ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ) ਅੱਧੇ ਸੀਰੀਆ ਅਤੇ ਅੱਧੇ ਇਰਾਕ ਤੇ ਧੱਕੇ ਨਾਲ ਕਾਬਜ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਵੱਲੋਂ ਅਗਵਾ ਕੀਤੇ ਦੋ ਜਪਾਨੀ ਨਾਗਰਿਕਾਂ ਵਿੱਚੋਂ ਦੂਸਰੇ ਨੂੰ ਵੀ ਕੱਲ ਮਾਰ ਦਿੱਤਾ ਗਿਆ ਹੈ। ਜਪਾਨ 'ਤੋਂ ਦੌ ਸੌ ਮਿਲੀਅਨ ਡਾਲਰ ਦੀ ਫਿਰੌਤੀ ਨਾਂ ਮਿਲਣ ਕਾਰਨ ਪਹਿਲਾਂ ਇੱਕ ਜਾਪਾਨੀ ਨਾਗਰਿਕ ਨੂੰ ਮਾਰਨ ਬਾਅਦ ਅੱਤਵਾਦੀਆਂ ਨੇ ਦੂਜੇ ਜਾਪਾਨੀ ਪੱਤਰਕਾਰ ਕੇਂਜੀ ਗੋਟੋ ਅਤੇ ਜੌਰਡਨ ਦੇ ਇੱਕ ਪਾਇਲਟ ਮੋਆਜ ਅਲ ਕਾਸਾਬ ਦੀ ਰਿਹਾਈ ਬਦਲੇ 24 ਘੰਟਿਆਂ ਵਿੱਚ ਇੱਕ ਇਰਾਕਣ ਮਨੁੱਖੀ ਬੰਬ ਸਾਜਿਦਾ ਅਲ ਰਸਾਵੀ ਦੀ ਰਿਹਾਈ ਮੰਗੀ ਸੀ। ਜਾਪਾਨ ਅਤੇ ਜੌਰਡਨ ਦੀਆਂ ਸਰਕਾਰਾਂ ਵੱਲੋਂ ਰਸਾਵੀ ਦੀ ਰਿਹਾਈ ਦੀ ਮੰਗ ਮੰਗਣ ਦੇ ਐਲਾਨ ਬਾਅਦ ਜਦ ਜੌਰਡਨ ਸਰਕਾਰ ਨੇ ਅਪਣੇ ਪਾਇਲਟ ਦੇ ਜਿੰਦਾਂ ਹੋਣ ਦਾ ਸਬੂਤ ਮੰਗਿਆਂ ਤਾਂ ਅੱਤਵਾਦੀਆਂ ਵੱਲੋਂ ਕੋਈ ਜਵਾਬ ਨਾਂ ਮਿਲਿਆ ਤੇ ਦੂਜੇ ਪਾਸੇ ਇਸਲਾਮਿਕ ਸਟੇਟ ਵੱਲੋਂ ਦਿੱਤੀ ਨਿਸਚਿਤ ਸਮਾਂ ਸੀਮਾਂ ਸ਼ਨੀਵਾਰ ਨੂੰ ਖਤਮ ਹੋ ਗਈ ਸੀ।
ਦੁਨੀਆਂ ਭਰ ਦਾ ਮੀਡੀਆ ਸਾਹ ਰੋਕ ਕੇ ਕਿਸੇ ਖ਼ਬਰ ਦਾ ਇੰਤਜਾਰ ਕਰ ਰਿਹਾ ਸੀ ਪਰ ਖ਼ਬਰ ਫਿਰ ਬੁਰੀ ਹੀ ਆਈ ਅਤੇ ਕੇਂਜੀ ਦੇ ਕਤਲ ਦੀ ਜਾਰੀ ਵੀਡੀਉ ਵਿੱਚ ਉਸਨੂੰ ਵੀ ਪਹਿਲਾਂ ਮਾਰੇ ਗਏ ਪੱਛਮੀ ਨਾਗਰਿਕਾਂ ਵਾਂਗ ਚਾਕੂ ਨਾਲ ਗਲਾ ਕੱਟ ਕੇ ਮਾਰਿਆ ਦਿਖਾਇਆ ਗਿਆ ਅਤੇ ਉਸਦਾ ਖੂਨ ਨਾਲ ਲੱਥਪੱਥ ਸਿਰ ਉਸਦੀ ਪਿੱਠ ਤੇ ਰੱਖਿਆ ਦਿਖਾਇਆ ਹੈ। ਪੱਤਰਕਾਰ ਕੇਂਜੀ ਗੋਟੋ ਦੇ ਕਤਲ ਬਾਅਦ ਅਮਰੀਕੀ ਰਾਸਟਰਪਤੀ ਬਰਾਕ ਉਬਾਮਾ, ਬਰਤਾਨੀਆਂ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਅਤੇ ਹੋਰ ਪੱਛਮੀ ਆਗੂਆਂ ਨੇ ਇਸ ਕਤਲ ਦੀ ਨਿੰਦਾਂ ਕਰਦਿਆਂ ਇਸ ਨੂੰ ਬੇਰਹਿਮੀ ਅਤੇ ਜੁਲਮ ਦੀ ਹੱਦ ਕਰਾਰ ਦਿੱਤਾ ਹੈ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਕਾਤਲਾਂ ਨੂੰ ਮੁਆਫ ਨਾ ਕਰਨ ਦਾ ਸੰਕਲਪ ਕੀਤਾ ਹੈ।
