ਪਾਵਰ ਵੇਟਲਿਫਟਰ ਤੀਰਥ ਰਾਮ ਨੇ ਫਿਰ ਬਣਾਇਆ ਬੈਲਜ਼ੀਅਮ ਰਿਕਾਰਡ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਸਾਲਾਂ ਵਿੱਚ ਕਈ ਵਕਾਰੀ ਖਿਤਾਬ ਅਪਣੇ ਨਾਂਮ ਕਰਵਾ ਚੁੱਕੇ ਵੇਟਲਿਫਟਰ ਤੀਰਥ ਰਾਮ ਨੇ ਕੱਲ ਫਿਰ ਸਾਢੇ 150 ਕਿਲੋ ਬੈਂਚਪ੍ਰੈਸ ਲਗਾ ਕੇ ਨਵਾਂ ਬੈਲਜ਼ੀਅਮ ਰਿਕਾਰਡ ਬਣਾਇਆ ਹੈ। ਡਾਇਮਡ ਸਿਟੀ ਐਂਟਵਰਪਨ ਦੇ ਮੈਰਕਸਮ ਵਿੱਚ ਹੋਏ ਇਹਨਾਂ ਮੁਕਾਬਲਿਆਂ ਵਿੱਚ ਤੀਰਥ ਨੇ 75 ਕਿਲੋ ਭਾਰ ਵਰਗ ਵਿੱਚ 245 ਕਿਲੋ ਡੈਡਲਿਫਟ ਵੀ ਲਗਾਈ ਲਗਾਈ ਹੈ। ਪਿਛਲੇ ਸਾਲ ਬੈਲਜ਼ੀਅਮ ਵਿੱਚ 3 ਵਾਰ ਅਤੇ ਇੱਕ ਵਾਰ ਮਾਲਦੋਵਾ ਵਿੱਚ ਅੰਤਰਰਾਸਟਰੀ ਚੈਂਪੀਅਨਸਿੱਪ ਜਿੱਤਣ ਵਾਲੇ ਤੀਰਥ ਰਾਮ ਅਗਲੇ ਮਹੀਨੇ ਇੰਗਲੈਂਡ ਵਿੱਚ ਹੋਣ ਵਾਲੀ ਵਰਲਡ ਚੈਂਪੀਅਨਸਿੱਪ ਵਿੱਚ ਭਾਗ ਲੈਣ ਜਾ ਰਹੇ ਹਨ। ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਜੰਮਪਲ ਤੀਰਥ ਦੀ ਇਸ ਪ੍ਰਾਪਤੀ Ḕਤੇ ਉਹਨਾਂ ਨੂੰ ਵਧਾਈਆਂ ਦੇਣ ਵਾਲਿਆਂ ਤਾਤਾਂ ਲੱਗਾ ਹੋਇਆ ਹੈ। ਜਿਕਰਯੋਗ ਹੈ ਕਿ ਪਿਛਲੇ ਸਾਲਾਂ ਦੌਰਾਂਨ ਵੀ ਤੀਰਥ ਰਾਮ ਅਪਣੇ ਸਰੀਰਕ ਜੋਰ Ḕਤੇ ਗੋਰਿਆਂ ਦੀ ਧਰਤੀ Ḕਤੇ ਕਈ ਨਵੇਂ ਕੀਰਤੀਮਾਂਨ ਸਥਾਪਿਤ ਕਰਦੇ ਹੋਏ ਕਨੋਕੇ ਦੇ ਸੈਕੜੇਂ ਖਿਡਾਰੀਆਂ ਵਿੱਚੋਂ ਤਿੰਨ ਬੈਸਟ ਸਪੋਰਟਸਮੈਨਾਂ ਵਿੱਚੋਂ ਇੱਕ ਚੁਣੇ ਗਏ ਸਨ।