ਈਪਰ, ਬੈਲਜ਼ੀਅਮ ( ਪ੍ਰਗਟ
ਸਿੰਘ ਜੋਧਪੁਰੀ ) ਪਿਛਲੇ ਦਿਨੀ ਪੇਸ਼ੀ ਭੁੱਗਤਣ ਆਏ ਕੈਦੀ ਸੁੱਖਾ ਕਾਹਲੋਂ ਕਤਲ ਕਾਂਡ ਦੀ ਪਰਿਵਾਰ
ਵੱਲੋਂ ਨਿਆਇਕ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਤਰਾਂ ਹੀ ਸੁੱਖੇ ਦੇ ਬੈਲਜ਼ੀਅਮ ਰਹਿੰਦੇਂ
ਨਜਦੀਕੀ ਰਿਸਤੇਦਾਰ ਸ: ਅਮਰੀਕ ਸਿੰਘ ਪੁਰੇਵਾਲ ਨੇ ਸੁੱਖੇ ਦੇ ਕਤਲ ਨੂੰ ਪੁਲਿਸ ਦੀ ਮਿਲੀਭੁਗਤ ਕਰਾਰ
ਦਿੰਦਿਆਂ ਕਿਹਾ ਕਿ ਇਹ ਸਭ ਇੱਕ ਗਿਣੀਮਿਥੀ ਸ਼ਾਜਿਸ ਹੈ ਜਿਸ ਦੀ ਸੀ ਬੀ ਆਈ ਜਾਂਚ ਹੋਣੀ ਚਾਹੀਦੀ ਹੈ।
ਪੁਰੇਵਾਲ ਮੁਤਾਬਕ ਕਿਸੇ ਸਮੇਂ ਅਪਰਾਧ ਜਗਤ ਵਿੱਚ ਵਿਚਰਦਾ ਰਿਹਾ ਇਹ ਨੌਜਵਾਂਨ ਹੁਣ ਸੁਧਰ ਰਿਹਾ ਸੀ
ਪਰ ਪੰਜਾਬ ਪੁਲਿਸ ਦੀ ਮਿਲੀਭੁਗਤ ਵਾਲੀ ਇਸ ਕਾਰਵਾਈ ਨੇ ਉਸ ਨੂੰ ਚੰਗਾਂ ਨਾਗਰਿਕ ਬਣ ਕੇ ਜਿਊਣ ਦਾ
ਮੌਕਾ ਹੀ ਨਹੀ ਦਿੱਤਾ। ਉਹਨਾਂ ਕਿਹਾ ਕਿ ਸੁੱਖੇ ਦੇ ਬੇਰਹਿਮੀ ਨਾਲ ਕੀਤੇ ਕਤਲ ਨੇ ਪੰਜਾਬ ਵਿੱਚ ਪਣਪ
ਰਹੇ ਅਪਰਾਧ ਜਗਤ ਨੂੰ ਵੀ ਜੱਗ ਜਾਹਰ ਕੀਤਾ ਹੈ ਜਿਸ ਨੂੰ ਫੌਰੀ ਨੱਥ ਪਾਉਣ ਦੀ ਜਰੂਰਤ ਹੈ।