ਭਾਰਤੀ ਹਾਕੀ ਟੀਮਾਂ ਖੇਡਣਗੀਆਂ ਬੈਲਜ਼ੀਅਮ ਵਿੱਚ ਵਰਲਡ ਲੀਗ ਦੇ ਮੈਚ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਰਤੀ ਹਾਕੀ ਦੀਆਂ ਮਹਿਲਾ ਅਤੇ ਪੁਰਸ਼ਾਂ ਦੀਆਂ ਦੋਨੋ ਟੀਮਾਂ ਓਲੰਪਿਕ ਕੁਆਲੀਫਾਈ ਲਈ ਬੈਲਜ਼ੀਅਮ ਖੇਡਣ ਆ ਰਹੀਆਂ ਹਨ। ਇਹ ਟੀਮਾਂ 20 ਜੂਨ 'ਤੋਂ 15 ਜੁਲਾਈ ਤੱਕ ਵਰਲਡ ਹਾਕੀ ਲੀਗ ਦੇ ਮੈਚ ਖੇਡਣਗੀਆਂ। ਐਨ ਆਰ ਆਈ ਸਭਾ ਦੇ ਪ੍ਰਧਾਨ ਸ ਤਰਸੇਮ ਸਿੰਘ ਸ਼ੇਰਗਿੱਲ ਨੇ ਪ੍ਰੈਸ ਨੂੰ ਜਾਣਕਾਰੀ ਦੱਸਿਆ ਕਿ ਡਾਇਮੰਡ ਸਿੱਟੀ ਐਂਟਵਰਪਨ ਵਿੱਚ ਹੋ ਰਹੀ ਵਰਲਡ ਹਾਕੀ ਲੀਗ 2015 ਵਿੱਚ ਭਾਗ ਲੈਣ ਲਈ ਇਹ ਟੀਮਾਂ ਪਹੁੰਚ ਰਹੀਆਂ ਹਨ ਅਤੇ ਉਹਨਾਂ ਭਾਰਤੀ ਟੀਮਾਂ ਦੀ ਹੌਸਲਾ ਅਫਜਾਈ ਲਈ ਸਾਰੇ ਸਪੋਟਰਸ਼ ਕਲੱਬਾਂ ਨੂੰ ਉਪਰਾਲੇ ਕਰਨ ਦੀ ਬੇਨਤੀ ਕੀਤੀ ਹੈ। ਉਹਨਾਂ ਕਿਹਾ ਕਿ ਜਲਦੀ ਹੀ ਸਾਰੇ ਮੈਚਾਂ ਦੀ ਸਮਾਂ ਸੂਚੀ ਪ੍ਰੈਸ ਨੂੰ ਜਾਰੀ ਕੀਤੀ ਜਾਵੇਗੀ ਤਾਂ ਕਿ ਯੂਰਪ ਰਹਿੰਦੇ ਹਾਕੀ ਪ੍ਰੇਮੀ ਭਾਰਤ ਦੀ ਰਾਸਟਰੀ ਖੇਡ ਦਾ ਅਨੰਦ ਮਾਣ ਸਕਣ। ਓਲੰਪਿਕ ਵਿੱਚ 8 ਸੋਨ ਤਗਮੇਂ ਜਿੱਤਣ ਵਾਲੀ ਭਾਰਤੀ ਟੀਮ 'ਤੋਂ ਮੁੜ ਵਧੀਆ ਖੇਡ ਪ੍ਰਦਰਸ਼ਨ ਦੀ ਉਮੀਦ ਹੈ ਤਾਂ ਜੋ ਭਾਰਤੀ ਹਾਕੀ ਦੀ ਸਰਦਾਰੀ ਮੁੜ ਕਾਇਮ ਹੋ ਸਕੇ।
