ਨਿੱਜੀ ਹਿੱਤਾਂ ਤੋਂ ਉਪਰ ਉਠ ਕੇ ਕੰਮ ਕਰਨ ਡਾਕਟਰ......ਗੁਰਤੇਜ ਸਿੱਧੂ ਚੱਕ ਬਖਤੂ ( ਬਠਿੰਡਾ)

ਡਾਕਟਰ ਨੂੰ ਰੱਬ ਰੂਪ ਜਾਣ ਕੇ ਸਮਾਜ ਉਸ ਦੀ ਤੇ ਉਸ ਦੇ ਕੰਮ ਦੀ ਸ਼ਲਾਘਾ ਕਰਦਾ ਹੈ। ਡਾਕਟਰ ਹੋਣਾ ਆਪਣੇ ਆਪ ਵਿੱਚ ਹੀ ਬਡ਼ੇ ਮਾਣ ਵਾਲੀ ਗੱਲ ਹੁੰਦੀ ਹੈ ਤੇ ਠੀਕ ਹੋ ਕੇ ਮਰੀਜ਼ ਜਦ ਉਸ ਦਾ ਧੰਨਵਾਦ ਕਰਦਾ ਹੈ ਤਾਂ ਇਹ ਭਾਵਨਾ ਡਾਕਟਰ ਨੂੰ ਸਕੂਨ ਬਖਸ਼ਦੀਹੈ। ਡਾਕਟਰ ਤੇ ਮਰੀਜ਼ ਦੇ ਰਿਸ਼ਤੇ ਵਿੱਚ ਅਜੀਬ ਜਿਹਾਬੰਧਨ ਹੁੰਦਾ ਹੈ, ਜੋ ਦੋਵਾਂ ਨੂੰ ਇੱਕ ਦੂਜੇ ਦੇ ਕਰੀਬ ਲਿਆਉਂਦਾ ਹੈ ਅਤੇ ਇੱਕ ਕਾਬਲ ਡਾਕਟਰ ਉਸ ਮਰੀਜ ਨੂੰ ਬਚਾਉਣ ਲਈ ਆਪਣੀਆਂ ਅਣਥੱਕ ਸੇਵਾਵਾਂ ਦਿੰਦਾ ਹੈ। ਡਾਕਟਰ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਇਹ ਹੁੰਦੀ ਹੈ ਕਿ ਉਹ ਲੋਕਾਂ ਦੇ ਦੁੱਖ ਦਰਦ ਦੂਰ ਕਰਨ ਲਈ ਤੱਤਪਰ ਰਹਿੰਦਾ ਹੈ। ਇਸੇ ਲਈ ਸਮਾਜ ਨੇ ਡਾਕਟਰਾਂ ਦੀ ਸੇਵਾ ਨੂੰ ਧਿਆਨ ਹਿੱਤ ਰੱਖਦੇ ਹੋਏ ਉਨ੍ਹਾਂ ਦੇ ਸਨਮਾਨ ਵਿੱਚਵੱਖ-ਵੱਖ ਦੇਸ਼ਾਂ ਅੰਦਰ ‘‘ਰਾਸ਼ਟਰੀ ਡਾਕਟਰ ਦਿਵਸ’’ ਮਨਾਉਣ ਦੀ ਪਿਰਤ ਪਾਈ ਹੈ। ਸੰਸਾਰ ਦੇ ਵੱਖ-ਵੱਖ ਦੇਸ਼ਾਂ ਅੰਦਰ ਵੱਖਰੇ-ਵੱਖਰੇ ਦਿਨ ਹਨ, ਜਿਸ ਦਿਨਉਸ ਦੇਸ਼ ਵਿੱਚ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾਂਦਾ ਹੈ। ਪਹਿਲੀ ਵਾਰ ਡਾਕਟਰ ਦਿਵਸ 30 ਮਾਰਚ 1933 ਨੂੰ ਵਾਈਂਡਰ (ਜੌਰਜੀਆ) ਵਿੱਚ ਮਨਾਇਆ ਗਿਆ। ਡਾ. ਚਾਰਲਸ ਬੀਡਅਲਮੰਡ ਦੀ ਪਤਨੀ ਇਡੌਰਾ ਬਰਾਊਨ ਅਲਮੰਡ ਨੇਫੈਸਲਾ ਲਿਆ ਸੀ ਕਿ ਇਸ ਦਿਨ ਡਾਕਟਰਾਂ ਨੂੰ ਸਨਮਾਨ ਦੇਣ ਲਈ ਫੁੱਲਾਂ ਦੇ ਗੁਲਦਸਤੇ ਆਦਿ ਭੇਜੇ ਜਾਣ। ਅਮਰੀਕਾ ਦੇ ਰਾਸ਼ਟਰਪਤੀ ਜਾਰਜ ਬੁੱਸ਼ ਨੇ ਸੀਨੇਟ ਵਿੱਚ 30 ਅਕਤੂਬਰ 1990 ਨੂੰ ਪਬਲਿਕ ਕਾਨੂੰਨ ਤਹਿਤ 30ਮਾਰਚ ਨੂੰ ਰਾਸ਼ਟਰੀ ਡਾਕਟਰ ਦਿਵਸ ਘੋਸ਼ਿਤ ਕੀਤਾ। ਭਾਰਤ ਵਿੱਚ ਰਾਸ਼ਟਰੀ ਡਾਕਟਰ ਦਿਵਸ ਇੱਕ ਜੁਲਾਈ ਨੂੰ ਮਨਾਇਆ ਜਾਂਦਾ ਹੈ। ਦੇਸ਼ ਵਿੱਚ ਪਹਿਲੀ ਵਾਰਡਾਕਟਰ ਦਿਵਸ ਇੱਕ ਜੁਲਾਈ1991 ਵਿੱਚ ਮਨਾਇਆ ਗਿਆ।