ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਸ਼ਹਿਰ ਕਨੋਕੇ ਰਹਿੰਦੇਂ ਪੰਜਾਬੀ ਪਾਵਰ ਵੇਟਲਿਫਟਰ ਤੀਰਥ ਰਾਮ ਵੱਲੋਂ ਪਿਛਲੇ ਦਿਨੀ ਇੰਗਲੈਂਡ ਦੇ ਟਿਲਫੋਰਡ ਸ਼ਹਿਰ ਵਿਖੇ ਹੋਏ "ਵਰਲਡ ਸਿੰਗਲ ਲਿਫਟਿੰਗ ਚੈਂਪੀਅਨਸਿੱਪ" ਮੁਕਾਬਲਿਆਂ ਵਿੱਚ ਸੋਨੇ ਅਤੇ ਕਾਂਸੀ ਦੇ ਦੋ ਤਗ਼ਮੇ ਜਿੱਤਣ 'ਤੇ ਬੈਲਜ਼ੀਅਮ ਦੇ ਪੰਜਾਬੀ ਆਗੂਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਐਨ। ਆਰ। ਆਈ। ਸਭਾ ਬੈਲਜ਼ੀਅਮ ਦੇ ਆਗੂਆਂ ਅਵਤਾਰ ਸਿੰਘ ਛੋਕਰ, ਅਮਰਜੀਤ ਸਿੰਘ ਭੋਗਲ, ਸੱਜਣ ਸਿੰਘ ਵਿਰਦੀ, ਤਰਸੇਮ ਸਿੰਘ ਸ਼ੇਰਗਿੱਲ, ਹਰਜੀਤ ਸਿੰਘ ਨੰਦੜਾ ਅਤੇ ਗੁਰਦਾਵਰ ਸਿੰਘ ਗਾਬਾ ਹੋਰਾਂ 'ਤੋਂ ਵਿਲਾਵਾ ਡਾਕਟਰ ਦਲਜੀਤ ਸਿੰਘ ਅਤੇ ਬਿੱਲਾ ਸ਼ੇਰਗਿੱਲ ਗੈਂਟ ਨੇ ਤੀਰਥ ਵੱਲੋਂ ਮਾਰੀਆਂ ਜਾ ਰਹੀਆਂ ਮੱਲਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਤੀਰਥ ਰਾਮ ਵੱਲੋਂ ਬਣਾਏ ਜਾ ਰਹੇ ਨਵੇਂ ਕੀਰਤੀਮਾਨਾਂ ਨਾਲ ਪੂਰੇ ਭਾਰਤ ਵਾਸੀਆਂ ਸਿਰ ਮਾਣ ਨਾਲ ਦੁਨੀਆਂ ਭਰ ਵਿੱਚ ਉੱਚਾ ਹੋ ਰਿਹਾ ਹੈ। ਜਿਕਰਯੋਗ ਹੈ ਕਿ ਇਸ 'ਤੋਂ ਪਹਿਲਾਂ ਵੀ ਜਿਥੇ ਤੀਰਥ ਨੇ ਪਾਵਰ ਵੇਟਲਿਫਟਿੰਂਗ ਵਿੱਚ ਕਈ ਨਵੇਂ ਰਿਕਾਰਡ ਅਪਣੇ ਨਾਂਮ ਕੀਤੇ ਹਨ ਉੱਥੇ ਉਹਨਾਂ ਮਾਲਦੋਵਾ ਵਿੱਚ ਜਿੱਤ ਦਾ ਝੰਡਾਂ ਵੀ ਲਹਿਰਾਇਆ ਹੈ ਅਤੇ ਉਹ 2 ਵਾਰ ਕਨੋਕੇ ਸ਼ਹਿਰ ਦੇ ਬੈਸਟ ਸਪੋਰਟਸ਼ਮੈਨਾਂ ਵਿੱਚ ਚੁਣੇ ਜਾ ਚੁੱਕੇ ਹਨ।