26 ਜਨਵਰੀ ਨੂੰ ਸਿੱਖ ਮਨਾਉਣ ਕਾਲਾ ਦਿਨ: ਭਾਈ ਪੈਡਰੋ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 26 ਜਨਵਰੀ ਨੂੰ ਭਾਰਤ ਵੱਲੋਂ ਵੱਡੇ ਪੱਧਰ 'ਤੇ ਮਨਾਏ ਜਾ ਰਹੇ ਗਣਤੰਤਰ ਦਿਵਸ 'ਤੇ ਪ੍ਰਤੀਕਰਮ ਪ੍ਰਗਟਾਉਦਿਆਂ ਫਰਾਂਸ ਦੇ ਸਿੱਖ ਆਗੂ ਭਾਈ ਕਰਮਜੀਤ ਸਿੰਘ ਪੈਡਰੋ ਨੇ ਕਿਹਾ ਕਿ ਇਹ ਦਿਨ ਸਿੱਖਾਂ ਲਈ ਕਾਲਾ ਦਿਨ ਹੈ। ਭਾਈ ਪੈਡਰੋ ਨੇ ਕਿਹਾ ਕਿ 1947 ਦੀ ਅਜਾਦੀ ਬੇਸੱਕ ਸਿੱਖਾਂ ਦੀਆਂ ਅਥਾਹ ਕੁਰਬਾਨੀਆਂ ਸਦਕਾ ਹੀ ਮਿਲੀ ਸੀ ਅਤੇ ਹੁਣ ਤੱਕ ਵੀ ਸਿੱਖ ਫੌਜੀ ਨੌਜਵਾਨ ਸਰਹੱਦਾ ਦੀ ਰਾਖੀ ਲਈ ਸਭ 'ਤੋਂ ਵੱਧ ਬਲੀਦਾਨ ਦੇ ਰਹੇ ਹਨ ਪਰ ਫਿਰ ਵੀ ਭਾਰਤ ਵਿੱਚ ਸਿੱਖਾਂ ਨੂੰ ਵਾਰ-ਵਾਰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਦਾਂ ਹੈ। ਭਾਈ ਪੈਡਰੋ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਸਿੱਖਾਂ ਨੂੰ ਕਦੇ ਵੀ ਭਾਰਤ ਵਿੱਚ ਇਨਸਾਫ਼ ਨਹੀ ਮਿਲਿਆ ਬੇਸੱਕ ਸਰਕਾਰ ਕਾਂਗਰਸ ਜਾਂ ਬਾਦਲ ਦੇ ਜੋਟੀਦਾਰਾਂ ਦੀ ਵੀ ਕਿਉਂ ਨਾਂ ਹੋਵੇ। ਇਸ ਲਈ ਦੁਨੀਆਂ ਭਰ ਵਿੱਚ ਵਸਦੇ ਸਿੱਖ 26 ਜਨਵਰੀ ਨੂੰ ਅਪਣੇ ਘਰਾਂ 'ਤੇ ਕਾਲੇ ਝੰਡੇਂ ਲਹਿਰਾ ਕੇ ਰੋਸ ਦਾ ਪ੍ਰਗਟਾਵਾ ਕਰਨ।