ਈਪਰ, ਬੈਲਜ਼ੀਅਮ- ( ਪ੍ਰਗਟ ਸਿੰਘ ਜੋਧਪੁਰੀ ) ਗੁਰਮਤਿ ਪ੍ਰਚਾਰ ਸੇਵਾ ਲਹਿਰ ਵੱਲੋਂ ਅੱਜ ਇੱਕ ਨਵੰਬਰ ਨੂੰ ਸੰਨ 1984 ਦੇ ਸਿੱਖ ਕਤਲੇਆਂਮ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਤਿ ਕੱਢੇ ਜਾ ਰਹੇ ਸ਼ਹੀਦੀ ਮਾਰਚ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ।
ਲਹਿਰ ਦੇ ਮੁੱਖੀ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਜੋ ਪਿਛਲੇ ਕਈ ਹਫਤਿਆਂ 'ਤੋਂ ਤਿਆਰੀਆਂ ਵਿੱਚ ਜੁਟੇ ਹੋਏ ਸਨ ਨੇ ਕੱਲ ਰਾਤ ਪ੍ਰੈਸ ਨਾਲ ਗੱਲਬਾਤ ਦੌਰਾਂਨ ਦੱਸਿਆ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਵਿੱਚ ਆਰ ਐਸ ਐਸ ਵੱਲੋਂ ਕੀਤੇ ਸ਼ਕਤੀ ਪ੍ਰਦਰਸ਼ਨਾਂ ਦਾ ਜਵਾਬ ਦੇਣ ਅਤੇ ਪੰਥ ਵਿਰੋਧੀ ਸ਼ਕਤੀਆਂ ਨੂੰ ਸਿੱਖ ਨੌਜਵਾਨਾਂ ਦੀ ਹੋਂਦ ਦਾ ਅਹਿਸਾਸ ਕਰਵਾਉਣ ਲਈ ਇਹ ਮਾਰਚ ਜਰੂਰੀ ਹੈ। ਭਾਈ ਸੁਰਿੰਦਰ ਸਿੰਘ ਠੀਕਰੀਵਾਲ ਜੋ ਪੰਥਕ ਸਰਗਰਮੀਆਂ ਕਾਰਨ ਕਈ ਵਾਰ ਜ਼ੇਲ੍ਹਾਂ ਵੀ ਕੱਟ ਚੁੱਕੇ ਹਨ ਵੱਲੋਂ ਆਰ ਐਸ ਐਸ ਦੇ ਪ੍ਰਭਾਵ ਨੂੰ ਠੱਲਣ ਲਈ ਕੀਤੇ ਜਾ ਰਹੇ ਉਪਰਾਲੇ ਦਾ ਦੇਸ਼-ਵਿਦੇਸ਼ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ।
