ਗੁਰਦਵਾਰਾ ਪ੍ਰਬੰਧਕ ਕਮੇਟੀ ਵਿਲਵੋਰਦੇ ਵੱਲੋਂ ਕੁੱਝ ਸਵਾਲਾਂ ਦੇ ਜਵਾਬ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦੋ ਕੁ ਹਫਤਿਆਂ 'ਤੋਂ ਸਥਾਨਕ ਮੇਅਰ ਦੀ ਬੇਰੁੱਖੀ ਦਾ ਸ਼ਿਕਾਰ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਦੀ ਪ੍ਰਬੰਧਕ ਕਮੇਟੀ ਨੇ ਮੇਅਰ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੇਅਰ ਹੰਸ ਬੋਂਨਟੇ ਦਾ ਵਿਵਹਾਰ ਸਿੱਖਾਂ ਨਾਲ ਪਹਿਲਾਂ 'ਤੋ ਹੀ ਵਹੁਤਾ ਵਧੀਆ ਨਹੀ ਰਿਹਾ। ਕਮੇਟੀ ਵੱਲੋਂ ਜਾਰੀ ਬਿਆਨ ਵਿੱਚ ਕਮੇਟੀ ਮੈਂਬਰ ਭਾਈ ਜਸਵੀਰ ਸਿੰਘ ਨੇ ਕਿਹਾ ਮੇਅਰ ਵੱਲੋਂ ਇਹ ਕਹਿਣਾ ਕਿ ਮੈਂ ਤਿੰਨ ਵਾਰ ਕਮੇਟੀ ਨੂੰ ਬੁਲਾਇਆ ਹੈ ਪਰ ਉਹ ਨਹੀ ਆਏ ਇਹ ਕੋਰਾ ਝੂਠ ਹੈ। ਮੇਅਰ ਵੱਲੋਂ ਨਗਰ ਕੀਰਤਨ ਦੀ ਇਜਾਜਤ ਨਾ ਦੇਣਾ ਅਤੇ ਫਿਰ ਇਜਾਜਤ ਦੇਣ ਲਈ ਰਾਜੀ ਹੋਣ ਬਾਅਦ ਸੱਦਿਆ ਗਿਆ ਸੀ ਜਿਸ ਲਈ ਕਮੇਟੀ ਨੇ ਉਸਨੂੰ ਕਿਹਾ ਸੀ ਕਿ ਹੁਣ ਦੇਰ ਹੋ ਗਈ ਅਗਲੇ ਸਾਲ ਲਵਾਗੇਂ।
ਦੂਜੀ ਵਾਰ ਗੁਰਦਵਾਰਾ ਸਾਹਿਬ ਦੇ ਨਾਲ ਦੀ ਇਮਾਰਤ ਖਰੀਦਣ ਸਬੰਧੀ ਗੱਲਬਾਤ ਸੀ। ਜਦੋਂ ਗੁਰਦਵਾਰਾ ਸਾਹਿਬ ਬੰਦ ਕਰਨ ਦੇ ਫੈਸਲੇ ਬਾਰੇ ਬੁਲਾਇਆ ਸੀ ਤਦ ਵੀ ਉਸਨੇ ਕਿਹਾ ਸੀ ਕਿ ਗੈਰਕਾਨੂੰਨੀ ਸ਼ਰਧਾਲੂਆਂ ਨੂੰ ਗੁਰੂਘਰ ਆਉਣਾ ਅਤੇ ਲੰਗਰ ਛਕਾਉਣਾਂ ਬੰਦ ਕਰਨ ਬਾਰੇ ਹਫਤੇ ਵਿੱਚ ਦੱਸੋ ਨਹੀ ਤਾਂ ਗੁਰਦਵਾਰਾ ਸਾਹਿਬ ਬੰਦ ਕਰ ਦੇਵਾਗਾਂ ਜਿਸ ਦੇ ਜਵਾਬ ਵਿੱਚ ਅਸੀਂ ਉਸਨੂੰ ਇਹੀ ਕਿਹਾ ਸੀ ਗੁਰੂਘਰ ਆਉਦੇਂ ਕਿ ਕਿਸੇ ਸ਼ਰਧਾਲੂ ਦੇ ਕਾਗਜ਼ ਗੁਰਮਰਿਆਦਾ ਅਨੁਸਾਰ ਅਸੀਂ ਚੈਕ ਨਹੀ ਕਰ ਸਕਦੇ। ਫਿਰ ਵੀ ਅਸੀਂ ਇਤਿਹਾਦ ਵਜੋਂ ਗੁਰੂਘਰ ਦੇ ਨੋਟਿਸ ਬੋਰਡ 'ਤੇ ਲਿਖ ਕੇ ਰਾਤ ਸੌਣ ਦੀ ਮਨਾਹੀ ਕੀਤੀ ਹੋਈ ਸੀ। ਕਮੇਟੀ ਦਾ ਕਹਿਣਾਂ ਹੈ ਕਿ ਅਸੀਂ ਮੇਅਰ ਨੂੰ ਕਿਹਾ ਸੀ ਕਿ ਕਿਉਂ ਨਹੀ ਤੁਸੀ ਹੀ ਅਜਿਹਾ ਕੋਈ ਕਾਨੂੰਨ ਬਣਾ ਦਿੰਦੇਂ ਜਿਸ ਵਿੱਚ ਕਿਸੇ ਗੈਰਕਾਨੂੰਨੀ ਬੰਦੇਂ ਨੂੰ ਲੰਗਰ ਖਾਣ ਦੀ ਮਨਾਹੀ ਹੋਵੇ ਅਤੇ ਉਹ ਗੁਰਦਵਾਰਾ ਸਾਹਿਬ ਮੱਥਾ ਨਾਂ ਟੇਕ ਸਕਦਾ ਹੋਵੇ ਤਾਂ ਉਸਦਾ ਜਵਾਬ ਸੀ ਕਿ ਮੈਂ ਅਜਿਹਾ ਨਹੀ ਕਰ ਸਕਦਾ। ਗੁਰਦਵਾਰੇ ਵਿੱਚ ਹੁੰਦੀਂ ਇਜੰਟੀ ਬਾਰੇ ਕਮੇਟੀ ਦਾ ਪੱਖ ਦਿੰਦਿਆਂ ਭਾਈ ਜਸਵੀਰ ਸਿੰਘ ਕਹਿੰਦੇਂ ਹਨ ਕਿ ਮੇਅਰ ਜਾਂ ਅਲੋਚਕਾਂ ਵਿੱਚੋਂ ਜੇ ਕੋਈ ਇਹ ਸਾਬਤ ਕਰ ਦੇਵੇ ਕਿ ਪ੍ਰਬੰਧਕ ਕਮੇਟੀ ਦਾ ਕੋਈ ਮੈਂਬਰ ਇਜੰਟੀ ਕਰਦਾ ਹੈ ਅਸੀਂ ਕਮੇਟੀ ਭੰਗ ਕਰ ਕੇ ਸਜ਼ਾ ਭੁੱਗਤਣ ਲਈ ਤਿਆਰ ਹਾਂ। ਮੇਅਰ ਦਾ ਇਹ ਕਹਿਣਾਂ ਕਿ ਕਮੇਟੀ ਨੂੰ ਬੋਲੀ ( ਕਮੂਨੀਕੇਸ਼ਨ ) ਦੀ ਪ੍ਰੋਬਲਮ ਬਾਰੇ ਕਹਿੰਦੇਂ ਨੇ ਕਿ ਤਕਰੀਬਰਨ ਸਾਰੇ ਮੈਂਬਰ ਗੁਜਾਰੇ ਜੋਗੀ ਅੰਗਰੇਜ਼ੀ ਬੋਲ ਲੈਂਦੇ ਨੇ ਅਤੇ ਪਿਛਲੀ ਵਾਰ ਟਰਾਂਸਲੇਟਰ ਅਮਨਦੀਪ ਸਿੰਘ ਵੀ ਨਾਲ ਸੀ। ਜਦੋਂ ਇਸ ਪੱਤਰਕਾਰ ਨੇ ਗੁਰਦਵਾਰਾ ਸਾਹਿਬ ਦਾ ਨਾਂਮ ਲੜਾਈਆਂ ਵਿੱਚ ਆਉਣ ਬਾਰੇ ਪੁੱਛਿਆਂ ਤਾਂ ਪ੍ਰਬੰਧਕਾਂ ਦਾ ਜਵਾਬ ਸੀ ਕਿ ਇਹ ਸਭ ਬਹਾਨੇਬਾਜ਼ੀ ਹੈ ਕੀ ਇਸ ਕਮੇਟੀ 'ਤੋਂ ਪਹਿਲਾਂ ਦੀਆਂ ਕਮੇਟੀਆਂ ਸਮੇਂ ਕਦੇ ਲੜਾਈ ਨਹੀ ਹੋਈ ਜਾਂ ਕਿਸੇ ਹੋਰ ਗੁਰਦਵਾਰਾ ਸਾਹਿਬਾਨ ਵਿੱਚ ਲੜਾਈ ਨਹੀ ਹੋਈ ?
