ਅਜੇ ਅਸੀਂ ਗੁਲਾਮ ਹਾਂ........ਸੋਨੀ ਸਿੰਗਲਾ ਮਾਨਸਾ

ਪਤਾ ਨਹੀਂ ਤਾਂ ਅਸੀਂ ਆਰੀਆ ਹਾਂ। ਪਤਾ ਨਹੀਂ ਕਿ ਦਾਵ੍ਰਿੜ ਹਾਂ। ਕੁੱਝ ਕੁ ਤੋਂ ਸੁਣਿਆ ਹੈ ਕਿ ਅਸੀਂ ਈਰਾਨੀ ਹਾਂ। ਜੋ ਵੀ ਹੋਵੇ ਮੁਕਦੀ ਗੱਲ ੱ ਅੱਜ ਅਸੀਂ ਭਾਰਤੀ ਹਾਂ। ਪਿੱਛੇ ਵੱਲ ਨੂੰ ਝਾਤੀ ਮਾਰੀਏ ਤਾਂ ਸਾਡੇ ±ੇਰ, ਸਾਡੀ ਸੱਭਿਅਤਾ, ਸਾਡੇ ਮਸਾਲੇ, ਸਾਡਾ ਧਨ, ਸਾਡਾ ਵਿਗਿਆਨ, ਸਾਡਾ ਸਹਿਤ, ਸਾਡੇ ਧਰਮ ਅਤੇ ਸਾਡੇ ਧਾਰਮਿਕ ਗੁਰੂ ਆਦਿ ਸਾਨੂੰ ਹੌਸ਼ਂਸਲਾ ਦਿੰਦੇ ਹਨ ਅਤੇ ਅਸੀਂ ਆਪਣੇ ਉਸ਼ੱਤੇ ਫaਕਰ ਮਹਿਸੂਸ ਕਰਦੇ ਹਾਂ। ਸਾਡੇ  ਦੇਖਦੇ ਹੀ ਦੇਖਦੇ ਵਿ±ਵ ਦੇ ਕੇਂਦਰ, ਆਰਥਿਕ ਮਜਬੂਤੀ ਵਾਲੀ ਇਸ ‘ਸੋਨੇ ਦੀ ਚਿੜੀa ਨੂੰ ਹਰ ਇੱਕ ਨੇ ਲੁੱਟਿਆ। ਸਾਡੀ ਅਮੀਰੀ ਦਾ ਇੱਥੋਂ ਪਤਾ ਲੱਗਦਾ ਸੀ ਕਿ ਹਰ ਗਰੀਬ ਪਰਿਵਾਰ ਦੀ ਆਪਣੇ ਘਰ ਵਿੱਚ ਸੋਨਾ ਰੱਖਦਾ ਸੀ। ਸੋਨਾ ਸਾਡੇ ਆਮ ਸੀ ਅਤੇ ਗਹਿਣਿਆਂ ਦੇ ਰੂਪ ਵਿੱਚ ਆਮ ਰੱਖਦੇ ਸੀ ਅਤੇ ਹਾਂ ਵੀ।
ਅਸੀਂ ਮੁੱਢ ਤੋਂ ਕੁਦਰਤੀ ਹਾਂ। ਮਿੱਟੀ ਨਾਲ ਜੁੜੇ ਹੋਏ ਆਦਿ ਵਾਸੀ। ਆਦਿ ਵਾਸੀ ਅਰਥਾਤ ਆਦਿ ਤੋਂ ਵਸਣ ਵਾਲੇ। ਵਿ±ਵ ਦੀਆਂ ਸੱਭਿਆਤਾਵਾਂ ਤੋਂ ਪਹਿਲਾਂ ਦੇ ਰਹਿਣ ਵਾਲੇ। ਸਾਨੂੰ ਸਿਖਾਇਆ ਗਿਆ ਹੈ ਕਿ ਅਸੀਂ ਵੀ ਉਹਨਾਂ ਪੰਜ ਤੱਤਾਂ ਤੋਂ ਮਿਲਕੇ ਹੀ ਬਣੇ ਹਾਂ ਜਿੰਨ੍ਹਾਂ ਤੋਂ ਬ੍ਰਹਿਮੰਡ ਬਣਿਆ ਹੈ। ਜੰਗਲੀ ਜਾਨਵਰਾਂ ਵਾਂਗ ਅਸੀਂ ਕੁਦਰਤ ਦੇ ਹਰ ਨਿਯਮ ਦੀ ਪਾਲਣਾ ਕਰਦੇ ਸਾਂ।
ਫੇਰ ਸਾਡੇ ਉਸ਼ੱਤੇ ਵਿ±ਵ ਦੀ ਨਂਰ ਪੈ ਗਈ। ਸਾਡੇ ਉਸ਼ੱਤੇ ਹਮਲੇ ਹੋਏ। ਕਦੇ ਫਰਾਂਸ ਦੇ, ਕਦੇ ਡੱਚ ਦੇ ਅਤੇ ਕਦੇ ਅੰਗਰਾਂਂ ਦੇ। ਅਸੀਂ ਉਹਨਾਂ ਦੀਆਂ ਸੱਭਿਆਤਾਵਾਂ ਵਿੱਚ ਰੰਗ ਗਏ। ਅਸੀਂ ਆਦਿ ਵਾਸੀ ਉਹਨਾਂ ਵਰਗੇ ਬਣਨਾ ਚਾਹੁੰਦੇ ਸਾਂ। ਉਹ ਪਦਾਰਥਵਾਦੀ ਸਨ ਅਤੇ ਅਸੀਂ ਪ੍ਰਕਿਰਤੀਵਾਦੀ। ਅਸੀਂ ਆਪਣੇ ਆਤਮ ਗਿਆਨ, ਬੌਧਿਕ ਗਿਆਨ ਅਤੇ ਕੁਦਰਤ ਨਾਲ ਲੱਖਾਂ ਸਾਲਾਂ ਤੋਂ ਬਣਾਏ ਤਾਲਮੇਲ ਨੂੰ ਤਿਆਗ ਕੇ ਪਦਾਰਰਥਵਾਦੀ ਬਣਨ ਲਈ ਉਤਾਵਲੇ ਸਾਂ। ਅਸੀਂ ਮਿੱਟੀ ਰੰਗੇ, ਪੂੰਝੇ ਬੈਠ ਕੇ, ਪਲਾਥੀ ਮਾਰ ਕੇ, ਹੱਥਾਂ ਨਾਲ ਖਾਣ ਵਾਲਿਆਂ ਨੇ ਕਦੇ ਪਲੇਟ, ਚਮਚੇ, ਕੁਰਸੀਆਂ, ਮੇਜ, ਪੈਂਟ, ±ਰਟ, ਬੂਟ, ਟਾਈ ਆਦਿ ਅਨੇਕਾਂ ਚਾਂਂ ਨਹੀਂ ਦੇਖੀਆਂ ਸਨ। ਉਹਨਾਂ ਦੀ ਚਮਕ ਅੱਗੇ ਅਸੀਂ ਆਪਣੀ ਸੱਭਿਅਤਾ ਨੂੰ ਭੁੱਲਣ ਲਈ ਤਿਆਰ ਬੈਠੇ ਸਾਂ। ਚਾਹ ਵਿ±ਵ ਨੂੰ ਚੀਨ ਨੇ ਦਿੱਤੀ ਪਰ ਸਾਡੇ ਕੋਲ ਅੰਗਰੇਂ ਲੈ ਕੇ ਆਏ। ਅਸੀਂ ਵੀ ਆਪਣੇ ਪਿੰਡਾਂ ਵਿੱਚ ਚਾਹ ਦੇ ਪਤੀਲੇ ਰੱਖਣ ਲੱਗ ਪਏ। ਅਸੀਂ ਆਪਣੇ ਬੱਚਿਆਂ ਦੇ ਨਾਂ ਅੰਗਰੇਂ ਸਿੰਘ ਰੱਖਣ ਲੱਗ ਪਏ। ਉਹ ਸਾਡੇ ਦੇ± ਆਲੂ ਲੈ ਆਏ। ਅਸੀਂ ਇਸਨੂੰ ਵੀ ਹਰ ਸਬਜੀ ਵਿੱਚ ਪਾ ਲਿਆ ਕਿਉਂਕਿ ਅਸੀਂ ਉਨ੍ਹਾਂ ਵਰਗੇ ਨਾ ਬਣਨ ਦੀ ਕੋਈ ਭੁੱਲ ਨਹੀਂ ਕਰਨਾ ਚਾਹੁੰਦੇ ਸਾਂ। ਅਸੀਂ ਆਪਣੀਆਂ ਸਾਰੀਆਂ ਭਾ±ਾਵਾਂ ਭੁਲਾ ਕੇ ਉਹਨਾਂ ਦੀ ਭਾ±ਾ ਸਿੱਖਣ ਦੇ ਮਗਰ ਪੈ ਗਏ। ਅਜੇ ਵੀ ਅਸੀਂ ਅੰਗਰੇਂੀ ਭਾ±ਾ ਦੇ ਗੁਲਾਮ ਹਾਂ। ਅਜੇ ਤੱਕ ਵੀ ਅਸੀਂ ਗੁਲਾਮ ਮਾਨਸਿਕ ਹਾਲਾਤ ਵਿਚੋਂ ਉਭਰੇ ਨਹੀਂ ਹਾਂ।
ਅਸੀਂ ਕੁਦਰਤੀ ਸਾਂ। ਸਾਨੂੰ ਸਾਡੀਆਂ ਰੁੱਤਾਂ ਦਾ ਖਿਆਲ ਸੀ। ਅਸੀਂ ਕੁਦਰਤੀ ਚੀਜਾਂ ਰਾਹੀਂ ਹੀ ਸਮਾਂ ਦੇਖ ਲੈਂਦੇ ਸਾਂ। ਅਸੀਂ ਆਪਣਾ ਨਵਾਂ ਸਾਲ ਅਪ੍ਰੈਲ ਵਿੱਚ ਮਨਾਉਂਦੇ ਸਾਂ ਕਿਉਂਕਿ ਉਸ ਵੇਲੇ ਸਾਡੇ ਕਿਸਾਨ ਫਸਲਾਂ ਤੋਂ ਵਿਹਲੇ ਹੋ ਜਾਂਦੇ ਸਨ ਅਤੇ ਉਹਨਾਂ ਕੋਲ ਲੋੜੀਂਦਾ ਧਨ ਹੁੰਦਾ ਸੀ। ਸਾਡੇ ਦੁਕਾਨਦਾਰ ਪੂਰਾ ਹਿਸਾਬ_ਕਿਤਾਬ ਕਰ ਲੈਂਦੇ ਸਨ। ਸਾਡੇ ਬੱਚੇ ਪੇਪਰਾਂ ਤੋਂ ਮੁਕਤ ਹੋ ਚੁੱਕੇ ਹੁੰਦੇ ਹਨ ਅਤੇ ਪੂਰਾ ਭਾਰਤ ਉਸ ਸਮੇਂ ਹਰ ਕੰਮ ਨਵੇਂ ਸਿਰੇ ਤੋਂ ±ੁਰੂ ਕਰ ਰਿਹਾ ਹੁੰਦਾ ਹੈ, ਪ੍ਰੰਤੂ ਅਸੀਂ ਤਾਂ ਦੇ± ਨੂੰ ਪਿਆਰ ਹੀ ਨਹੀਂ ਕਰਦੇ ਹਾਂ। ਅਸੀਂ ਤਾਂ ਉਹਨਾਂ ਵਰਗੇ ਬਣਨਾ ਹੈ। ਉਹ ਸਾਡੇ ਨਵੇਂ ਸਾਲ ਨੂੰ ‘ਅਪ੍ਰੈਲ ਫੂਲa ਕਹਿੰਦੇ ਹਨ ਅਤੇ ਅਸੀਂ ਵੀ ਆਪਣੇ ਨਵੇਂ ਸਾਲ ਨੂੰ ‘ਅਪ੍ਰੈਲ ਫੂਲa ਦੇ ਤੌਰ ਤੇ ਹੀ ਮਨਾਉਂਦੇ ਹਾਂ। ਅਸੀਂ ਵੀ ਹੁਣ ਨਵਾਂ ਸਾਲ ਇੱਕ ਜਨਵਰੀ ਨੂੰ ਮਨਾਉਣ ਲੱਗੇ ਪਏ ਹਾਂ। ਉਹ ਦਸੰਬਰ ਦੀਆਂ ਛੁੱਟੀਆਂ ਕਰਦੇ ਹਨ ਕਿਉਂਕਿ ਉਹਨਾਂ ਨੇ ਪਹਿਲਾਂ ਕ੍ਰਿਸਮਿਸ ਤੇ ਫੇਰ ਨਵੇਂ ਸਾਲ ਦੀ ਤਿਆਰੀ ਕਰਨੀ ਹੁੰਦੀ ਹੈ। ਹੁਣ ਅਸੀਂ ਵੀ ਉਹਨਾਂ ਵਰਗੇ ਬਣ ਗਏ ਹਾਂ। ਹੁਣ ਉਹ ਸਾਡੇ ਜੀਨਾਂ ਵਿੱਚ ਰਲ ਗਏ ਹਨ ਅਤੇ ਇੰਡੀਅਨ ਸਦੀਆਂ ਤੋਂ ਅਨੁਵੰ±ਿਕ ਰੋਗਾਂ ਵਾਂਗ ਨਾਲ ਚੱਲ ਰਹੇ ਹਨ। ਪਰ ਅਸੀਂ ਵੀ ਸਹੁੰ ਖਾਂਧੀ ਹੋਈ ਹੈ ਕਿ ਅਸੀਂ ਬਦਲਣਾ ਨਹੀਂ ਹੈ। ਅਸੀਂ ਦੁਬਾਰਾ ਸਾਡੀ ਸੱਭਿਅਤਾ ਨੂੰ ਅੱਗੇ ਨਹੀਂ ਲੈ ਕੇ ਆਉਣਾ। ਅਸੀਂ ਸਾਡੀਆਂ ਭਾ±ਾਵਾਂ ਦਾ ਬਾਈਕਾਟ ਕਰਨਾ ਹੈ।
ਆਸੀਂ ਆਪਣੇ ਹੱਥੀ ਕਿੱਤੇ ਨੂੰ ਵੀ ਭੁੱਲ ਚੁੱਕੇ ਹਾਂ। ਹੁਣ ਅਸੀਂ ਸਭ ਚੀਨ ਦਾ ਵਰਤਦੇ ਹਾਂ। ਸੂਈ ਤੋਂ ਲੈ ਕੇ ਜਹਾਂ ਤੱਕ। ਚੀਨੀ ਮੋਬਾਇਲ, ਖਿਡੌਣੇ, ਸਾਬਣਾਂ, ਕੰਪਿਊਟਰ ਅਤੇ ਹੋਰ ਬਹੁਤ ਕੁੱਝ। ਹੁਣ ਅਸੀਂ ਚੀਨ ਦੀ ਮਾਨਸਿਕਤਾ ਦੇ ਵੀ ਗੁਲਾਮ ਹੋਣ ਲਈ ਤਿਆਰ ਹਾਂ। ਚੀਨ ਨੇ ਸਾਡੀ ਆਰਥਿਕਤਾ ਅਤੇ ਂਮੀਨ ਤੇ ਕਬਜਾ ਕਰਨਾ ±ੁਰੂ ਕਰ ਦਿੱਤਾ ਹੈ। ਹੁਣ ਅਸੀਂ ਹੋਰ ਅਣਮਿੱਥੇ ਸਮੇਂ ਲਈ ਗੁਲਾਮ ਹੋਣਾ ਹੈ। ਵਿ±ਵ ਦੇ ਇਤਿਹਾਸ ਵਿੱਚ ਅਸੀਂ ਅੱਜ ਤੱਕ ਕਿਸੇ ਦੇ± ਦੇ ਹਮਲਾ ਨਹੀਂ ਕੀਤਾ ਹੈ। ਸਾਨੂੰ ਤਾਂ ਕੁਝ ਲੁਟਾਉਣ ਦੀ ਆਦਤ ਹੈ। ਅਸੀਂ ਕਰ ਕੇ ਖਾਣ ਵਾਲੇ ਨਹੀਂ ਹਾਂ ਕੀਤੇ ਹੋਏ ਨੂੰ ਖਾਣ ਵਾਲੇ ਹਾਂ। 
ਜੈ ਹਿੰਦ।
ਚਿੱਠੀ ਪੱਤਰ ਲਈ ਪਤਾ
ਸੋਨੀ ਸਿੰਗਲਾ ਪੁੱਤਰ ਰਾਮ ਨਾਥ
ਦੋ ਖੰਭਿਆਂ ਵਾਲੀ ਗਲੀ,
ਸਿਨੇਮਾ ਰੋਡ, ਮਾਨਸਾ_151505 (ਪੰਜਾਬ) ਸੋਨੀ ਸਿੰਗਲਾ
ਸ.ਸ.ਸ.ਸ. ਫੂਲ (ਲੜਕੇ)
ਬਠਿੰਡਾ
ਮੋਬਾ: 94653_84271