ਗੈਂਟ ਗੁਰੂਘਰ ਵਿੱਖੇ ਮਨਾਇਆ ਗਿਆ ਸੰਤ ਭਿਡਰਾਂਵਾਲਿਆਂ ਦਾ ਜਨਮ ਦਿਨ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਵੀਹਵੀਂ ਸਦੀ ਦੇ ਮਹਾਨ ਸਿੱਖ ਬਾਬਾ-ਏ-ਕੌਂਮ, ਕਹਿਣੀ ਕਰਨੀ ਅਤੇ ਵਚਨਾਂ ਦੇ ਪੂਰੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਨ ਬੈਲਜ਼ੀਅਮ ਦੇ ਸ਼ਹਿਰ ਗੈਂਟ ਦੀ ਸਮੂਹ ਸਾਧ ਸੰਗਤ ਵੱਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਦਵਾਰਾ ਮਾਤਾ ਸਾਹਿਬ ਕੌਰ ਵਿਖੇ ਸੁਖਮਨੀ ਸਾਹਿਬ ਦੇ ਪਾਠ ਅਤੇ ਅਰਦਾਸ ਉਪਰੰਤ ਗੁਰੂਘਰ ਦੇ ਵਜ਼ੀਰ ਭਾਈ ਭਗਵਾਨ ਸਿੰਘ ਨੇ ਮਹਾਂਪੁਰਸਾਂ ਦੇ ਜੀਵਨ ਬਾਰੇ ਚਾਨਣਾ ਪਾਉਦਿਆਂ ਦੱਸਿਆ ਕਿ ਸੰਤ ਜੀ ਨੇ ਜਿਥੇ ਸੁੱਤੀ ਸਿੱਖ ਕੌਂਮ ਨੂੰ ਜਗਾਇਆ ਉੱਥੇ ਸੰਤਾਂ ਨੇ ਮਨੁੱਖੀ ਅਧਿਕਾਰਾ ਦੀ ਰਾਖੀ ਕਰਦਿਆਂ ਗੈਰ ਸਿੱਖਾਂ ਦੇ ਬਹੁਤ ਸਾਰੇ ਮਸਲਿਆਂ ਨੂੰ ਵੀ ਹੱਲ ਕੀਤਾ ਅਤੇ ਅਬਲਾ ਨਾਰੀਆਂ ਉਪਰ ਹੋ ਰਹੇ ਤਸੱਦਦ ਨੂੰ ਠੱਲ ਪਾਉਣ ਵਿੱਚ ਵੱਡਾ ਰੋਲ ਅਦਾ ਕੀਤਾ। ਸੰਤਾਂ ਦੇ ਸ੍ਰੀ ਅਮ੍ਰਿਤਸਰ ਵਿਖੇ ਠਹਿਰਾ ਸਮੇਂ ਫਰਆਦ ਲੈ ਕੇ ਪਹੁੰਚੇ ਕਿਸੇ ਵੀ ਹਿੰਦੂ ਨੂੰ ਉਹਨਾਂ ਨੇ ਨਿਰਾਸ ਨਹੀ ਮੁੜਨ ਦਿੱਤਾ। ਇੱਥੇ ਜਿਕਰਯੋਗ ਹੈ ਕਿ ਸੰਤ ਜਰਨੈਲ ਸਿੰਘ ਜੀ ਨੂੰ ਕਈ ਲੋਕ ਹਿੰਦੂਂ ਵਿਰੋਧੀ ਗਰਦਾਨਣ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੇ ਹਨ ਪਰ ਸੰਤਾਂ ਨੇ ਕਦੇ ਵੀ ਕਿਸੇ ਧਰਮ ਦਾ ਵਿਰੋਧ ਨਹੀ ਕੀਤਾ ਉਹਨਾਂ ਨੇ ਤਾਂ ਹਮੇਸਾਂ ਹੀ ਹਰ ਪ੍ਰਾਣੀ ਨੂੰ ਅਪਦੇ ਧਰਮ ਵਿੱਚ ਪ੍ਰਪੱਕ ਹੋਣ ਲਈ ਜੋਰ ਦਿੱਤਾ।
