ਪੰਜਾਬ ਵਿੱਚ ਖੇਡੀ ਖੂਨੀ ਹੋਲੀ ਲਈ ਵੀ ਇਕਬਾਲ ਕਰੇ ਰਿਬੈਰੋ: ਭਾਈ ਪੈਡਰੋ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕਿਸੇ ਸਮੇਂ ਪੰਜਾਬ ਵਿੱਚ ਖੂਨ ਦੀ ਹੋਲੀ ਖੇਡਣ ਵਾਲੇ ਤਤਕਾਲੀ ਪੰਜਾਬ ਪੁਲਿਸ ਮੁੱਖੀ ਜੂਲੀਉ ਰਿਬੈਰੋ ਦਾ ਪਿਛਲੇ ਦਿਨੀ ਆਇਆ ਬਿਆਨ ਅੱਜਕੱਲ ਦੁਨੀਆਂ ਭਰ ਵਿੱਚ ਚਰਚਾ ਦਾ ਵਿਸ਼ਾ ਹੈ। ਫਰਾਂਸ ਦੇ ਸਿੱਖ ਆਗੂ ਭਾਈ ਕਰਮਜੀਤ ਸਿੰਘ ਪੈਡਰੋ ਨੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਆਖਿਆ ਕਿ ਅਹੁਦੇ ਦੇ ਹੰਕਾਰ ਵਿੱਚ ਸਿੱਖਾਂ ਨੂੰ "ਗੋਲੀ ਬਦਲੇ ਗੋਲੀ" ਨਾਲ ਸਬਕ ਸਿੱਖਾਉਣ ਦੇ ਬਿਆਨ ਦਾਗਣ ਵਾਲੇ ਰਿਬੈਰੋ ਦੀ ਇੱਹ ਹਾਲਤ ਦੇਖ ਤਰਸ ਆ ਰਿਹਾ ਹੈ। ਭਾਈ ਪੈਡਰੋ ਮੁਤਾਬਕ ਜਿਹੜਾ ਬੰਦਾਂ ਅਹੁਦੇ ਦੇ ਨਸ਼ੇ ਅਤੇ ਹਕੂਮਤ ਦੇ ਥਾਪੜੇ ਕਾਰਨ ਜੁਲਮ ਕਰਨ ਸਮੇਂ ਇਹ ਭੁੱਲ ਗਿਆ ਹੋਵੇ ਕਿ ਅਖੌਤੀ ਮਹਾਨ ਭਾਰਤ ਵਿੱਚ ਮੈਂ ਖੁਦ ਵੀ ਘੱਟ-ਗਿਣਤੀ ਨਾਲ ਸਬੰਧਤ ਹਾਂ, ਦੇ ਅਜੋਕੇ ਬਿਆਨ 'ਤੇ ਮੌਜੂਦਾ ਅਫਸਰਸ਼ਾਹੀ ਨੂੰ ਜਰੂਰ ਧਿਆਨ ਦੇਣਾ ਚਾਹੀਦਾਂ ਹੈ। ਫਰਾਂਸ ਦੇ ਇਸ ਸਿੱਖ ਆਗੂ ਭਾਈ ਕਰਮਜੀਤ ਸਿੰਘ ਜਾਰੀ ਬਿਆਨ ਵਿੱਚ ਕਹਿਦੇ ਹਨ ਕਿ ਰਿਬੈਰੋ ਨੂੰ ਪੰਜਾਬ ਵਿੱਚ ਨੌਕਰੀ ਸਮੇਂ ਪੁਲਿਸ ਨੂੰ ਲੁੱਟਣ, ਬਲਾਤਕਾਰ, ਫਿਰੌਤੀਆਂ ਅਤੇ ਝੂਠੇ ਕੀਤੇ ਮੁਕਾਬਲਿਆਂ ਦੀ ਦਿੱਤੀ ਖੁੱਲ੍ਹ ਬਾਰੇ ਵੀ ਇਕਬਾਲ ਕਰ ਲੈਣਾ ਚਾਹੀਦਾਂ ਹੈ ਕਿਉਕਿ ਜੋ ਦਰਦ ਅੱਜ ਇਸਾਈ ਭਾਈਚਾਰਾ ਝੱਲ ਰਿਹਾ ਹੈ ਉਸ 'ਤੋਂ ਹਜ਼ਾਰਾਂ ਗੁਣਾਂ ਵੱਧ ਸੰਤਾਪ ਸਿੱਖਾਂ ਨੇ ਹੰਢਾਇਆ ਹੈ। ਦੁਨੀਆਂ ਭਰ ਵਿੱਚ ਫੈਲੇ ਹੋਣ ਕਾਰਨ ਇਸਾਈਆਂ ਉੱਪਰ ਸਿੱਖਾਂ ਜਿਨ੍ਹੇ ਜੁਲਮ ਨਹੀ ਹੋਏ ਅਤੇ ਨਾਂ ਹੀ ਹੋਣੇ ਨੇ ਅਤੇ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਜੋ ਸਾਡੇ ਨਾਲ ਰਿਬੈਰੋ ਸਮੇਂ ਹੋਇਆ ਉਸ ਕਿਸੇ ਨਾਲ ਵੀ ਨਾਂ ਹੋਵੇ।
ਪੈਡਰੋ ਮੁਤਾਬਕ 3 ਅਕਤੂਬਰ 1986 ਨੂੰ ਜਲੰਧਰ ਵਿੱਚ ਅਤੇ ਅਗਸਤ 1991 ਵਿੱਚ ਰੁਮਾਨੀਆਂ 'ਚ ਭਾਰਤੀ ਰਾਜਦੂਤ ਹੋਣ ਸਮੇਂ ਸਿੱਖਾਂ ਵੱਲੋਂ ਰਿਬੈਰੋ ਦੀ ਭਾਜੀ ਮੋੜਨ ਦੇ ਯਤਨ ਬੇਸੱਕ ਸਿਰੇ ਨਹੀ ਚੜੇ ਪਰ ਭਾਈ ਜਿੰਦੇ-ਸੁੱਖੇ ਦੇ ਵਾਰਸ ਰਿਬੈਰੋ ਦਾ ਨਿਉਦਾਂ ਜਰੂਰ ਵਿਆਜ ਸਮੇਤ ਮੋੜਨਗੇ।