ਪਾਵਰ ਵੇਟਲਿਫਟਰ ਤੀਰਥ ਰਾਮ ਨੇ ਜਿੱਤੇ ਸੋਨੇ ਅਤੇ ਕਾਂਸੀ ਦੇ ਤਗਮੇ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਸਮੁੰਦਰ ਕੰਡੇ ਵਸੇ ਖੂਬਸੂਤਰ ਸ਼ਹਿਰ ਕਨੋਕੇ ਰਹਿੰਦੇਂ ਪੰਜਾਬੀ ਪਾਵਰ ਵੇਟਲਿਫਟਰ ਤੀਰਥ ਰਾਮ ਨੇ 145 ਕਿਲੋ ਬੈਂਚਪ੍ਰੈਸ ਲਗਾ ਕੇ ਸੋਨੇ ਦਾ ਤਗਮਾ ਜਿੱਤਿਆ ਹੈ। ਇੰਗਲੈਂਡ ਦੇ ਟਿੱਲਫੋਰਡ ਸ਼ਹਿਰ ਵਿੱਚ ਹੋਏ ਇਹਨਾਂ ਮੁਕਾਬਲਿਆਂ ਵਿੱਚ ਤੀਰਥ ਨੇ 75 ਕਿਲੋ ਭਾਰ ਵਰਗ ਵਿੱਚ ਭਾਗ ਲੈਂਦਿਆਂ 235 ਕਿਲੋ ਡੈਡਲਿਫਟ ਲਗਾ ਕੇ ਤੀਜੇ ਸਥਾਨ ਤੇ ਰਹਿਦਿਆਂ ਕਾਂਸੀ ਦਾ ਤਗਮਾ ਵੀ ਅਪਣੇ ਨਾਂਮ ਕੀਤਾ। ਵੁਲਵਰਹੈਂਪਟਨ ਯੁਨੀਵਰਸਟੀ ਵਿਖੇ ਹੋਈ ਇਸ ਵਰਲਡ ਸਿੰਗਲ ਲਿਫਟਿੰਗ ਚੈਂਪੀਅਨਸਿੱਪ ਵਿੱਚ ਤੀਰਥ ਨੇ 190 ਕਿਲੋਗ੍ਰਾਮ ਸਕੁਐਡ ਲਗਾ ਕੇ ਬੈਲਜ਼ੀਅਮ ਦਾ ਨਵਾਂ ਰਿਕਾਰਡ ਵੀ ਬਣਾਇਆ ਹੈ।ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਜੰਮਪਲ ਤੀਰਥ ਦੀ ਇਸ ਪ੍ਰਾਪਤੀ 'ਤੇ ਉਹਨਾਂ ਨੂੰ ਵਧਾਈਆਂ ਦੇਣ ਵਾਲਿਆਂ ਤਾਤਾਂ ਲੱਗਾ ਹੋਇਆ ਹੈ। ਜਿਕਰਯੋਗ ਹੈ ਕਿ ਪਿਛਲੇ ਸਾਲਾਂ ਦੌਰਾਂਨ ਵੀ ਤੀਰਥ ਰਾਮ ਅਪਣੇ ਸਰੀਰਕ ਜੋਰ 'ਤੇ ਅਨੇਕਾਂ ਕੀਰਤੀਮਾਂਨ ਸਥਾਪਤ ਕਰ ਕੇ ਪੰਜਾਬ ਦਾ ਨਾਂਮ ਰੌਸਨ ਕਰ ਚੁੱਕੇ ਹਨ।
