ਮਾਂ-ਪਿਓ ਭੈਣ-ਭਰਾ ਮੁੱਲ ਨਾ ਮਿਲਦੇ ਪੁੱਤਰ-ਧੀਆਂ
ਮੁੜ ਇੱਕ ਥਾਂ ਜਮਣਾ ਨ੍ਹੀਂ ਆਪਾਂ ਇਸ ਟੱਬਰ ਦਿਆਂ ਜੀਆਂ।
ਅਚਾਨਕ ਦੋ ਰਾਤਾਂ ਅਜਿਹੀ ਅੱਚਵੀ ਲੱਗੀ ਕੇ ਰਾਤਾਂ ਨੂੰ ਨੀਦ ਨਾ ਆਵੇ। ਮਿਤੀ ੨ ਜਨਵਰੀ ੨੦੧੫ ਨੂੰ ਭੈਣ ਮਲਕੀਤ ਦੀ ਸਿਹਤ ਢਿੱਲੀ ਹੋਣ ਕਾਰਨ ਮੈਂ ਪਤਾ ਲੈਣ ਪਿੰਡ ਬੱਪੀਆਣੇ ਗਿਆ ਸਾਂ ਅਜੇ ਆਪਣੀ ਸਵੈਜੀਵਨੀ ਦਾ ੫ ਵਾਂ ਕਾਂਢ ਲਿਖ ਕੇ ਹੱਟਿਆਂ ਸੀ। ਉਸ ਕਾਂਢ ਵਿਚ ਭਾਣਜੇ ਜਨਕ ਨੂੰ ਖਿਡਉਣ ਲਈ ਮੈਂ ਬੱਪੀਆਣੇ ਭੈਣ ਕੋਲ ਰਹਿੰਦਾ ਸੀ। ਮੇਰੇ ਗਏ ਤੋਂ ਭੈਣ ਨੇ ਦੋ ਵਾਰ ਮੱਜੇ ਤੇ ਬੈਠੀ ਹੋ ਕੇ ਖਿਚੜੀ ਖਾਦੀ ਤੇ ਚਾਹ ਪੀਤੀ। ਘਰਾਂ ਦੀਆਂ ਔਰਤਾ ਨੇ ਕਿਹਾ ਕੇ 'ਮਲਕੀਤ ਅੱਜ ਤਾਂ ਵੀਰ ਆਇਐਤਾਂਹੀਓ ਦੋ ਵਾਰੀ ਬੈਠੀ ਹੋਕੇ ਚਾਹ ਪੀ ਲਈ ਤੇ ਖਿੱਚੜੀ ਖਾਂ ਲਈ' 'ਹਾਂ ਦਰਸ਼ਨ ਨੂੰ ਮਿਲਣ ਦਾ ਬਹੁਤ ਦਿਲ ਕਰਦਾ ਸੀ ' ਭੈਣ ਨੇ ਕਿਹਾ। ਮੈਂਭੈਣ ਨੂੰ ਸਵੈਜੀਵਨੀ ਦੇ ੫ ਵੇਂ ਕਾਂਢ ਬਾਰੇ ਦੱਸਿਆ ਤਾਂ ਭੈਣ ਨੇ ਕਿਹਾ 'ਦਰਸ਼ਨ ਉਸ ਵਿਚ ਉਹ ਗੱਲ ਲਿਖ ਦਿੱਤੀ '? ' ਕਿਹੜੀ ਗੱਲ ਭੈਣੇ '? ਮੈਂ ਉਤਾਵਲੇ ਪੈਦਿਆਂ ਪੁੱਛਿਆ ' ਜਿਹੜੀ ਤੇÐਰੀ ਮਾਸੀ ਕਹਿੰਦੀ ਹੁੰਦੀ ਸੀ ਸਰਦਾਰਾ ਤਾਂ ਕਹੀ ਤੇ ਟੁੱਕ ਖਾਂਦੈ ਤੈਂ ਉਸ ਦਿਨ ਆਪਣੇ ਭਣੋਈਏ 'ਚ ਰੋਟੀ ਖਾਂਦੇ ਵਿਚ ਨਿਗ੍ਹਾ ਰੱਖੀ ਸੀ ਫੇਰ ਤੈਂ ਮੈਨੂੰ ਪੁੱਛਿਆ ਸੀ 'ਭੈਣੇ ਸਰਦਾਰਾ ਸਿਓ ਤਾਂ ਥਾਲੀ 'ਚ ਰੋਟੀ ਖਾਂਦੈ? ਮਾਸੀ ਤਾਂ ਕਹਿੰਦੀ ਸੀ ਕਹੀ ਤੇ ਟੁੱਕ ਖਾਂਦੈ ' ਭੈਣ ਨੇ ਮੈਨੂੰ ਦੱਸਿਆ ਕੇ ਤੇਰੇ ਭਣੋਈਏ ਦਾ ਤਲਖ ਸੁਭਾ ਹੈ ਤਾਂ ਤੇਰੀ ਮਾਸੀ ਕਹਿੰਦੀ ਸੀ ਭੈਣ ਨੇ ੪੨-੪੩ ਸਾਲ ਪੁਰਾਣੀ ਗੱਲ ਯਾਦ ਕਰਵਾਈ। 'ਹਾਂ ਭੈਣੇ ਲਿਖ ਦਿੱਤੀ ' ਮੈ ਖੁਸ ਹੋ ਕੇ ਭੈਣ ਨੂੰ ਦੱਸਿਆਂ। ਤਿੰਨ-ਚਾਰ ਘੰਟੇ ਭੈਣ ਨਾਲ ਗੱਲਾਂ ਕਰਕੇ ਮੈ ਕੁਰਸੀ ਤੋਂ ਖੜਾ ਹੋ ਕੇ ਕਿਹਾ 'ਚੰਗਾ ਭੈਣੇ ਮੱਥਾ ਟੇਕਦੈਂ' ਮੈਂ .ਭੈਣ ਦੇ ਪੈਰੀ ਹੱਥ ਲਾ ਕੇ ਜਾਣ ਦੀ ਇਜਾਜ਼ਤ ਮੰਗੀ ' ਚੰਗਾ ਵੀਰਾ ਘਰੇ ਪਿੱਛੇ ਵੀ ਸਰਦਾ ਨ੍ਹੀ ' ਭੈਣ ਨੇ ਮੇਰਾ ਸਿਰ ਪਲੋਸਿਆ। ਕੀ ਪਤਾ ਸੀ ਕਿ ਸਾਡੇ ਭੈਣ-ਭਰਾ ਦੇ ਇਹ ਆਖਰੀ ਮੇਲਾ ਸੀ।
ਮਿਤੀ ੬ ਜਨਵਰੀ ਦਿਨ ਦੇ ੧.੨੫ ਮਿੰਟ ਤੇ ਮੇਰੇ ਭਾਣਜੇ ਜਨਕ ਦਾ ਫੋਨ ਆਇਆ ਕਿ 'ਮਾਮਾ ਜੀ ਬੇਬੇ ਦੀ ਹਾਲਤ ਜਿਆਦਾ ਮੰਦੀ ਪੈਦੀ ਜਾਂਦੀ ਹੈ ' ' ਭਾਣਜੇ ਮੈਂਂ ਹੁਣੇ ਹੀ ਆਇਆ' ਮੈਂ ਕਿਹਾ। ਮੈਂ ਉਸ ਟਾਇਮ ਰਾਮਪੁਰੇ ਮੰਡੀ ਸਿੰਧ ਬੈਂਕ ਵਿਚ ਸੀ। ਪੰਜ ਕੁ ਮਿੰਟਾਂ ਬਾਅਦ ਮੈਂ ਬੈਂਕ ਵਿਚੋ ਬਾਹਰ ਆਇਆ ਤਾਂ ਮੋਬਾਇਲ ਦੀ ਘੰਟੀ ਦੁਬਾਰਾ ਬੋਲੀ ਮੋਬਾਇਲ ਦਾ ਨੰਬਰ ਵੇਖ ਕੇ ਮੇਰੇ ਜੁੱਸੇ ਨੂੰ ਕੰਬਣੀ ਨੇ ਹਲੂਣਾ ਦਿੱਤਾ। ਮੈਂ ਸਮਝ ਗਿਆ ਕਿ ਭੈਣ ਤਾਂ ਚਲ ਵਸੀ । ਭਾਣਜੇ ਜਨਕ ਤੋਂ ਚੰਗੀ ਤਰ੍ਹਾਂ ਗੱਲ ਨਾ ਹੋਈ ' ਮਾਮਾ ਬੇਬੇ ਤਾਂ -----' ਗੱਲ ਸੁਣਨ ਸਾਰ ਥੜਥੋਲਾ ਜਿਹਾ ਚੜ੍ਹ ਗਿਆ। ' ਹਾਏ ਰੱਬਾ ਇਹ ਕੀ ਭਾਣਾ ਵਰਤਾ ਦਿੱਤਾ। ਰਾਮਪੁਰਾ ਮੰਡੀ ਤੋਂ ਪਿੰਡ ਰਾਮਪੁਰੇ ਘਰ ਨੂੰ ਆਉਂਦੇ ਭੈਣ ਮਲਕੀਤ ਨਾਲ ਜੁੜੀਆਂ ਯਾਦਾਂ ਚੇਤੇ ਆਉਣ ਲੱਗੀਆਂ ਕਿ ਭੈਣ ਦੀ ਜਿੰਦਗੀ ਵਿਚ ਕਿੱਨੀਆਂ ਵੱਡੀਆਂ ਖੁਸੀਆਂ ਆਈਆਂ ਅਤੇ ਕਿੱਨੇ ਵੱਡੇ ਉਨ੍ਹਾਂ ਦੀ ਜਿੰਦਗੀ 'ਚ ਦੁਖਾਂਤ ਵਾਪਰੇ! ਸਾਡੇ ਭਣੋਈਏ ਸਰਦਾਰਾ ਸਿਓਂ ਦਾ ਵਿਛੋੜਾ ਦੋ ਨੌਜਵਾਨ ਛੋਟੇ ਪੁੱਤਰਾਂ ਦਾ ਵਿਛੋੜਾ ਝੱਲਣਾ ਪਿਆ। ਗੁਰਦੇਜਿਗਰਸੂਗ਼ਰ ਤੇ ਹਰਟ ਵਰਗੀਆਂ ਭਿਆਨਕ ਬਿਮਾਰੀਆਂ ਭੈਣ ਨੂੰ ਕਿਧਰੋਂ ਆ ਚਿੰਬੜੀਆਂ? ਮੈਨੂੰ ਭੈਣ ਦੀਆਂ ਯਾਦਾਂ 'ਚ ਡੁੱਬੇ ਨੂੰ ਇਹ ਨਾ ਪਤਾ ਲੱਗਾ ਕੇ ਕਦੋਂ ਘਰੇ ਪਹੁੰਚ ਗਿਆ ਤੇ ਘਰ ਆ ਕੇ ਪਰਿਵਾਰ 'ਚ ਭਰੇ ਮਨ ਨਾਲ ਮਸਾਂ ਹੀ ਦੱਸਿਆ ਕਿ ਭੈਣ ਚਲਾਣੇ ਕਰਗੀ।
ਸਾਡੀ ਭੈਣ ਨੂੰ ਸੱਚੀ-ਸੁਚੀ ਇਹੋ ਸਰਧਾਂਜ਼ਲੀ ਹੈ ਕਿ ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾ 'ਚ ਨਿਵਾਸ ਬਖਸੇ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਵੱਲ ਬਖਸੇ। ਭੈਣ ਮਲਕੀਤ ਕੌਰ ਦਾ ਭੋਗ ਮਿਤੀ ੧੫ ਜਨਵਰੀ ੨੦੧੫ ਦਿਨ ਵੀਰਵਾਰ ਨੂੰ ਪਿੰਡ ਬੱਪੀਆਣੇ (ਮਾਨਸਾ)ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ੧੨.੩੦ ਵਜੇ ਪਵੇਗਾ।
ਭੈਣ ਮਲਕੀਤ ਕੌਰ ਤੇਰੀ ਮੌਤ ਨੇ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂੰਵਾਲੀਆਂ ਦੀਆਂ ਇਹ ਲਾਇਨਾਂ ਯਾਦ ਕਰਵਾ ਦਿੱਤੀਆਂ
