ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਕੁੱਝ ਸਮੇਂ 'ਤੋਂ ਗੈਰਕਾਨੂੰਨੀ ਤਰੀਕੇ ਨਾਲ ਬੈਲਜ਼ੀਅਮ ਰਹਿ ਰਿਹਾ ਦੀਪਕ ਕੁਮਾਰ ਨਾਂਮ ਦਾ ਪੰਜਾਬੀ ਨੌਜਵਾਨ ਪਿਛਲੇ ਤਿੰਨ ਮਹੀਨੇ 'ਤੋਂ ਲਾਪਤਾ ਹੈ। ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਹਰਬੰਸ ਲਾਲ ਦਾ 22 ਸਾਲਾ ਪੁੱਤਰ ਜੋ ਸਾਵਲੇ ਰੰਗ ਦਾ ਹੈ ਬਾਰੇ ਉਸਦੇ ਦੋਸਤਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ। ਦੀਪਕ ਦੇ ਦੋਸਤਾਂ ਰਵੀ, ਬਹਾਦਰ ਅਤੇ ਅਮ੍ਰਿਤ ਨੇ ਉਸਦੀ ਤਸਵੀਰ ਜਾਰੀ ਕਰਦਿਆਂ ਉਸਦੀ ਭਾਲ ਵਿੱਚ ਮੱਦਦ ਮੰਗੀ ਹੈ ।