ਸਿੱਖ ਕੌਂਮ ਦੇ ਸਿਰੜ ਦਾ ਸਬੂਤ ਹੋ ਨਿਬੜਗਾ ਬਾਪੂ ਸੂਰਤ ਸਿੰਘ: ਭਾਈ ਪੈਡਰੋ

ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ) ਹਰਿਆਣੇ ਦੇ ਪਿੰਡ ਡਸਕਾ ਅਲੀ ਦੇ ਵਸਨੀਕ ਅਤੇ ਕੁੱਝ ਸਮਾਂ ਸਿੱਖ ਜੁਝਾਰੂਆਂ ਨਾਲ ਜੇਲ੍ਹ ਵਿੱਚ ਬਤੀਤ ਕਰ ਚੁੱਕੇ ਗੁਰਬਖਸ਼ ਸਿੰਘ ਵੱਲੋਂ ਦੋ ਵਾਰ ਰੱਖੀ ਭੁੱਖ ਹੜਤਾਲ ਨੂੰ ਵਿਚਕਾਰੋ ਛੱਡਣ ਬਾਅਦ ਸਿੱਖ ਕੌਂਮ ਵਿੱਚ ਪਸਰੀ ਨਿਰਾਸਾ ਨੂੰ ਤੋੜਨ ਲਈ ਅੱਗੇ ਆਏ ਬਾਪੂ ਸੂਰਤ ਸਿੰਘ 'ਤੋਂ ਹੁਣ ਸਿੱਖ ਕੌਂਮ ਨੂੰ ਭਾਰੀ ਆਸਾਂ ਹਨ। ਪ੍ਰਵਾਸੀ ਸਿੱਖ ਆਗੂ ਭਾਈ ਕਰਮਜੀਤ ਸਿੰਘ ਪੈਡਰੋ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਉਹਨਾਂ ਆਖਿਆ ਕਿ ਭਾਰਤੀ ਖੁਫੀਆ ਇਜੰਸੀਆਂ ਦੀ ਰਚੀ ਸਕੀਮ ਅਧੀਨ ਦੋ ਵਾਰ ਭੁੱਖ ਹੜਤਾਲ ਦਾ ਡਰਾਮਾ ਰਚਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਪ੍ਰਚੰਡ ਹੋਏ ਸੰਘਰਸ਼ ਦੇ ਨਤੀਜੇ 'ਤੋਂ ਐਨ ਪਹਿਲਾਂ ਆਰ ਐਸ ਐਸ ਦੇ ਪਿੱਠੂਆਂ ਧੁੰਮਾਂ-ਬਾਦਲ ਜੋੜੀ ਦੀ ਬੁੱਕਲ ਵਿੱਚ ਵੜ ਜਾਣ ਵਾਲੇ ਗੁਰਬਖ਼ਸ ਸਿੰਘ ਦੀਆਂ ਹਰਕਤਾਂ ਨਾਲ ਕੌਂਮ ਦਾ ਨੌਜਵਾਨ ਤਬਕਾ ਭਾਰੀ ਨਿਰਾਸਤਾ ਨਾਲ ਜੂਝ ਰਿਹਾ ਸੀ। ਕਾਬਲ ਕੰਧਾਰ ਤੱਕ ਅਪਣੀ ਤਾਕਤ ਦਾ ਲੋਹਾ ਮਨਵਾਉਣ ਵਾਲੀ ਕੌਂਮ ਨੂੰ ਵਿਰੋਧੀ ਲੋਕ ਅਰਦਾਸ 'ਤੋਂ ਭਗੌੜੇ ਹੋਣ ਦੇ ਤਾਹਨੇ-ਮਿਹਣੇ ਮਾਰਨ ਲੱਗ ਪਏ ਸਨ। ਫਰਾਂਸ ਦੇ ਸਿੱਖ ਆਗੂ ਭਾਈ ਪੈਡਰੋ ਦਾ ਕਹਿਣਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਾਥ ਦਾ ਨਿੱਘ ਮਾਣ ਚੁੱਕੇ ਬਾਪੂ ਸੂਰਤ ਸਿੰਘ ਸਿੱਖ ਕੌਂਮ ਦੇ ਸਿਰੜ ਦਾ ਸਬੂਤ ਹੋ ਨਿਭੜਨਗੇਂ । ਭਾਈ ਪੈਡਰੋ ਨੇ ਸਮੂਹ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਬਾਪੂ ਸੂਰਤ ਸਿੰਘ ਦੀ ਪਿਛਲੇ 38 ਦਿਨ 'ਤੋਂ ਚੱਲ ਰਹੀ ਭੁੱਖ ਹੜਤਾਲ ਦਾ ਵੱਧ 'ਤੋਂ ਵੱਧ ਸਾਥ ਦੇਵੇ।