ਬੈਲਜ਼ੀਅਮ ਵਿਖੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਤਿ ਸ਼ਰਧਾਜਲੀ ਸਮਾਂਗਮ ਕਰਵਾਇਆ

ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ) ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ ਵੱਲੋਂ ਸਥਾਨਕ ਸਿੱਖ ਸੰਗਤ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜੂਨ 1984 ਦੇ ਸਿੱਖ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਇਕ ਵਿਸ਼ਾਲ ਸ਼ਹੀਦੀ ਸਮਾਗਮ ਕਰਵਾਇਆ ਗਿਆ। 
ਕੌਂਸਲ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਖੇ ਕਰਵਾਏ ਗਏ ਸ਼ਹੀਦੀ ਸਮਾਂਗਮ ਸਮੇਂ ਬੱਚੀ ਅਨਮੋਲ ਕੌਰ ਵੱਲੋਂ ਕੀਰਤਨ ਕੀਤਾ ਗਿਆ ਅਤੇ ਭਾਈ ਗੁਰਦਿਆਲ ਸਿੰਘ ਲੱਖਪੁਰ ਹੋਰਾਂ ਦਾ ਢਾਡੀ ਜਥੇ ਵੱਲੋਂ 1975 ਦੀ ਐਮਰਜੈਂਸੀ 'ਤੋਂ ਲੈ ਕੇ 1978 ਦੇ ਖੂਨੀ ਸਾਕੇ, ਜੂਨ ਅਤੇ ਨਵੰਬਰ 1984 ਦੇ ਸਿੱਖ ਕਤਲੇਆਂਮ, ਖਾੜਕੂ ਸੰਘਰਸ਼ ਅਤੇ ਭਾਈ ਜਗਜੀਤ ਸਿੰਘ ਜੰਮੂ ਦੀ ਸ਼ਹੀਦੀ ਗਾਥਾ ਸੰਗਤਾਂ ਨੂੰ ਸੁਣਾਈ ਗਈ। ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਢਾਡੀ ਲੱਖਪੁਰ ਦੇ ਜਥੇ ਨੂੰ ਸਿੱਖੀ ਦੇ ਪ੍ਰਚਾਰ ਦੀ ਕੀਤੀ ਜਾ ਰਹੀ ਸੇਵਾ ਬਦਲੇ ਅਤੇ ਭਾਈ ਜਗਦੀਸ਼ ਸਿੰਘ ਭੂਰਾ ਅਤੇ ਬਲਿਹਾਰ ਸਿੰਘ ਨੂੰ ਇਸ ਸ਼ਹੀਦੀ ਸਮਾਂਗਮ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਸਿਰੋਪਾਉ ਬਖ਼ਸਿਸ਼ ਕੀਤੇ ਗਏ। ਭਾਈ ਭੂਰਾ ਨੇ ਦੱਸਿਆ ਕਿ ਇਹ ਸਮਾਂਗਮ ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ ਦੇ ਨੁੰਮਾਇਦਿਆਂ ਅਤੇ ਸਹਿਯੋਗੀਆਂ ਬਲਿਹਾਰ ਸਿੰਘ, ਗੁਰਮੁੱਖ ਸਿੰਘ, ਰਾਜਵਿੰਦਰ ਸਿੰਘ, ਜਸਪਾਲ ਸਿੰਘ ਗੈਂਟ, ਬਲਜਿੰਦਰ ਸਿੰਘ ਜਿੰਦੂ, ਰਜਿੰਦਰ ਸਿੰਘ, ਅਜਾਇਬ ਸਿੰਘ, ਭਾਈ ਗੁਰਦੇਵ ਸਿੰਘ ਗੈਂਟ ਅਤੇ ਮਨਮੋਹਣ ਸਿੰਘ ਹੋਰਾਂ ਵੱਲੋਂ ਕਰਵਾਇਆ ਗਿਆ। ਇਸ ਸਮੇਂ ਗੁਰਦਾਵਰ ਸਿੰਘ ਗਾਬਾ, ਰੇਸ਼ਮ ਸਿੰਘ, ਗੀਤੂ, ਮੇਜਰ ਸਿੰਘ ਗਿੱਲ ਅਤੇ ਭੂਰਾ ਐਂਟਵਰਪਨ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ ਅਤੇ ਬਹੁਤ ਸਾਰੀਆਂ ਸੰਗਤਾਂ ਨੇ ਸ਼ਿਰਕਤ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਜ਼ਲੀ ਭੇਟ ਕੀਤੀ। ਕੱਲ ਦੇ ਇਸ ਸ਼ਹੀਦੀ ਸਮਾਂਗਮ ਵਿੱਚ ਬੁਲਾਰਿਆਂ ਵੱਲੋਂ ਅਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਗਿਆ ਕਿ ਬਾਪੂ ਸੂਰਤ ਸਿੰਘ ਵੱਲੋਂ ਆਰੰਭੇ ਸੰਘਰਸ਼ ਵਿੱਚ ਹਿੱਸਾ ਪਾਉਣ ਲਈ ਪੰਜਾਬ ਭਰ ਵਿੱਚੋਂ ਕੱਢੇ ਗਏ ਵਿਸ਼ਾਲ ਰੋਸ ਮਾਰਚਾਂ, ਪ੍ਰੋ ਭੁੱਲਰ ਦੀ ਪੰਜਾਬ ਵਿੱਚ ਜ਼ੇਲ੍ਹ ਤਬਦੀਲੀ, 5 ਜੂਨ ਨੂੰ ਸ੍ਰੀ ਅਮ੍ਰਿਤਸਰ ਸਾਹਿਬ ਦੇ ਮੁਕੰਮਲ ਬੰਦ ਅਤੇ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜੁੜੀਆਂ ਹਜ਼ਾਰਾਂ ਸੰਗਤਾਂ ਦੇ ਇਕੱਠ 'ਤੋਂ ਪਤਾ ਲਗਦਾ ਹੈ ਕਿ ਹੁਣ ਕੌਂਮ ਵਿੱਚ ਜਾਗਰੂਕਤਾ ਆ ਚੁੱਕੀ ਹੈ ਅਤੇ ਮੰਜਿਲ ਦੂਰ ਨਹੀ। ਬੁਲਾਰਿਆਂ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਕੌਂਮ ਦੇ ਏਕਤਾ ਵੱਲ ਵਧਦੇ ਕਦਮਾਂ ਲਈ ਪੰਜਾਬ ਵਿੱਚ ਵਿਚਰ ਰਹੀਆਂ ਜਥੇਬੰਦੀਆਂ ਵਧਾਈ ਦੀ ਪਾਤਰ ਹਨ। ਭਾਈ ਭੂਰਾ ਨੇ ਕਿਹਾ ਕਿ ਪੰਜਾਬ ਵਿੱਚ ਸੰਘਰਸ਼ ਕਰ ਰਹੀਆਂ ਸਿੱਖ ਨੌਜਵਾਨ ਜਥੇਬੰਦੀਆਂ ਨੂੰ ਵੱਧ 'ਤੋਂ ਵੱਧ ਮੱਦਦ ਅਤੇ ਸਹਿਯੋਗ ਦੇਣਾ ਚਾਹੀਦਾਂ ਹੈ ਤਾਂ ਜੋ ਸੰਘਰਸ਼ ਵਿੱਚ ਆਈ ਖੜੋਤ ਨੂੰ ਤੋੜਨ ਲਈ ਅੱਗੇ ਵਧੇ ਇਹ ਜੁਝਾਰੂ ਨਿਰਵਿਘਨ ਅਪਣੇ ਕਾਰਜ ਕਰਦੇ ਰਹਿਣ ਅਤੇ ਕੌਂਮੀ ਘਰ ਦੀ ਪ੍ਰਾਪਤੀ ਹੋ ਸਕੇ।