ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ) ਬੈਲਜ਼ੀਅਮ ਦੇ ਲੀਅਰ ਸ਼ਹਿਰ ਰਹਿੰਦੇਂ ਪੰਜਾਬੀ ਕਾਰੋਬਾਰੀ ਕੇਵਲ ਸਿੰਘ ਢੀਡਸਾਂ ਨੇ ਪੰਜਾਬ ਵਿੱਚ ਇੱਕ ਗ੍ਰੰਥੀ ਸਿੰਘ ਦੇ ਬਿਮਾਰ 7 ਸਾਲਾਂ ਬੱਚੇ ਨੂੰ ਆਰਥਿਕ ਮੱਦਦ ਭੇਜੀ ਹੈ।
ਭਦੌੜ 'ਤੋਂ ਪੱਤਰਕਾਰ ਸਾਹਿਬ ਸੰਧੂ ਵੱਲੋਂ ਪੰਜਾਬੀ ਅਖ਼ਬਾਰਾਂ ਵਿੱਚ ਪੀੜਤ ਬੱਚੇ ਦੀ ਮੱਦਦ ਲਈ ਛਾਪੀ ਰਿਪੋਰਟ ਬਾਅਦ ਕੇਬੀ ਢੀਡਸਾਂ ਵੱਲੋਂ 33600 ਰੁਪਏ ਦੀ ਮੱਦਦ ਕੀਤੀ ਗਈ ਹੈ ਜੋ ਪੀ ਟੀ ਸੀ ਚੈਨਲ ਦੇ ਜ਼ਿਲ੍ਹਾ ਬਰਨਾਲਾ ਦੇ ਇੰਚਾਰਜ਼ ਸੁਖਚਰਨਪ੍ਰੀਤ ਸਿੰਘ ਸੁੱਖੀ ਵੱਲੋਂ ਗ੍ਰੰਥੀ ਸਿੰਘ ਦੇ ਅਕਾਂਉਟ ਵਿੱਚ ਪਾਈ ਗਈ ਹੈ। ਇਥੇ ਜਿਕਰਯੋਗ ਹੈ ਕਿ ਗੁਰਜਿੰਦਰ ਸਿੰਘ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਪਿਛੌੜੀ ਦੇ ਗੁਰਦਵਾਰਾ ਸਾਹਿਬ ਵਿਖੇ ਗ੍ਰੰਥੀ ਦੀ ਡਿਊਟੀ ਨਿਭਾ ਰਿਹਾ ਹੈ ਜੋ ਅਪਣੀ ਕਮਾਈ ਨਾਲ ਅਜਿਹੀ ਨਾਮੁਰਾਦ ਬਿਮਾਰੀ ਦਾ ਇਲਾਜ ਕਰਵਾਉਣ ਅਸਮਰੱਥ ਹੈ। ਬਲੱਡ ਕੈਂਸਰ ਨਾਲ ਪੀੜਤ ਬੱਚਾ ਲੁਧਿਆਣਾ ਦੇ Aਸਵਾਲ ਹਸਪਤਾਲ ਵਿਖੇ ਦਾਖਲ ਹੈ ਅਤੇ ਉਸਦਾ ਇਲਾਜ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਚੱਲ ਰਿਹਾ ਹੈ।
