ਸਿੰਂਤਰੂਧਨ ਦੇ ਭਾਰਤੀ ਨੌਜਵਾਨ ਨੂੰ ਬਲਾਤਕਾਰ ਦੀ ਕੋਸ਼ਿਸ਼ ਦੇ ਜੁਰਮ 'ਚ ਦੋ ਸਾਲ ਦੀ ਸਜ਼ਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬਲਾਤਕਾਰ ਅਤੇ ਸਮੂਹਿਕ ਬਲਾਤਕਾਰਾਂ ਦੇ ਕਾਰਨਾਮਿਆਂ ਵਿੱਚ ਝੰਡੇ ਗੱਡ ਰਹੇ ਮਹਾਨ ਭਾਰਤ ਦੇ ਕਈ ਵਸਿੰਦੇਂ ਵਿਦੇਸੀਂ ਆ ਕੇ ਵੀ ਅਪਣੀਆਂ ਆਦਤਾਂ ਨਹੀ ਤਿਆਗਦੇ। ਅਜਿਹੀ ਹੀ ਇਕ ਮਿਸਾਲ ਅੱਜ ਬੈਲਜ਼ੀਅਮ ਭਰ ਦੇ ਸਾਰੇ ਅਖ਼ਬਾਰਾਂ ਵਿੱਚ ਭਾਰਤੀਆਂ ਦਾ ਨਾਂਮ ਰੌਸਨ ਕਰਨ ਰਹੀ ਹੈ। ਅਦਾਲਤ ਨੇ ਵੀ ਉਸ ਬੰਦੇ ਦਾ ਨਾਂਮ ਛਾਪਣ ਦੀ ਜਗ੍ਹਾ ਭਾਰਤੀ ਹੀ ਲਿਖਿਆ ਹੈ। ਅਦਾਲਤ ਨੇ ਅਪਣੇ ਫੈਸਲੇ ਵਿੱਚ ਲਿਖਿਆ ਹੈ ਕਿ ਇਹ 27 ਸਾਲਾ ਭਾਰਤੀ ਨੌਜਵਾਨ ਅਪਣੇ ਕਾਮ 'ਤੇ ਕਾਬੂ ਨਹੀ ਰੱਖ ਸਕਿਆ ਅਤੇ ਇਹ ਸਭਿਅਕ ਸਮਾਜ ਵਿੱਚ ਬਰਦਾਸਤਯੋਗ ਨਹੀ ਹੈ। ਜਿਸ ਕਰਕੇ ਇਸਨੂੰ ਦੋ ਸਾਲ ਦੀ ਸਜ਼ਾ ਸੁਣਾਈ ਜਾ ਰਹੀ ਹੈ ਜਿਸ ਵਿੱਚੋਂ ਇੱਕ ਸਾਲ ਲਮਕਵੀਂ ਅਤੇ ਇੱਕ ਸਾਲ ਪੱਕੀ ਹੋਣ ਦੇ ਨਾਲ-ਨਾਲ ਇਹ ਸਖ਼ਸ ਅਪਣੇ ਕਈ ਮੂਲ ਅਧਿਕਾਰਾਂ 'ਤੋਂ 5 ਸਾਲਾਂ ਲਈ ਵਾਝਾਂ ਰਹੇਗਾ। ਨਵੇਂ ਸਾਲ ਵਾਲੀ ਰਾਤ ਨੂੰ ਕਿਸੇ ਸਮਾਂਗਮ 'ਤੋਂ ਵਾਪਸ ਪਰਤੀ ਪੀੜਤ ਲੜਕੀ ਨਾਲ ਇਸ ਵੱਲੋਂ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ 22 ਸਾਲਾ ਲੜਕੀ ਦੇ ਰੌਲ੍ਹਾ ਪਾਉਣ ਅਤੇ ਹਮਲਾਵਰ ਦੀ ਉੰਗਲ 'ਤੇ ਦੰਂਦੀ ਵੱਢਣ ਕਾਰਨ ਉਹ ਭੱਜ ਨਿਕਲਿਆ। ਹਮਲਾਵਰ ਨੂੰ ਥੋੜੀ ਦੇਰ ਬਾਅਦ ਹੀ ਪੁਲਿਸ ਨੇ ਗ੍ਰਿਫਤਾਰ ਲਿਆ ਸੀ। ਉਸਦੀ ਉੰਗਲ ਦੇ ਜ਼ਖਮ ਅਤੇ ਮੌਕੇ ਦੇ ਦੋ ਗਵਾਹਾਂ ਦੀ ਗਵਾਹੀ ਕਾਰਨ ਉਸਦੀ ਸਨਾਖਤ ਹੋ ਗਈ। ਦੋਸ਼ੀ ਨੇ ਇਸ ਹਰਕਤ ਦਾ ਕਾਰਨ ਨਸ਼ੇ ਵਿੱਚ ਧੁੱਤ ਹੋਣਾ ਮੰਨਿਆ ਹੈ।
