ਐਨ ਆਰ ਆਈ ਸਭਾ ਬੈਲਜ਼ੀਅਮ ਵੱਲੋਂ ਰਾਣਾ ਨਾਲ ਦੁੱਖ ਦਾ ਪ੍ਰਗਟਾਵਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਐਨ ਆਰ ਆਈ ਸਭਾ ਹੌਲੈਂਡ ਦੇ ਪ੍ਰਧਾਨ ਅਤੇ ਸਮਾਜਿਕ ਕਾਰਜਾਂ ਲਈ ਸਰਗਰਮ ਆਗੂ ਸੁਰਿੰਦਰ ਸਿੰਘ ਰਾਣਾ ਦੇ ਵੱਡੇ ਭਰਾਤਾ ਦੇ ਪਿਛਲੇ ਦਿਨੀ ਅਕਾਲ ਚਲਾਣਾ ਕਰ ਜਾਣ ਤੇ ਉਹਨਾਂ ਦੇ ਦੋਸਤਾਂ-ਮਿੱਤਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਐਨ ਆਰ ਆਈ ਸਭਾ ਦੇ ਬੈਲਜ਼ੀਅਮ ਯੁਨਿਟ ਦੇ ਆਗੂਆਂ ਸ: ਤਰਸੇਮ ਸਿੰਘ ਸ਼ੇਰਗਿੱਲ, ਸ: ਅਮਰਜੀਤ ਸਿੰਘ ਭੋਗਲ, ਅਵਤਾਰ ਸਿੰਘ ਛੋਕਰ, ਸੱਜਣ ਸਿੰਘ ਵਿਰਦੀ, ਹਰਜੀਤ ਸਿੰਘ ਨੰਦੜਾ ਅਤੇ ਗੁਰਦਾਵਰ ਸਿੰਘ ਗਾਬਾ ਨੇ ਰਾਣਾ ਦੇ ਸਵੀਡਨ ਰਹਿੰਦੇਂ ਵੱਡੇ ਭਰਾ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਪਰੋਕਤ ਆਗੂਆਂ ਨੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਅਰਦਾਸ ਕੀਤੀ ਹੈ ਕਿ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਬਲ ਬਖਸ਼ੇ ਅਤੇ ਵਿਛੜੀ ਆਤਮਾਂ ਨੂੰ ਅਪਦੇ ਚਰਨਾਂ ਵਿੱਚ ਨਿਵਾਸ ਬਖਸ਼ਣ।