ਸ਼ੇਰੇ-ਪੰਜਾਬ ਸਪੋਰਟਸ਼ ਕਲੱਬ ਬੈਲਜ਼ੀਅਮ ਵੱਲੋਂ ਵਧਾਈਆਂ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਵਿੱਚ ਕਬੱਡੀ ਦੇ ਸਟਾਰ ਖਿਡਾਰੀ ਲੱਕੀ ਬਰਨਾਲਾ ਦੇ ਘਰ ਵਾਹਿਗੁਰੂ ਦੀ ਮਿਹਰ ਸਦਕਾ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ। ਲੱਕੀ ਨਾਲ ਖੁਸ਼ੀ ਸਾਂਝੀ ਕਰਦੇ ਹੋਏ ਸ਼ੇਰੇ ਪੰਜਾਬ ਸਪੋਰਟਸ਼ ਕਲੱਬ ਬੈਲਜ਼ੀਅਮ ਦੇ ਆਗੂਆਂ ਸ੍ਰ ਪ੍ਰਤਾਪ ਸਿੰਘ, ਗੁਰਦਾਵਰ ਸਿੰਘ ਗਾਬਾ, ਗੁਰਬੰਧਨ ਸਿੰਘ ਲਾਲੀ, ਅਵਤਾਰ ਸਿੰਘ ਛੋਕਰ, ਬਲਿਹਾਰ ਸਿੰਘ, ਕੁਲਵਿੰਦਰ ਸਿੰਘ ਮਿੰਟਾ, ਦਲਜੀਤ ਸਿੰਘ ਡੀਸਟ, ਅਵਤਾਰ ਸਿੰਘ ਤਾਰੀ, ਅਵਤਾਰ ਸਿੰਘ ਤੇਜ ਟਰੈਵਲਜ਼ ਆਦਿ ਦੋਸਤਾਂ ਮਿੱਤਰਾਂ ਨੇ ਬਰਨਾਲਾ ਪਰਿਵਾਰ ਨੂੰ ਵਧਾਈ ਦਿੱਤੀ ਹੈ।