ਮੈਂਬਰ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਪੰਥਕ ਕਾਰਜਾ ਲਈ ਹੋ ਰਹੇ ਸਮਾਂਗਮਾਂ ਕਾਰਨ ਇਹ ਗੁਰਦਵਾਰਾ ਸਾਹਿਬ ਭਾਰਤੀ ਇਜੰਸੀਆਂ ਦੀ ਅੱਖ ਵਿੱਚ ਰੜਕਦਾ ਰਿਹਾ ਹੈ ਜਿਸ ਨੂੰ ਬੰਦ ਕਰਵਾਉਣ ਲਈ ਇਹ ਸਭ ਕੁੱਝ ਹੋ ਰਿਹਾ। ਇਸ ਵਿੱਚ ਮੇਅਰ ਦੇ ਰੋਲ ਬਾਰੇ ਉਹਨਾਂ ਕਿਹਾ ਕਿ ਮੇਅਰ ਦਾ ਵਤੀਰਾ ਹਮੇਸਾਂ ਹੀ ਨਾਂਹ ਪੱਖੀ ਰਿਹਾ ਹੈ, ਜਦ ਪਿਛਲੀ ਵਾਰ ਨਗਰ ਕੀਰਤਨ ਲਈ ਸੱਦਾ ਭੇਜਣ ਦੇ ਬਾਵਜੂਦ ਵੀ ਉਸ ਸਾਮਲ ਨਹੀ ਹੋਇਆ ਅਤੇ ਇਸ ਵਾਰ ਇਜਾਜਤ ਦੇਣ 'ਤੋਂ ਹੀ ਮਨਾਂ ਕਰ ਦਿੱਤਾ। ਗੱਲਬਾਤ ਦਾ ਰਸਤਾ ਛੱਡ ਕਾਨੂੰਨੀ ਲੜਾਈ ਲਈ ਅਦਾਲਤ ਜਾਣਾਂ ਅਤੇ ਹਾਰ ਜਾਣ ਬਾਰੇ ਮੌਜੂਦਾ ਪ੍ਰਬੰਧਕਾਂ ਦੀ ਹੋ ਰਹੀ ਨੁਕਤਾਚੀਨੀ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਪ੍ਰਬੰਧਕਾਂ ਵੱਲੋਂ ਅਤੇ ਸੰਗਤਾਂ ਵੱਲੋਂ ਵੀ ਗੱਲਬਾਤ ਕੀਤੀ ਗਈ ਫਿਰ ਵਕੀਲ ਨੇ ਵੀ ਦੋਨਾਂ ਧਿਰਾਂ ਨੂੰ ਇਕੱਠਿਆਂ ਕਰਕੇ ਗੱਲਬਾਤ ਦਾ ਪ੍ਰਸਤਾਵ ਮੇਅਰ ਅੱਗੇ ਰੱਖਿਆ ਸੀ ਪਰ ਮੇਅਰ ਵੱਲੋਂ ਹੀ ਨਕਾਰ ਦਿੱਤਾ ਗਿਆ। ਸਾਰੇ ਰਾਹ ਬੰਦ ਹੋਣ ਬਾਅਦ ਹੀ ਅਤੇ ਗੁਰਦਵਾਰਾ ਸਾਹਿਬ ਦੇ ਜਲਦੀ ਖੁਲਵਾਉੱਣ ਖਾਤਰ ਹੀ ਅਦਾਲਤ ਵਿੱਚ ਜਾਣਾ ਪਿਆ। ਪ੍ਰਬੰਧਕਾਂ ਨੇ ਕਈ ਫੈਲਿਆਂ ਦੀ ਉਦਾਹਰਨ ਦਿੰਦੇਂ ਹੋਏ ਕਿਹਾ ਕਿ ਇੱਕ ਅਦਾਲਤ ਦੇ ਫੈਸਲੇ ਨਾਲ ਨਿਰਾਸ਼ ਨਹੀ ਹੋਣਾਂ ਚਾਹੀਦਾਂ ਅੱਗੇ ਅਪੀਲਾਂ ਕੀਤੀਆਂ ਜਾ ਸਕਦੀਆਂ ਹਨ ਕਿਤੇ ਤਾਂ ਸੱਚ ਦੀ ਜਿੱਤ ਹੋਵੇਗੀ।