ਪੱਤਰਕਾਰ ਬਲਵਿੰਦਰ ਖੱਖ ਹੋਏ ਬੈਲਜ਼ੀਅਮ ਵਿੱਚ ਪੱਕੇ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਕਈ ਸਾਲਾਂ 'ਤੋਂ ਬੈਲਜ਼ੀਅਮ ਰਹਿ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਪੰਜਾਬੀ ਪੱਤਰਕਾਰ ਬਲਵਿੰਦਰ ਸਿੰਘ ਖੱਖ ਨੂੰ ਪਿਛਲੇ ਦਿਨੀ ਵਿਦੇਸ਼ ਮੰਤਰਾਲੇ ਵੱਲੋਂ ਪੱਕੇ ਤੌਰ ਤੇ ਇੱਥੇ ਰਹਿਣ ਦੀ ਇਜਾਜਤ ਦੇ ਦਿੱਤੀ ਹੈ। ਇੰਡੋ-ਬੈਲਜ਼ ਜਰਨਲਿਸਟਜ਼ ਐਸੋਸੀਏਸ਼ਨ ਦੇ ਸਕੱਤਰ ਅਤੇ ਕਈ ਪੰਜਾਬੀ ਅਖ਼ਬਾਰਾਂ ਅਤੇ ਰੇਡੀਓੁ ਲਈ ਕੰਮ ਕਰਦੇ ਖੱਖ ਨੂੰ ਬੈਲਜ਼ੀਅਮ ਰਹਿਣ ਦੀ ਮਿਲੀ ਪੱਕੀ ਇਜਾਜਤ ਲਈ ਵਧਾਈਆਂ ਦਾ ਸਿਲਸਿਲਾ ਜਾਰੀ ਜਾਰੀ ਹੈ। ਯੂਰਪ ਦੇ ਖੇਡ ਕਲੱਬਾਂ, ਧਾਰਮਿਕ, ਸਮਾਜਿਕ ਅਤੇ ਸਿਆਸੀ ਆਗੂਆਂ ਵੱਲੋਂ ਖੱਖ ਦੀ ਖ਼ੁਸੀ ਵਿੱਚ ਸਾਮਲ ਹੁੰਦਿਆਂ ਆਸ ਕੀਤੀ ਹੈ ਕਿ ਉਹ ਫਿਰ Ḕਤੋਂ ਸਰਗਰਮ ਪੱਤਰਕਾਰੀ ਵਿੱਚ ਅਪਣਾ ਬਣਦਾ ਰੋਲ ਨਿਭਾਉਣਗੇ।
ਖੱਖ ਨੇ ਸਮੂਹ ਆਗੂਆਂ ਦਾ ਧੰਨਵਾਦ ਕਰਦਿਆਂ ਬੈਲਜ਼ੀਅਮ ਰਹਿੰਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕਿਸੇ ਵਿਅਕਤੀ ਵਿਸੇਸ਼ 'ਤੋ ਨਾਂ ਡਰਨ ਕਿਉਕਿ ਪੇਪਰ ਜਾਂ ਪਾਸਪੋਰਟ ਲੈਣਾ ਹਰ ਇੱਕ ਦਾ ਕਾਨੂੰਨੀ ਅਧਿਕਾਰ ਹੈ ਜਿਸ ਨੂੰ ਕਿਸੇ ਪੁਲਿਸ ਅਫਸਰ ਜਾਂ ਅੰਬੈਸਡਰ ਦਾ ਕੋਈ ਕਰੇਂਦਾ ਨਹੀ ਰੋਕ ਸਕਦਾ। ਇਥੇ ਜਿਕਰਯੋਗ ਹੈ ਕਿ ਪਿਛਲੇ ਸਮੇਂ ਵਿੱਚ ਬਲਵਿੰਦਰ ਖੱਖ ਦੇ ਕੱਚੇ ਪੇਪਰਾਂ ਬਾਰੇ ਇੱਕ ਅਖ਼ਬਾਰ ਵਿੱਚ ਕਿਸੇ ਨੇ ਮਜਾਕ ਉਡਾਇਆ ਸੀ।