ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਇਕ ਮਹੀਨੇ 'ਤੋਂ ਬੰਦ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਜੋ 21 ਨਵੰਬਰ ਨੂੰ ਸੰਗਤਾਂ ਦੇ ਦਰਸਨਾਂ ਲਈ ਖੁੱਲਣਾ ਸੀ ਬਾਰੇ ਫੈਸਲਾ ਲੈਂਦਿਆਂ ਵਿਲਵੋਰਦੇ ਸ਼ਹਿਰ ਦੇ ਮੇਅਰ ਨੇ ਇਹ ਪਾਬੰਦੀ ਅਗਲੇ ਮਹੀਨੇ 11 ਦਸੰਬਰ ਤੱਕ ਵਧਾ ਦਿੱਤੀ ਹੈ। ਨਵੇਂ ਫੈਸਲੇ ਬਾਅਦ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਮੈਂਬਰ ਭਾਈ ਜਸਵੀਰ ਸਿੰਘ ਨੇ ਮੇਅਰ ਨਾਲ ਗੱਲਬਾਤ ਕੀਤੀ ਅਤੇ ਗੁਰਦਵਾਰਾ ਸਾਹਿਬ ਨੂੰ ਮੁੱੜ ਖੋਲ੍ਹਣ ਬਾਰੇ ਬੇਨਤੀ ਕਰਦਿਆਂ ਆਖਿਆ ਕਿ ਜੇ ਤੁਸੀ ਚਾਹੋਂ ਤਾਂ ਤੁਸੀ ਗੁਰੂਘਰ ਨੂੰ ਸੰਗਤਾਂ ਲਈ ਅੱਜ ਤੋਂ ਹੀ ਖੋਲ੍ਹ ਸਕਦੇਂ ਹੋਂ ਪਰ ਮੇਅਰ ਵੱਲੋਂ ਕਮੇਟੀ ਅੱਗੇ ਰੱਖੀਆਂ ਸ਼ਰਤਾਂ ਬਾਰੇ ਲਿਖਤੀ ਰੂਪ ਵਿੱਚ ਦੇਣ ਲਈ ਕਹਿੰਦਿਆਂ ਇਹ ਮਾਮਲਾ ਕੌਂਸਲ ਦੀ ਅਗਲੀ ਮੀਟਿੰਗ ਵਿੱਚ ਵਿਚਾਰਨ ਦੀ ਗੱਲ ਆਖ ਕੇ ਇਸ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਗਿਆ।
ਮੇਅਰ ਹੰਸ ਬੋਂਟੇ ਮੁਤਾਬਕ ਹੁਣ ਇਹ ਮਾਮਲਾ ਸਿਰਫ ਸਥਾਨਕ ਕੌਂਸਲ ਤੱਕ ਹੀ ਸੀਮਤ ਨਹੀ ਰਿਹਾ ਹੁਣ ਇਸ ਬਾਰੇ ਗ੍ਰਹਿ ਮੰਤਰਾਲੇ, ਕਾਨੂੰਨ ਮੰਤਰਾਲੇ, ਵਿਦੇਸ ਮੰਤਰਾਲੇ, ਸਰਕਾਰੀ ਵਕੀਲ, ਪੁਲਿਸ ਪ੍ਰਸਾਸ਼ਨ ਅਤੇ ਨਗਰ ਕੌਂਸਲ ਦੀ ਦਸੰਬਰ ਵਿੱਚ ਹੋਣ ਵਾਲੀ ਸਾਂਝੀ ਮੀਟਿੰਗ ਵਿੱਚ ਕਿਸੇ ਸਾਰਥਿਕ ਨਤੀਜੇ ਦੀ ਆਸ ਕੀਤੀ ਜਾ ਸਕਦੀ ਹੈ । ਮੇਅਰ ਨਾਲ ਗੱਲਬਾਤ ਕਰਨ ਗਏ ਵਫਦ ਵਿੱਚ ਸ: ਜਰਨੈਲ ਸਿੰਘ, ਭਾਈ ਅਮਰੀਕ ਸਿੰਘ, ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਜਸਵੀਰ ਸਿੰਘ, ਭਾਈ ਪ੍ਰਮਜੀਤ ਸਿੰਘ ਪੰਮਾਂ, ਭਾਈ ਬੀਕਾ, ਸ: ਜੁਗਿੰਦਰ ਸਿੰਘ ਠੇਕੇਦਾਰ, ਪੱਤਰਕਾਰ ਹਰਚਰਨ ਸਿੰਘ ਢਿੱਲ੍ਹੋਂ ਆਦਿ ਹਾਜਰ ਸਨ । ਮੇਅਰ ਅਤੇ ਪੁਲਿਸ ਕਮਿਸ਼ਨਰ ਨਾਲ ਅਧਿਕਾਰਿਤ ਤੌਰ 'ਤੇ ਗੱਲਬਾਤ ਦੌਰਾਂਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨੁੰਮਾਇਦੇ ਭਾਈ ਜਸਵੀਰ ਸਿੰਘ ਅਤੇ ਜੀ ਐਨ ਐਸ ਇੰਟਰਨੈਸ਼ਨਲ ਪ੍ਰੈਸ ਐਸੋਸੀਏਸ਼ਨ ਦੇ ਮੈਂਬਰ ਪ੍ਰਗਟ ਸਿੰਘ ਜੋਧਪੁਰੀ ਵੱਲੋਂ ਅਗਲੀ ਲਿਖਤੀ ਕਾਰਵਾਈ ਦਾ ਭਰੋਸਾ ਦਿਵਾਉਦਿਆਂ ਦੋਨਾਂ ਧਿਰਾਂ ਦੀ ਦਸੰਬਰ ਵਿੱਚ ਦੁਬਾਰਾ ਮੀਟਿੰਗ ਰੱਖੀ ਗਈ ਹੈ। ਮੇਅਰ ਵੱਲੋਂ ਸਪੱਸਟ ਕੀਤਾ ਗਿਆ ਕਿ ਉਹ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰਿਤ ਨੁੰਮਾਇਦਿਆਂ ਨਾਲ ਹੀ ਗੱਲਬਾਤ ਕਰਨਗੇ ਕਿਉਕਿ ਮੇਅਰ ਮੁਤਾਬਕ ਪਿਛਲੇ ਮਹੀਨੇ ਵਿੱਚ ਬਹੁਤ ਸਾਰੇ ਸਿੱਖ ਗਰੁੱਪਾਂ ਨੇ ਅਪਣੇ ਤੌਰ ਤੇ ਮੇਅਰ ਤੱਕ ਪਹੁੰਚ ਕੀਤੀ ਸੀ ਪਰ ਕੁੱਝ ਇਕ ਬੰਦਿਆਂ ਵੱਲੋਂ ਕਮੇਟੀ ਅਤੇ ਮੇਅਰ ਵਿੱਚਲੀ ਦੂਰੀ ਘਟਾਉਣ ਦੀ ਬਜਾਏ ਵਧਾਉਣ ਵਿੱਚ ਯੋਗਦਾਨ ਪਾਇਆ ਗਿਆ। ਪ੍ਰਬੰਧਕ ਕਮੇਟੀ ਵੱਲੋਂ ਅਗਲੇ ਹਫਤੇ ਬਣਦੀ ਕਾਰਵਾਈ ਕਰਨ ਦੇ ਦਿੱਤੇ ਭਰੋਸੇ ਤੇ ਮੇਅਰ ਵੱਲੋਂ ਦਸੰਬਰ ਵਿੱਚ ਗੁਰਦਵਾਰਾ ਸਾਹਿਬ ਦੇ ਮੁੜ ਖੁੱਲਣ ਦੀ ਉਮੀਦ ਹੈ।
