ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ) ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਦੇ ਵਾਰਸ ਬਣ ਕੌਂਮ ਦੀ ਪੱਗ ਸੰਭਾਲਣ ਵਾਲੇ ਯੋਧੇ ਭਾਈ ਭਾਈ ਸਤਵੰਤ ਸਿੰਘ ਜੀ ਦੇ ਪਿਤਾ ਬਾਪੂ ਤਿਰਲੋਕ ਸਿੰਘ ਜੀ ਦੇ ਸਦੀਵੀ ਵਿਛੋੜੇ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਬੈਲਜ਼ੀਅਮ ਦੇ ਸਿੱਖ ਆਗੂਆਂ ਨੇ ਕਿਹਾ ਕਿ ਬਾਪੂ ਜੀ ਵੱਡੇ ਜਿਗਰੇ ਦੇ ਮਾਲਕ ਸਨ ਜਿਨ੍ਹਾਂ ਨੇ ਕੌਂਮ ਦੇ ਵਡੇਰੇ ਹਿੱਤਾਂ ਨੂੰ ਮੁੱਖ ਰਖਦਿਆਂ ਅਪਦੇ ਜਿਗਰ ਦੇ ਟੁਕੜੇ ਦੀ ਸ਼ਹੀਦੀ ਵੇਲੇ ਹੰਝੂ ਵਹਾਉਣ ਦੀ ਬਜਾਏ ਬੋਲੇ ਸੋ ਨਿਹਾਲ ਦੇ ਜੈਕਾਰੇ ਗਜਾਏ ਸਨ। ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਜਗਮੋਹਣ ਸਿੰਘ ਮੰਡ ਅਤੇ ਭਾਈ ਜਸਵੀਰ ਸਿੰਘ ਧੰਦੋਈ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਕੋਈ ਵਿਰਲਾ ਹੀ ਹੁੰਦਾਂ ਹੈ ਜੋ ਪਰਿਵਾਰਿਕ ਮੋਹ ਅਤੇ ਖੂਨ ਦੇ ਰਿਸਤੇ ਨਾਲੋ ਕੌਂਮ ਦੀ ਪੀੜ ਨੂੰ ਜਿਆਦਾ ਅਹਿਮੀਅਤ ਦਿੰਦਾਂ ਹੈ।
ਬਾਪੂ ਤਿਰਲੋਕ ਸਿੰਘ ਦੇ ਸਦੀਵੀ ਵਿਛੋੜੇ Ḕਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਬੱਬਰ ਖਾਲਸਾ ਅਤੇ ਦਲ ਖਾਲਸਾ ਦੇ ਇਹਨਾਂ ਆਗੂਆਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਉਹ ਵਿਛੜੀ ਆਤਮਾਂ ਨੂੰ ਅਪਣੇ ਚਰਨੇ ਵਿੱਚ ਨਿਵਾਸ ਬਖਸ਼ੇ। ਇਹਨਾਂ ਆਗੂਆਂ ਨੇ ਕਿਹਾ ਕਿ ਬਾਪੂ ਤਰਲੋਕ ਸਿੰਘ ਜੀ ਦੇ ਭੋਗ ਸਮੇਂ ਪੰਜਾਬ ਸਰਕਾਰ ਦੇ ਝੋਲੀਚੁੱਕਾਂ ਵੱਲੋਂ ਪੰਥਕ ਆਗੂਆਂ ਨੂੰ ਬੋਲਣ ਦਾ ਸਮਾਂ ਨਾਂ ਦੇਣਾ ਬਹੁਤ ਹੀ ਸਰਮਨਾਕ ਹਰਕਤ ਹੈ ਇਹ ਬਾਦਲ ਦਲੀਏ ਕੇਂਦਰ ਸਰਕਾਰ ਅਤੇ ਆਰ ਐਸ ਐਸ ਨੂੰ ਖ਼ੁਸ ਕਰਨ ਹਿੱਤ ਅਜਿਹੀਆਂ ਕਾਰਵਾਈਆਂ ਅਕਸਰ ਕਰਦੇ ਰਹਿੰਦੇਂ ਹਨ।
