ਜਥੇਦਾਰ ਰੇਸ਼ਮ ਸਿੰਘ ਵੱਲੋਂ ਸਰਦਾਰ ਮਾਨ ਅਤੇ ਸਿੰਗਾਂਰਾ ਸਿੰਘ ਪੈਰਿਸ ਦੀ ਸਿਹਤਯਾਬੀ ਲਈ ਅਰਦਾਸ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਕਾਫੀ ਦਿਨਾਂ 'ਤੋਂ ਚੰਡੀਗ੍ਹੜ ਦੇ ਪੀ ਜੀ ਆਈ ਹਸਪਤਾਲ ਵਿੱਚ ਦਾਖਲ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਪੈਰਿਸ ਵਿਖੇ ਬਿਮਾਰੀ ਨਾਲ ਜੂਝ ਰਹੇ ਭਾਈ ਸਿੰਗਾਂਰ ਸਿੰਘ ਮਾਂਨ ਦੀ ਸਿਹਤ ਪ੍ਰਤੀ ਪੰਥਕ ਆਗੂਆਂ ਵਿੱਚ ਚਿੰਤਾਂ ਪਾਈ ਜਾ ਰਹੀ ਹੈ।
ਬੱਬਰ ਖਾਲਸਾ ਜਰਮਨੀ ਦੇ ਮੁੱਖ ਜਥੇਦਾਰ ਰੇਸ਼ਮ ਸਿੰਘ ਹੋਰਾਂ ਜਾਰੀ ਬਿਆਨ ਵਿੱਚ ਆਖਿਆ ਕਿ ਉਕਤ ਦੋਵਾਂ ਸਿੱਖ ਆਗੂਆਂ ਦੀਆਂ ਕੌਂਮ ਪ੍ਰਤੀ ਵੱਡਮੁੱਲੀਆਂ ਸੇਵਾਵਾਂ ਹਨ ਅਤੇ ਉਹ ਇਹਨਾਂ ਦੋਵਾਂ ਆਗੂਆਂ ਦੀ ਦੇਹ ਅਰੋਗਤਾ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ ਤਾਂ ਜੋ ਉਹ ਜਲਦੀ ਤੰਦਰੁਸਤ ਹੋ ਕੇ ਮੁੜ ਕੌਂਮ ਦੇ ਹਿੱਤਾ ਲਈ ਸਰਗਰਮ ਹੋ ਸਕਣ। ਜਥੇਦਾਰ ਹੋਰਾਂ ਸਰਦਾਰ ਮਾਂਨ ਬਾਰੇ ਗੱਲ ਕਰਦਿਆਂ ਕਿਹਾ ਕਿ ਕੌਂਮ 'ਤੇ ਹੋਏ ਜੁਲਮ ਨਾਂ ਸਹਾਰਦਿਆਂ ਉਹਨਾਂ ਨੇ ਐਨੀ ਵੱਡੀ ਨੌਕਰੀ ਛੱਡੀ, ਜ਼ੇਲ ਕੱਟੀ ਅਤੇ ਸਾਰੀ ਉਮਰ ਖਾਲਿਸਤਾਨ ਲਈ ਡਟ ਕੇ ਸੰਘਰਸ਼ ਕਰਦਿਆਂ ਕਿਸੇ ਅਹੁਦੇ ਖਾਤਰ ਕੋਈ ਸਮਝੌਤਾ ਨਹੀ ਕੀਤਾ।