ਸਰਦਾਰ ਹੇਰਾਂ ਦੀ ਗ੍ਰਿਫਤਾਰੀ ਉਹਨਾਂ ਦੀ ਪੰਥਪ੍ਰਸਤੀ ਦਾ ਸਬੂਤ: ਪ੍ਰਵਾਸੀ ਸਿੱਖ ਆਗੂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬਾਪੂ ਸੂਰਤ ਸਿੰਘ ਵੱਲੋਂ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਰੱਖੀ ਭੁੱਖ ਹੜਤਾਲ ਨੂੰ ਤਾਰਪੀਡੋ ਕਰਨ ਹਿੱਤ ਉਹਨਾਂ ਦੀ ਗ੍ਰਿਫ਼ਤਾਰੀ ਵਿਰੁੱਧ ਕੀਤੇ ਜਾ ਰਹੇ ਵੰਗਾਰ ਮਾਰਚ ਨੂੰ ਜਬਰੀ ਰੋਕਣ ਦੀ ਹਰ ਪਾਸਿਉਂ ਕਰੜੀ ਨਿੰਦਾਂ ਹੋ ਰਹੀ ਹੈ। ਕੱਲ ਪਹਿਰੇਦਾਰ ਦੇ ਜਗਰਾਉਂ ਦਫਤਰ 'ਤੋਂ ਲੁਧਿਆਣੇ ਤੱਕ ਕੀਤੇ ਜਾ ਰਹੇ ਸਾਂਤਮਈ ਵੰਗਾਰ ਮਾਰਚ ਦੌਰਾਂਨ ਰੋਜਾਨਾਂ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਸਮੇਤ ਗ੍ਰਿਫਤਾਰ ਕੀਤੇ ਗਏ ਦਰਜਨਾਂ ਸਿੱਖਾਂ ਬਾਰੇ ਅਪਣਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਪ੍ਰਵਾਸੀ ਪੰਥਕ ਆਗੂਆਂ ਨੇ ਕਿਹਾ ਕਿ ਇਹਨਾਂ ਗ੍ਰਿਫ਼ਤਾਰੀਆਂ ਬਾਰੇ ਕੋਈ ਅਚੰਭਾਂ ਨਹੀ ਹੈ ਕਿਉਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਅਸਲੀ ਜੋਧਿਆਂ ਨੂੰ ਹਮੇਸਾਂ ਹੀ ਤਸੱਦਦ ਦਾ ਸ਼ਿਕਾਰ ਬਣਾਇਆ ਹੈ। ਇਹ ਗ੍ਰਿਫ਼ਤਾਰੀਆਂ ਤਾਂ ਉਹਨਾਂ ਦੇ ਪੰਥ ਦਰਦੀ ਹੋਣ ਦਾ ਸਬੂਤ ਹਨ। ਇਹਨਾਂ ਸਿੱਖ ਆਗੂਆਂ ਨੇ ਕਿਹਾ ਕਿ ਸਾਰੇ ਪੰਜਾਬੀ ਅਖ਼ਬਾਰਾਂ ਨੂੰ ਸਰਦਾਰ ਜਸਪਾਲ ਸਿੰਘ ਹੇਰਾਂ 'ਤੋਂ ਸੇਧ ਲੈਣੀ ਚਾਹੀਦੀ ਹੈ ਜੋ ਸਿੱਖ ਕੌਂਮ ਦੀਆਂ ਦਰਪੇਸ਼ ਸਮੱਸਿਆਂ ਨੂੰ ਤਲਵਾਰ ਵਰਗੀ ਅਪਣੀ ਕਲਮ ਜ਼ਰੀਏ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕਰਦੇ ਰਹਿੰਦੇਂ ਹਨ।
ਜਰਮਨੀ Ḕਤੋਂ ਬੱਬਰ ਖਾਲਸਾ ਦੇ ਮੁੱਖੀ ਜਥੇਦਾਰ ਰੇਸ਼ਮ ਸਿੰਘ, ਸਿੱਖ ਫੈਡਰੇਸ਼ਨ ਆਗੂ ਭਾਈ ਗੁਰਮੀਤ ਸਿੰਘ ਖਨਿਆਣ, ਦਲ ਖਾਲਸਾ ਆਗੂ ਭਾਈ ਸੁਰਿੰਦਰ ਸਿੰਘ ਸੇਖੋਂ, ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਭਾਈ ਸੋਹਣ ਸਿੰਘ ਕੰਗ, ਬੈਲਜ਼ੀਅਮ Ḕਤੋਂ ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਗੁਰਿਦਆਲ ਸਿੰਘ ਢਕਾਣਸੂ, ਫਰਾਂਸ 'ਤੋਂ ਜਥੇਦਾਰ ਚੈਨ ਸਿੰਘ, ਭਾਈ ਰਘਵੀਰ ਸਿੰਘ ਕੁਹਾੜ, ਦਵਿੰਦਰ ਸਿੰਘ ਘੰਮਣ, ਭਾਈ ਕਰਮਜੀਤ ਸਿੰਘ ਪੈਡਰੋ, ਸਵਿਟਜਰਲੈਂਡ 'ਤੋਂ ਸੁਰਜੀਤ ਸਿੰਘ ਸੁੱਖਾ, ਇੰਗਲੈਂਡ 'ਤੋਂ ਭਾਈ ਕੁਲਵੰਤ ਸਿੰਘ ਮੁਠੱਡਾ ਹੋਰਾਂ ਨੇ ਸਰਦਾਰ ਹੇਰਾਂ ਸਮੇਤ ਗ੍ਰਿਫ਼ਤਾਰ ਕੀਤੇ ਸਮੂਹ ਆਗੂਆਂ ਦੀ ਗ੍ਰਿਫਤਾਰੀ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਲੋਕਤੰਤਰ ਦਾ ਕਤਲ ਹੈ। ਉਪਰੋਕਤ ਸਿੱਖ ਆਗੂਆਂ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਸਰਕਾਰ ਜਾਣ ਚੁੱਕੀ ਹੈ ਕਿ ਬਾਪੂ ਸੂਰਤ ਸਿੰਘ ਦੇ ਮਰਨ ਵਰਤ ਨੂੰ ਨਾਂ ਹੀ ਤੋੜਿਆ ਜਾ ਸਕੇਗਾ ਅਤੇ ਨਾਂ ਹੀ ਗੁਰਬਖ਼ਸ ਸਿੰਘ ਵਾਂਗ ਖਰੀਦਿਆ ਜਾ ਸਕੇਗਾ ਇਹ ਲਈ ਬਾਪੂ ਸੂਰਤ ਸਿੰਘ ਸਮੇਤ ਉਹਨਾਂ ਦਾ ਸਾਥ ਦੇ ਰਹੇ ਸਿੱਖ ਆਗੂਆਂ ਨੂੰ ਜ਼ੇਲ੍ਹੀ ਡੱਕਿਆ ਰਿਹਾ ਹੈ। ਸਿੱਖ ਕੌਂਮ ਦੀ ਅਜ਼ਾਦੀ ਲਈ ਸੰਘਰਸ਼ੀਲ ਪ੍ਰਵਾਸੀ ਸਿੱਖ ਆਗੂਆਂ ਨੇ ਸਮੂਹ ਸਿੱਖ ਕੌਂਮ ਨੂੰ ਬੇਨਤੀ ਕੀਤੀ ਹੈ ਕਿ ਅਪਣਾ ਕੌਂਮੀ ਫਰਜ ਪਛਾਣਦੇ ਹੋਏ ਹਰ ਸਿੱਖ ਨੂੰ ਖੁਦ ਹੀ ਸੰਘਰਸ਼ ਵਿੱਚ ਸਾਮਲ ਹੋਣਾ ਚਾਹੀਦਾਂ ਹੈ। ਉਹਨਾਂ ਬਾਦਲ ਸਰਕਾਰ ਦੇ ਕਾਰਨਾਮਿਆਂ ਦੀ ਔਰੰਗਜੇਬ ਦੇ ਰਾਜ ਨਾਲ ਤੁਲਨਾਂ ਕਰਦਿਆਂ ਕਿਹਾ ਕਿ ਬਾਦਲ-ਸੈਣੀ ਜੋੜੀ ਗਿੱਲ-ਬੇਅੰਤੇ ਦੇ ਰਾਹ ਤੁਰ ਪਈ ਹੈ ਜਿਸ ਦਾ ਹਸ਼ਰ ਵੀ ਮਾੜਾ ਹੋਵੇਗਾ।