ਜਰਮਨੀ ( ਪ੍ਰਗਟ ਸਿੰਘ ਜੋਧਪੁਰੀ ) ਭਾਰਤ ਵਿੱਚ ਸੁਰੂ 'ਤੋਂ ਹੀ ਵੱਖ-ਵੱਖ ਤਰੀਕਿਆਂ
ਨਾਲ ਸਿੱਖਾਂ ਦਾ ਕਤਲੇਆਂਮ ਹੁੰਦਾਂ ਆ ਰਿਹਾ ਹੈ ਉਹ ਭਾਂਵੇ ਵੀ ਰੂਪ ਵਿੱਚ ਹੋਵੇ। ਭਾਰਤ ਨੂੰ ਅਜ਼ਾਦ
ਕਰਵਾਉਣ ਲਈ ਸਭ 'ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਕੌਂਮ ਦੇ ਹਿੱਸੇ ਝੂੱਠੇ ਮੁਕਾਬਲੇ, ਦਹਾਕਿਆਂ ਭਰ
ਲਈ ਜ੍ਹੇਲਾਂ, ਧੱਕੇ ਤੇ ਰੋਸ ਮੁਜ਼ਾਹਰੇ ਹੀ ਆਏ ਹਨ। ਭਾਈ ਰੇਸ਼ਮ ਸਿੰਘ ਜਰਮਨੀ ਨੇ ਬਿਆਨ ਜਾਰੀ ਕਰਦੇ
ਹੋਏ ਕਿਹਾ ਕਿ ਬਹੁਗਿਣਤੀ ਫਿਰਕੂ ਸਰਕਾਰਾਂ ਭਾਂਵੇ ਉਹ ਕਿਸੇ ਵੀ ਰਾਜਸੀ ਪਾਰਟੀ ਨਾਲ ਸਬੰਧਤ ਹੋਣ
ਉਨ੍ਹਾਂ ਨੇ ਹਮੇਸਾਂ ਹੀ ਪੰਜਾਬ ਦੀ ਅਮਨ ਸਾਂਤੀ ਭੰਗ ਵਾਸਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਹੀ
ਨਿਸਾਨਾਂ ਬਣਾਇਆ ਹੈ। ਜਿਸਦੀ ਉਦਾਹਰਨ 1978 ਦੀ ਵਿਸਾਖੀ ਦਾ ਸਾਕਾ ਹੈ ਜਦੋਂ ਸਾਂਤੀਪੂਰਵਕ ਰੋਸ
ਮੁਜ਼ਾਹਰਾ ਕਰਦੇ 13 ਸਿੱਖਾਂ ਨੂੰ ਸ਼ਹੀਦ ਅਤੇ ਦੋ ਦਰਜਨ ਨੂੰ ਜ਼ਖਮੀ ਕਰ ਦਿੱਤਾ । ਦੋਸ਼ੀਆਂ ਵਿਰੁਧ
ਬਣਦੀ ਕਾਰਵਾਈ ਕਰਨ ਦੀ ਬਜਾਏ ਸਿਰਫ ਦਿਖਾਵੇ ਵਜੋਂ ਖਾਂਨਾਪੂਰਤੀ ਕਰ ਕੇ ਰਿਹਾਅ ਕਰ ਦਿੱਤਾ।
ਅਜਿਹੀਆਂ ਸਿੱਖ ਵਿਰੋਧੀ ਕਾਰਵਾਈਆਂ ਚਲਦੀਆਂ ਹੀ ਰਹਿੰਦੀਆਂ ਨੇ ਜਿਵੇਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ
ਜੋਧਪੁਰ ਵਿੱਚ ਡੇਰੇਦਾਰਾਂ ਨੇ ਦੋ ਸਿੱਖ ਨੌਜਵਾਨਾਂ ਨੂੰ ਗੋਲੀਆਂ ਨਾਲ ਵਿੰਨ ਸੁੱਟਿਆ।
ਸਿੱਖ
ਵਿਰੋਧੀ ਡੇਰੇਦਾਰਾਂ ਵੱਲੋਂ ਗੁੰਡਾਂਗਰਦੀ ਭਾਵੇਂ ਲੰਮੇਂ ਸਮੇਂ 'ਤੋ ਜਾਰੀ ਹੈ ਪਰ ਸਾਲ 2007 'ਤੋਂ
ਜਦੋ ਸੌਦਾ ਸਾਧ ਨੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਅਤੇ
ਸਿੱਖਾਂ ਨੇ ਉਸ ਦਾ ਵਿਰੋਧ ਕੀਤਾ ਤਦ 'ਤੋਂ ਹੀ ਡੇਰੇ ਦੇ ਗੁੰਡਿਆਂ ਤੇ ਭਾਰਤ ਦੀ ਪੁਲਿਸ ਨੇ ਸਿੱਖ
ਨੌਜਵਾਨਾ ਦਾ ਸ਼ਿਕਾਰ ਖੇਡਣਾਂ ਸੁਰੂ ਕਰ ਦਿੱਤਾ। ਜਿਸ ਬਾਰੇ ਡੇਰੇ 'ਤੋਂ ਪੀੜਤ ਪਰਿਵਾਰ ਨਾਲ ਸਬੰਧਤ
ਨੌਜਵਾਨ ਮਨਕੀਰਤ ਸਿੰਘ ਨੇ ਦੱਸਿਆ ਕਿ ਕਿਵੇਂ ਇਹ ਅਖੌਤੀ ਡੇਰੇਦਾਰ ਇਨ੍ਹਾਂ ਵਿਰੁੱਧ ਅਵਾਜ਼ ਚੁੱਕਣ
ਵਾਲੇ ਨੂੰ ਆਰਥਿਕ ਅਤੇ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਕਰਦੇ ਹਨ। ਸੌਦਾ ਸਾਧ ਵੱਲੋਂ ਦਸਮ ਪਿਤਾ ਜੀ
ਨਕਲ ਕਰਨ ਬਾਅਦ ਰੋਹ ਵਿੱਚ ਆਏ ਸਿੱਖਾਂ ਨੇ ਰੋਸ ਮੁਜ਼ਹਰੇ ਵੀ ਕੀਤੇ ਜਿਸ ਦੌਰਾਂਨ ਦੋ ਸਿੱਖ
ਨੌਜਵਾਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਇਹਨਾਂ ਮੁਜ਼ਾਹਰਿਆਂ ਵਿੱਚ ਮਨਕੀਰਤ ਸਿੰਘ ਦੇ ਪਿਤਾ ਭਾਈ
ਦਲਜੀਤ ਸਿੰਘ ਵੀ ਵਧ ਚੜ ਕੇ ਹਿੱਸਾ ਲੈਂਦੇ ਸਨ ਜਿਸ ਕਾਰਨ ਦਲਜੀਤ ਸਿੰਘ ਦੇ ਪਰਿਵਾਰ ਨੂੰ ਮੁਕਾਉਣ
ਲਈ ਵੀ ਸੌਦਾ ਸਾਧ ਵੱਲੋਂ ਬਹੁਤ ਯਤਨ ਕੀਤੀ ਗਏ ਜਿਸ ਦੇ ਚਲਦਿਆਂ ਡੇਰਾ ਮੁੱਖੀ ਨੇ ਬੜੀ ਵਿਉਂਤ ਨਾਲ
ਅਪਣੇ ਡੇਰੇ ਦੇ ਇਕ ਸ਼ਰਧਾਲੂ ਲਿਲੀ ਕੁਮਾਰ ਜਿਸਦੀ ਦਲਜੀਤ ਸਿੰਘ ਨਾਲ ਕੂੜ ਚਰਚਾ ਰੁਕਵਾਉਣ ਕਾਰਨ
ਦੁਸਮਨੀ ਪੈ ਗਈ ਸੀ ਦੇ ਝੂਠੇ ਕਤਲ ਕੇਸ ਵਿੱਚ ਦੋ ਹੋਰ ਸਿੱਖ ਨੌਜਵਾਨਾਂ ਸਮੇਤ ਫਸਾ ਦਿੱਤਾ। ਦਲਜੀਤ
ਸਿੰਘ ਪੰਜਾਬ ਦੀ ਇੱਕ ਜ਼ੇਲ੍ਹ ਵਿੱਚ ਉਸ ਗੁਨਾਹ ਦੀ ਉਮਰਕੈਦ ਕੱਟ ਰਿਹਾ ਜੋ ਉਸਨੇ ਕੀਤਾ ਹੀ ਨਹੀ।
