ਪ੍ਰੋ ਭੁੱਲਰ ਦੀ ਪੰਜਾਬ ਵਾਪਸੀ ਸਿੱਖ ਕੌਂਮ ਦੀ ਏਕਤਾ ਦਾ ਸਬੂਤ: ਜਥੇਦਾਰ ਰੇਸ਼ਮ ਸਿੰਘ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ 2 ਦਹਾਕਿਆਂ 'ਤੋਂ ਵੱਧ ਸਮਾਂ ਦਿੱਲੀ ਦੀ ਤਿਹਾੜ ਜ਼ੇਲ੍ਹ ਵਿੱਚ ਨਰਕ ਵਰਗੀ ਜਿੰਦਗੀ ਹਢਾਉਣ ਉਪਰੰਤ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਨੂੰ ਕੱਲ ਸ੍ਰੀ ਅਮ੍ਰਿਤਸਰ ਸਾਹਿਬ ਦੀ ਕੇਂਦਰੀ ਜ਼ੇਲ੍ਹ ਵਿੱਚ ਤਬਦੀਲ ਕਰਨ 'ਤੇ ਪੰਥਕ ਹਲਕਿਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਹੋਰਾਂ ਨੇ ਜਾਰੀ ਬਿਆਨ ਵਿੱਚ ਆਖਿਆਂ ਕਿ ਪ੍ਰੋ ਭੁੱਲਰ ਦੀ ਪੰਜਾਬ ਵਾਪਸੀ ਕੌਂਮ ਦੀ ਏਕਤਾ ਅਤੇ ਬਾਪੂ ਸੂਰਤ ਸਿੰਘ ਖਾਲਸਾ ਦੀ ਦ੍ਰਿੜਤਾ ਦਾ ਹੀ ਨਤੀਜਾ ਹੈ। ਜਥੇਦਾਰ ਹੋਰਾਂ ਆਖਿਆ ਕਿ ਪ੍ਰੋ ਭੁੱਲਰ ਦੀ ਫਾਂਸੀ ਦੇ ਵਿਰੋਧ ਵਿੱਚ ਦੁਨੀਆਂ ਭਰ 'ਚ ਰੋਸ ਮੁਜਾਹਰੇ, ਪਹਿਰੇਦਾਰ ਦੀ 83 ਲੱਖ ਦਸਤਖਤੀ ਮੁਹਿੰਮ ਅਤੇ ਪਰਿਵਾਰ ਵੱਲੋਂ 21 ਸਾਲਾਂ ਦੀ ਮਿਹਨਤ ਕਾਰਨ ਅੱਜ ਭੁੱਲਰ ਸਾਹਿਬ ਫਾਂਸੀ ਦੇ ਤਖਤੇ 'ਤੋਂ ਵਾਪਸ ਮੁੜ ਪੰਜਾਬ ਦੀ ਧਰਤੀ 'ਤੇ ਪਹੁੰਚ ਗਏ ਹਨ। ਜਥੇਦਾਰ ਰੇਸ਼ਮ ਸਿੰਘ ਹੋਰਾਂ ਅੱਗੇ ਕਿਹਾ ਕਿ ਕੁੱਝ ਮਹੀਨਿਆਂ ਤੱਕ ਪ੍ਰੋ ਸਾਹਿਬ ਨੂੰ ਖ਼ਤਰਨਾਕ ਦਸਦੇ ਹੋਏ ਪੰਜਾਬ 'ਚ ਤਬਦੀਲ ਕਰਨੋ ਰੋਕਦੀ ਰਹੀ ਬਾਦਲ-ਸੁਮੇਧ ਸੈਣੀ ਜੁੰਡਲੀ ਨੂੰ ਆਖਰ ਪੰਥਕ ਏਕਤਾ ਅੱਗੇ ਗੋਡੇ ਟੇਕਣੇ ਪੈ ਹੀ ਗਏ। ਇਹ ਤਬਦੀਲੀ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਨਾਲ ਇੱਕਜੁਟਦਾ ਦਾ ਪ੍ਰਗਟਾਵਾ ਕਰਦੇ ਹੋਏ ਸਿੱਖ ਕੌਂਮ ਦੇ ਏਕਤਾ ਵੱਲ ਵਧਦੇ ਕਦਮਾਂ ਦਾ ਹੀ ਨਤੀਜਾ ਹੈ। ਭਾਈ ਰੇਸ਼ਮ ਸਿੰਘ ਬੱਬਰ ਹੋਰਾਂ ਮੁਤਾਬਕ ਬੇਸੱਕ ਇਹ ਇੱਕ ਬਹੁਤ ਛੋਟੀ ਪ੍ਰਾਪਤੀ ਹੈ ਅਤੇ ਹੋਰ ਵੀ ਬਹੁਤ ਸਾਰੇ ਸਿੰਘ ਅਜੇ ਕਾਲ-ਕੋਠੜੀਆਂ ਵਿੱਚ ਬੰਦ ਹਨ ਪਰ ਜੇਕਰ ਕੌਂਮ ਇੱਕਜੁਟ ਹੋ ਕੇ ਜੂਝਦੀ ਰਹੇ ਤਾਂ ਅਜ਼ਾਦੀ ਦੀ ਮੰਜਿਲ ਵੀ ਦੂਰ ਨਹੀ।