"ਸਿੰਘ ਰਿਹਾਅ ਕਰਵਾਉਣੇ ਨੇ" ਗਾਣੇ ਨਾਲ ਰਾਜ ਕਾਕੜਾ ਫਿਰ ਚਰਚਾ ਵਿੱਚ
ਈਪਰ, ਬੈਲਜ਼ੀਅਮ- ( ਪ੍ਰਗਟ ਸਿੰਘ ਜੋਧਪੁਰੀ ) ਬਣਦੀਆਂ ਸਜ਼ਾਵਾਂ ਕੱਟ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਵੱਲੋਂ ਗੁਰਦਵਾਰਾ ਲਖਨੌਰ ਸਾਹਿਬ ਵਿਖੇ ਪਿਛਲੇ 56 ਦਿਨਾਂ 'ਤੋਂ ਰੱਖੀ ਭੁੱਖ ਹੜਤਾਲ ਦੀ ਹਿਮਾਇਤ ਕਰਦਿਆਂ ਰਾਜ ਕਾਕੜਾ ਵੱਲੋਂ ਇਕ ਨਵਾਂ ਗਾਣਾ ਗਾਇਆ ਗਿਆ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਇਕੱਠੇ ਹੋਣ ਦਾ ਹੋਕਾ ਦਿੰਦਾਂ "ਆਜੋ ਸਿੰਘ ਰਿਹਾਅ ਕਰਵਾਉਣੇ ਨੇ" ਅੱਜਕੱਲ ਸੋਸ਼ਲ ਸਾਈਟਾਂ ਉੱਪਰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਉੱਘੇ ਗੀਤਕਾਰ 'ਤੋ ਗਾਇਕੀ ਅਤੇ ਫਿਲਮਾਂ ਵੱਲ ਆਏ ਰਾਜ ਕਾਕੜਾ ਨੇ ਪੰਜਾਬ ਦੀਆਂ ਅਤੇ ਸਿੱਖ ਭਾਈਚਾਰੇ ਦੀਆਂ ਮੰਗਾਂ ਨੂੰ ਹਮੇਸਾਂ ਹੀ ਅਪਣੀ ਸੁਰੀਲੀ ਅਵਾਜ਼ ਦਿੱਤੀ ਹੈ ਬੇਸੱਕ ਉਹ "ਐ ਭਾਰਤ" ਹੋਵੇ ਜਾਂ "ਪੰਜਾਬੀਓ ਚਿੜੀ ਬਣਨਾ ਕਿ ਬਾਜ਼" ਐਲਬਮ ਹੋਵੇ ਜਾਂ ਪ੍ਰੋ ਭੁੱਲਰ ਦੇ ਹੱਕ ਵਿੱਚ ਸਿੰਗਲ ਟਰੈਕ ਜਾਂ ਹੋਂਦ ਚਿੱਲੜ ਕਾਂਡ ਦਾ ਦਰਦ। ਇਥੇ ਇਹ ਕਹਿਣਾ ਵੀ ਅਤਿਕਥਨੀ ਨਹੀ ਹੋਵੇਗੀ ਕਿ ਮੌਜੂਦਾ ਦੌਰ ਵਿੱਚ ਸਿੱਖ ਕੌਂਮ ਦੀਆਂ ਦਰਪੇਸ਼ ਸਮੱਸਿਆਂ ਨੂੰ ਅਪਣੇ ਗੀਤਾਂ ਰਾਹੀ ਸਭ 'ਤੋਂ ਵੱਧ ਗਾਉਣ ਵਾਲਾ ਗਾਇਕ ਵੀ ਰਾਜ ਕਾਕੜਾ ਹੈ ਜਿਸ ਦੇ ਇਨਾਮ ਵਜੋਂ ਭਾਰਤ ਸਰਕਾਰ ਨੇ ਉਹਨਾਂ ਦੀ ਫਿਲਮ ਕੌਂਮ ਦੇ ਹੀਰੇ ਪੱਕੇ ਤੌਰ 'ਤੇ ਹੀ ਬੈਨ ਕਰ ਦਿੱਤੀ ਹੈ। ਬਹੁਤ ਸਾਰੇ ਰੋਮਾਂਚਿਕ ਅਤੇ ਸਭਿਆਚਾਰਕ ਗਾਣੇ ਲਿਖਣ ਵਾਲੇ ਰਾਜ ਕਾਕੜਾ ਨੇ ਲਕੀਰ 'ਤੋਂ ਹਟ ਕੇ ਪੰਜਾਬੀ ਗਾਇਕੀ ਵਿੱਚ ਇੱਕ ਨਵੀਂ ਪਿਰਤ ਪਾਈ ਹੈ। ਇੰਦਰਾ ਕਤਲ ਕਾਂਡ ਜਿਹੇ ਨਾਜੁਕ ਵਿਸ਼ੇ 'ਤੇ ਫਿਲਮ ਬਣਾ ਕੇ ਦਿੱਲੀ ਦੀ ਹਿੱਕ 'ਤੇ ਦੀਵਾ ਬਾਲਣ ਵਾਲੇ ਇਸ ਗਾਇਕ 'ਤੋਂ ਕੌਂਮ ਨੂੰ ਭਾਰੀ ਆਸਾਂ ਹਨ ਜੋ ਨੌਜਵਾਨੀ ਲਈ ਮਾਰਗ ਦਰਸ਼ਕ ਹੈ।