ਡੇਰੇ ਦੇ ਸ਼ਰਧਾਲੂਆਂ ਵੱਲੋਂ ਦਲਜੀਤ ਸਿੰਘ ਉੱਪਰ ਇੱਕ ਹੋਰ ਮੁਕੱਦਮਾਂ ਦਰਜ ਕਰਵਾ ਕੇ ਪਰਿਵਾਰ ਨੂੰ
ਅਜੇ ਤੱਕ ਵੀ ਡਰਾਇਆ ਧਮਕਾਇਆ ਜਾ ਰਿਹਾ ਹੈ ਤਾਂ ਜੋ ਕੋਈ ਹੋਰ ਸਿੱਖ ਡੇਰੇ ਵਿਰੱਧ ਅਵਾਜ਼ ਨਾ ਚੁੱਕ
ਸਕੇ।
ਜਿਕਰਯੋਗ ਹੈ ਕਿ ਇਸੇ ਡੇਰਾ ਮੁੱਖੀ ਨੇ ਪੱਤਰਕਾਰ ਛੱਤਰਪਤੀ, ਵਕੀਲ ਬਲਕਾਰ ਸਿੰਘ ਅਤੇ
ਰਣਜੀਤ ਸਿੰਘ ਵਰਗੇ ਅਨੇਕਾਂ ਲੋਕਾਂ ਦੇ ਨਾਲ-ਨਾਲ ਡੇਰੇ ਅੰਦਰ ਵੀ ਕਈ ਕਤਲ ਕਰਵਾਏ ਹੋਏ ਹਨ ਜਿਨ੍ਹਾਂ
ਦੀ ਜਾਂ ਤਾਂ ਰਿਪੋਰਟ ਹੀ ਦਰਜ ਨਹੀ ਹੁੰਦੀ ਜਾਂ ਪੀੜਤਾਂ ਨੂੰ ਡਰਾ ਧਮਕਾ ਕੇ ਚੁੱਕ ਕਰਵਾ ਦਿੱਤਾ
ਜਾਦਾਂ ਹੈ ਤੇ ਕੇਸ ਅਦਾਲਤਾਂ ਵਿੱਚ ਰੁਲ ਕੇ ਦਮ ਤੋੜ ਦਿੰਦੇਂ ਹਨ।
ਇਸੇ ਤਰਾਂ ਹੀ ਸੌਦਾ ਸਾਧ
ਵੱਲੋਂ ਝੂੱਠੇ ਮੁਕੱਦਮੇ ਵਿੱਚ ਫਸਾਏ ਦਲਜੀਤ ਸਿੰਘ ਦਾ ਲੜਕਾ ਮਨਕੀਰਤ ਸਿੰਘ ਜੋ ਅੱਜਕੱਲ ਇੰਗਲੈਂਡ
ਰਹਿ ਰਿਹਾ ਬਾਰੇ ਭਾਈ ਰੇਸ਼ਮ ਸਿੰਘ ਨੇ ਇੰਗਲੈਂਡ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਭਾਈ ਮਨਕੀਰਤ
ਸਿੰਘ ਦੀ ਜਾਨ ਮਾਲ ਦੀ ਰਾਖੀ ਲਈ ਇਥੇ ਰਾਜਸੀ ਸ਼ਰਨ ਦਿੱਤੀ ਜਾਵੇ ਨਹੀ ਤਾਂ ਵਾਪਸ ਭੇਜਣ ਤੇ ਮਨਕੀਰਤ
ਨੂੰ ਵੀ ਉਸ ਦੇ ਪਿਤਾ ਵਾਂਗ ਕੋਈ ਝੂੱਠਾ ਮੁਕੱਦਮਾਂ ਬਣਾ ਉਮਰ ਭਰ ਲਈ ਜੇਲ੍ਹ ਵਿੱਚ ਸੁੱਟ ਦਿੱਤਾ
ਜਾਵੇਗਾ।
ਬਿਆਨ ਜਾਰੀ ਕਰਦਿਆਂ ਭਾਈ ਰੇਸ਼ਮ ਸਿੰਘ ਨੇ ਆਖਿਆ ਕਿ ਪਿਛਲੇ 30 ਸਾਲਾਂ 'ਤੋਂ ਸਿੱਖਾਂ
ਨੂੰ ਭਾਰਤ ਵਿੱਚ ਬਿਲਕੁੱਲ ਇਨਸਾਫ਼ ਨਹੀ ਜਿਸ ਕਰਕੇ ਸਾਨੂੰ ਅਪਣੇ ਕੌਂਮੀ ਘਰ ਖਾਲਿਸਤਾਨ ਦੀ ਪ੍ਰਾਪਤੀ
ਦੇ ਯਤਨਾਂ ਨੂੰ ਹੋਰ ਤੇਜ ਕਰਨਾ ਚਾਹੀਦਾਂ ਹੈ।
