ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ 'ਚ ਚੱਲ ਰਹੀ ਹਾਕੀ ਵਰਲਡ ਲੀਗ 2015 ਸੈਂਮੀਫਾਈਨਲ ਮੁਕਾਬਲਿਆਂ 'ਚ ਕੱਲ ਭਾਰਤੀ ਲੜਕੀਆਂ ਦੀ ਟੀਮ ਨੇ ਪੋਲੈਂਡ ਨੂੰ 3-1 ਨਾਲ ਹਰਾ ਕੇ ਅਪਣੀ ਪਹਿਲੀ ਜਿੱਤ ਪ੍ਰਾਪਤ ਕੀਤੀ ਹੈ।
ਅਗਲੇ ਸਾਲ ਬਰਾਜ਼ੀਲ ਦੇ ਸ਼ਹਿਰ ਰੀਓ ਦੀ ਜਨੇਰੋ 'ਚ ਹੋ ਰਹੀ ਓਲੰਪਿਕ ਲਈ "ਰੋਡ ਟੂ ਰੀਓੁ" ਨਾਂ ਦੇ ਚੱਲ ਰਹੇ ਇਸ ਟੂਰਨਾਂਮੈਂਟ ਦੇ ਕੱਲ ਦੇ ਪੋਲੈਂਡ ਨਾਲ ਮੁਕਾਬਲੇ ਵਿੱਚ ਪਹਿਲੇ ਦੋ ਗੋਲ ਰਾਣੀ ਵੱਲੋਂ 20ਵੇਂ ਅਤੇ 29ਵੇਂ ਮਿੰਟ ਵਿੱਚ ਕੀਤੇ ਗਏ। ਤੀਸਰਾ ਗੋਲ ਵੰਦਨਾਂ ਕਟਾਰੀਆਂ ਨੇ 54ਵੇਂ ਮਿੰਟ ਤੇ ਕਰਦਿਆਂ ਭਾਰਤ ਨੂੰ 3-1 ਨਾਲ ਜਿੱਤਾ ਦਿੱਤਾ।
ਕੱਲ ਦੇ ਲੜਕੀਆਂ ਦੇ ਮੈਚਾਂ ਦੌਰਾਂਨ ਬੈਲਜ਼ੀਅਮ ਆਸਟਰੇਲੀਆਂ ਹੱਥੋਂ 2-0 ਨਾਲ ਹਾਰ ਗਿਆ ਅਤੇ ਇਟਲੀ ਫਰਾਂਸ 'ਤੋਂ 4-0 ਨਾਲ ਜਿੱਤ ਗਿਆ। ਲੜਕਿਆਂ ਦੇ ਮੁਕਾਬਲਿਆਂ ਵਿੱਚ ਪੋਲੈਂਡ ਅਪਣੀ ਹਾਰਾਂ ਦੀ ਲੜੀ ਜਾਰੀ ਰਖਦਾ ਹੋਇਆ ਫਰਾਂਸ 'ਤੋਂ 1-4 ਨਾਲ ਹਾਰ ਗਿਆ ਅਤੇ ਪਾਕਿਸਤਾਨੀ ਚੋਬਰ ਵੀ ਆਸਟਰੇਲੀਆਂ 'ਤੋਂ 1-6 ਦੇ ਫਰਕ ਨਾਲ ਮਾਤ ਖਾ ਗਏ।