ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਇਤਿਹਾਸਿਕ ਸ਼ਹਿਰ ਈਪਰ ਵਿਖੇ ਹੁੰਦੀ ਅੰਤਰਰਾਸਟਰੀ ਕਾਰ ਰੈਲੀ ਨੂੰ 10ਵੀਂ ਵਾਰ ਜਿੱਤ ਕੇ ਲੁਇਸ ਫਰੈਦੀ ਨੇ ਨਵਾਂ ਰਿਕਾਰਡ ਬਣਾਇਆ ਹੈ। ਜੂਨ ਵਿੱਚ ਕਰਵਾਈ ਜਾਂਦੀ ਇਸ ਸਲਾਨਾਂ ਅੰਤਰਰਾਸਟਰੀ ਕਾਰ ਰੈਲੀ ਦੌਰਾਂਨ ਇਸ ਵਾਰ ਫਿਰ ਲਿਮਬੁਰਗ ਦੇ ਜੰਮਪਲ ਲੁਇਸ ਫਰੈਦੀ ਨੇ ਸਕੌਡਾ ਆਰ 15 ਕਾਰ ਦੁੜਾਉਦੇਂ ਹੋਏ ਸਾਢੇ 27 ਸੈਕਿੰਟਾਂ ਦੇ ਫਰਕ ਨਾਲ ਜਿੱਤ ਕੇ ਦਸਵੀਂ ਵਾਰ ਇਹ ਖਿਤਾਬ ਅਪਣੇ ਨਾਂਮ ਕਰ ਲਿਆ ਜਦਕਿ ਫਰਾਂਸ ਦੇ ਬਰਾਇਨ ਬੋਫਿਰ ਦੂਜੇ ਸਥਾਨ Ḕਤੇ ਅਤੇ ਬੈਲਜ਼ੀਅਮ ਦੇ ਹੀ ਵੀਸੈਂਟ ਫਰਸੂਅਰ ਸਾਢੇ 35 ਸੈਕਿਟਾਂ ਦੇ ਫਰਕ ਨਾਲ ਤੀਸਰੇ ਸਥਾਨ Ḕਤੇ ਰਹੇ। ਰੈਲੀ ਵਿੱਚ ਹਿੱਸਾ ਲੈਦੇਂ ਹੋਏ ਇੱਕ ਦੁਰਘਟਨਾਂ ਸਮੇਂ ਪੋਲੈਂਡ ਦੀ ਇੱਕ ਕਾਰ ਅੱਗ ਲੱਗਣ ਨਾਲ ਬੁਰੀ ਤਰਾਂ ਝੁਲਸ ਗਈ ਪਰ ਰੈਲੀ ਪਾਇਲਟ ਅਤੇ ਕੋ-ਪਾਇਲਟ ਵਾਲ-ਵਾਲ ਬਚ ਗਏ। 51ਵੀਂ ਵਾਰ ਹੋਈ ਇਸ ਰੈਲੀ ਵਿੱਚ ਵੱਖ-ਵੱਖ ਮੁਲਕਾਂ ਦੇ 45 ਪ੍ਰਤੀਯੋਗੀਆਂ ਨੇ ਹਿੱਸਾ ਲਿਆ।
ਇਸ ਤੋਂ ਪਹਿਲਾਂ ਵੀ ਲੁਇਸ 1996,1997,1998, 1999 ਅਤੇ 2008, 2010, 2011, 2013 ਅਤੇ 2014 ਵਿੱਚ ਈਪਰ ਰੈਲੀਆਂ ਜਿੱਤ ਚੁੱਕਾ ਹੈ।
