ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਿੱਖ ਕੌਂਮ ਵਿੱਚ ਨਾਨਕਸ਼ਾਹੀ ਅਤੇ ਬਿਕਰਮੀ ਕੈਲੰਡਰ ਵਿਵਾਦ ਦੇ ਚਲਦਿਆਂ ਖਿੱਚੀ ਗਈ ਲਕੀਰ ਦੇ ਮੱਦੇਨਜ਼ਰ 90 ਪ੍ਰਤੀਸ਼ਤ ਪ੍ਰਵਾਸੀ ਸਿੱਖਾਂ ਨੇ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਅਗਮਨ ਪੁਰਬ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਇਆ ਹੈ। ਬੈਲਜ਼ੀਅਮ ਦੇ ਸ਼ਹਿਰ ਗੈਂਟ ਦੇ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਵਿਖੇ ਵੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਨਾਨਕਸਾਹੀ ਕੈਲੰਡਰ ਮੁਤਾਬਕ ਐਤਵਾਰ 4 ਜਨਵਰੀ ਨੂੰ ਮਨਾਇਆ ਗਿਆ। ਧਾਰਮਿਕ ਦੀਵਾਨਾਂ ਵਿੱਚ ਗੁਰਬਾਣੀ ਕੀਰਤਨ ਉਪਰੰਤ ਗੁਰੂਘਰ ਦੇ ਵਜੀਰ ਭਾਈ ਭਗਵਾਨ ਸਿੰਘ ਨੇ ਦਸ਼ਮ ਪਿਤਾ ਦੇ ਜੀਵਨ ਅਤੇ ਉਹਨਾਂ ਦੇ ਉੱਚੇ-ਸੁੱਚੇ ਆਦਰਸ਼ਾਂ ਅਤੇ ਕੁਰਬਾਨੀਆਂ ਬਾਰੇ ਵਿਸਥਾਰਿਤ ਚਾਨਣਾ ਪਾਇਆ।