਰ ਢਿੱਲ੍ਹੋਂ, ਭਾਈ ਮਹਿੰਦਰ ਸਿੰਘ ਖਾਲਸਾ ਅਤੇ ਸ: ਮਲੂਕ ਸਿੰਘ ਨੇ ਵਿਲਵੋਦਰਦੇ ਦੇ ਮੇਅਰ ਹੰਸ ਬੋਟੇਂ ਨੂੰ ਕਰਾਰੇ ਹੱਥੀ ਲੈਂਦਿਆਂ ਗੁਰਦਵਾਰਾ ਸਾਹਿਬ ਦੇ ਬਿਨ੍ਹਾਂ ਸ਼ਰਤ ਖੋਲ੍ਹਣ ਤੱਕ ਸੰਘਰਸ਼ ਵਿੱਚ ਮੌਜੂਦਾ ਪ੍ਰਬੰਧਕਾਂ ਦਾ ਸਾਥ ਦੇਣ ਦੀ ਗੱਲ ਆਖੀ। ਬੀਬੀ ਕੁਲਵਿੰਦਰ ਕੌਰ ਨੇ ਸਿੱਖ ਕੌਂਮ ਦੀ ਗੁਰਦਵਾਰਾ ਸਾਹਿਬਾਨ ਵਿੱਚ ਸ਼ਰਧਾ ਬਾਰੇ ਕਵਿਤਾ ਪੜ ਕੇ ਅਪਣੀ ਹਾਜ਼ਰੀ ਲਗਵਾਈ।
ਇਟਲੀ 'ਤੋਂ ਆਏ ਸੁਰਿੰਦਰਪਾਲ ਸਿੰਘ ਨੇ ਵੀ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂਘਰ ਦੀ ਅਜ਼ਾਦੀ ਲਈ ਸਮੂਹ ਸਿੱਖਾਂ ਨੂੰ ਇੱਕਜੁੱਟ ਹੋ ਕੇ ਸੰਘਰਸ਼ ਦਾ ਸੱਦਾ ਦਿੱਤਾ।
ਇਸ ਮੁਜ਼ਾਹਰੇ ਵਿੱਚ ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਅਮਰੀਕ ਸਿੰਘ, ਗੁਰਮੀਤ ਸਿੰਘ ਉਸਟੰਡਾਂ, ਭਾਈ ਗੁਰਦੇਵ ਸਿੰਘ ਗੈਂਟ, ਰੂਬੀ ਲੀਅਜ਼, ਸੱਜਣ ਸਿੰਘ ਵਿਰਦੀ ਅਤੇ ਸ: ਪ੍ਰਤਾਪ ਸਿੰਘ ਹੋਰਾਂ ਸਮੇਤ ਸੈਂਕੜੇ ਸਿੱਖਾਂ ਨੇ ਹਾਜਰੀ ਭਰੀ।
ਸਟੇਜ ਦੀ ਕਾਰਵਾਈ ਫਰਾਂਸ 'ਤੋਂ ਵਿਸ਼ੇਸ਼ ਤੌਰ ਸਮੂਲੀਅਤ ਕਰਨ ਆਏ ਸਿੱਖ ਆਗੂ ਬਸੰਤ ਸਿੰਘ ਪੰਜਹੱਥਾ ਅਤੇ ਭਾਈ ਜਗਮੋਹਣ ਸਿੰਘ ਮੰਡ ਨੇ ਬਹੁਤ ਹੀ ਸੁਚੱਜੇ ਢੰਂਗ ਨਾਲ ਚਲਾਈ। ਗੁਰਦਵਾਰਾ ਸਾਹਿਬ ਵਿੱਚ ਪੰਗਤ ਅਤੇ ਲੰਗਰ ਦੀ ਮਹੱਤਤਾ ਬਾਰੇ ਫਰੈਂਚ ਭਾਸ਼ਾ ਵਿੱਚ ਪੈਫਲਿਟ ਵੰਡੇ ਵੀ ਗਏ। ਗੁਰਦਵਾਰਾ ਸਾਹਿਬ ਗੈਂਟ 'ਤੋ ਲਿਆਦਾਂ ਲੰਗਰ ਸੰਗਤ ਵਿੱਚ ਵਰਤਾਇਆ ਗਿਆ।