ਦੁਨੀਆਂ ਭਰ ਵਿੱਚ ਮਨਾਇਆ ਗਿਆ ਭਾਈ ਤਾਰਾ ਦਾ ਜਨਮ ਦਿਨ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਖਾਲਿਸਤਾਨ ਟਾਈਗਰ ਫੋਰਸ ਦੇ ਮੁੱਖੀ ਭਾਈ ਜਗਤਾਰ ਸਿੰਘ ਤਾਰਾ ਨੂੰ ਬੇਸੱਕ ਪਿਛਲੇ ਮਹੀਨੇ 'ਤੋਂ ਰਿਮਾਡਾਂ ਵਿੱਚ ਉਲਝਾ ਕੇ ਤਸੱਦਦ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਪਰ ਦੇਸ਼-ਵਿਦੇਸ਼ ਵਿੱਚ ਵਸਦੇ ਉਸਦੇ ਪ੍ਰਸੰਸਕਾਂ ਨੇ 20 ਫਰਬਰੀ 'ਤੋਂ ਕਈ ਦਿਨ ਪਹਿਲਾਂ ਹੀ ਉਹਨਾਂ ਦੇ ਜਨਮ ਦਿਨ ਦੇ ਪੋਸਟਰ ਸ਼ੋਸ਼ਲ ਸਾਈਟਾਂ ਤੇ ਪਾ ਦਿੱਤੇ ਸਨ।
ਸ਼ੋਸ਼ਲ ਮੀਡੀਏ ਰਾਂਹੀ ਲੱਖਾਂ ਲੋਕਾਂ ਨੇ ਭਾਈ ਤਾਰਾ ਦੀ ਚੜਦੀ ਕਲਾ ਲਈ ਅਰਦਾਸਾਂ ਕਰਦਿਆਂ ਉਹਨਾਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆ। ਯੂਰਪ, ਅਮਰੀਕਾ, ਕਨੇਡਾ, ਆਸਟਰੇਲੀਆਂ ਅਤੇ ਪਾਕਿਸਤਾਨ ਵਿੱਚ ਵੀ ਭਾਈ ਜਗਤਾਰ ਸਿੰਘ ਤਾਰਾ ਦੇ ਜਨਮ ਦਿਨ ਦੀ ਖੁਸੀ ਵਿੱਚ ਉਸਦੇ ਸਮਰੱਥਕਾਂ ਨੇ ਗੁਰਦਵਾਰਾ ਸਾਹਿਬਾਨਾਂ ਵਿੱਚ ਸੁਖਮਨੀ ਸਾਹਿਬ ਦੇ ਜਾਪ ਕੀਤੇ ਗਏ ਉਹਨਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ। ਬਹੁਤ ਸਾਰੇ ਘਰਾਂ ਵਿੱਚ ਵੀ ਭਾਈ ਤਾਰਾ ਦੇ ਨਾਂਮ ਵਾਲੇ ਕੇਕ ਕੱਟੇ ਗਏ। ਜ਼ਿਕਰਯੋਗ ਹੈ ਕਿ ਸਿੱਖਜ਼ ਫਾਰ ਜਸਟਿਸ ਦੇ ਸੱਦੇ 'ਤੇ ਦੋ ਦਰਜਨ ਦੇਸ਼ਾਂ ਵਿੱਚ ਵੱਡੀ ਪੱਧਰ ਤੇ ਸਿੱਖਾਂ ਵੱਲੋਂ ਥਾਈਲੈਂਡ ਦੇ ਸਫ਼ਾਰਖਾਨਿਆਂ ਵਿੱਚ ਭਾਈ ਤਾਰਾ ਤੇ ਪੰਜਾਬ ਪੁਲਿਸ ਵੱਲੋਂ ਕੀਤੇ ਜਾ ਤਸੱਦਦ ਦੀ ਸਿਕਾਇਤ ਦਰਜ ਕਰਵਾਈ ਗਈ ਸੀ ਅਤੇ ਸਿੱਖਜ਼ ਫਾਰ ਜਸਟਿਸ ਵੱਲੋਂ ਭਾਈ ਤਾਰਾ ਦੇ ਕੇਸ ਨੂੰ ਜਲਦੀ ਹੀ ਇੰਟਰਨੈਸ਼ਨਲ ਕੋਰਟ ਵਿੱਚ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਇਸ ਗੈਰ ਕਾਨੂੰਨੀ ਹਵਾਲਗੀ ਅਤੇ ਚੱਲ ਰਹੇ ਤਸੱਦਦ ਨੂੰ ਦੁਨੀਆਂ ਦੀ ਕਚਹਿਰੀ ਵਿੱਚ ਰੱਖਿਆ ਜਾ ਸਕੇ।