ਭਾਰਤ ਵਿੱਚ ਇਹ ਦਿਵਸ ਭਾਰਤ ਰਤਨ ਡਾ. ਬੀ.ਸੀ. ਰਾਏ (ਬਿਧਨ ਚੰਦਰ ਰਾਏ), ਜੋ ਉੱਚ ਕੋਟੀ ਦੇ ਡਾਕਟਰ ਸਨ ਤੇ ਆਜ਼ਾਦੀ ਘੁਲਾਟੀਏ ਵੀ। ਦੇਸ਼ ਅੰਦਰ ਆਪਣੀਆਂ ਚੰਗੀਆਂ ਸੇਵਾਵਾਂ ਦੇਣ ਕਾਰਨ, ਉਨ੍ਹਾਂ ਦੇ ਜਨਮ ਦਿਵਸ ਅਤੇ ਬਰਸੀ ਜੋ ਇੱਕ ਜੁਲਾਈ ਨੂੰ ਮਨਾਈ ਜਾਂਦੀਹੈ, ਨੂੰ ਮੁੱਖ ਰੱਖ ਕੇ ਉਨ੍ਹਾਂ ਦੇ ਸਨਮਾਨ ਹਿੱਤਇਹ ਦਿਵਸ ਪੂਰੇ ਦੇਸ਼ ਵਿੱਚ ਮਨਾਇਆ ਜਾਂਦਾ ਹੈ।ਉਨ੍ਹਾਂ ਦਾ ਸੰਘਰਸ਼ਮਈ ਤੇਪ੍ਰੇਰਣਾਦਾਇਕ ਜੀਵਨ ਅਜੋਕੇ ਸਮਾਜ ਦੇ ਨਾਲ-ਨਾਲ ਡਾਕਟਰਾਂ ਨੂੰ ਵੀ ਸੇਧ ਦਿੰਦਾ ਹੈ ਕਿ ਡਾਕਟਰੀ ਦਾ ਦੂਜਾ ਨਾਮ ਨਿਸ਼ਕਾਮ ਸੇਵਾ ਵੀ ਹੈ।
ਭਾਰਤ ਵਿਕਾਸਸ਼ੀਲ ਦੇਸ਼ਾਂ ਦੀ ਕਤਾਰ ਵਿੱਚ ਖਡ਼੍ਹਾ ਹੈ। ਹਰ ਵਿਕਾਸਸ਼ੀਲ ਦੇਸ਼ ਦੀਆਂ ਸਮੱਸਿਆਵਾਂ ਗਰੀਬੀ, ਬੀਮਾਰੀ, ਭੁੱਖਮਰੀ, ਬੇਰੁਜ਼ਗਾਰੀ ਆਦਿ ਹੁੰਦੀਆਂ ਹਨ। ਸਿਹਤਮੰਦ ਜਨਸੰਖਿਆ ਤੇ ਉੱਦਮੀ ਕਿਸੇ ਦੇਸ਼ ਦੀ ਬੁਨਿਆਦੀ ਸ਼ਕਤੀ ਦੇ ਪ੍ਰਤੀਕ ਹੁੰਦੇ ਹਨ। ਭਾਰਤ ਚਾਹੇ ਮੈਡੀਕਲ ਟੂਰਿਜਮ ਵੱਜੋਂ ਉੱਭਰ ਰਿਹਾ ਹੈ ਪਰ ਇਸ ਦੇਸ਼ ਦੇ ਗ੍ਰਾਮੀਣ ਲੋਕਾਂ ਨੂੰ ਅਜੇ ਵੀ ਮੁੱਢਲੀਆਂ ਸਿਹਤਸਹੂਲਤਾਂ ਨਹੀਂ ਨਸੀਬ ਹੋਈਆਂ। ਹਰ ਸਾਲ ਲੱਖਾਂ ਲੋਕ ਮਲੇਰੀਆ, ਡੇਂਗੂ, ਟੀ.ਵੀ. ਕੈਂਸਰ ਤੇ ਹੋਰ ਨਾਮੁਰਾਦ ਬਿਮਾਰੀਆਂ ਕਾਰਨ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸਿਹਤ ਸੇਵਾਵਾਂ ਵਿੱਚ ਬਹੁਤ ਜ਼ਿਆਦਾ ਨਿਘਾਰ ਹੋ ਚੁੱਕਾਹੈ। ਇਸ ਨੂੰ ਇੰਝ ਵੀ ਕਹਿਸਕਦੇ ਹਾਂ ਕਿ ਸਰਕਾਰੀ ਹਸਪਤਾਲਾਂ ਵਿੱਚ ਆਮ ਆਦਮੀ ਦੇ ਇਲਾਜ ਦੀ ਕੋਈ ਭਰੋਸੇਯੋਗ ਵਿਵਸਥਾ ਨਹੀਂ ਹੈ। ਮਜ਼ਬੂਰਨ ਲੋਕ ਨਿੱਜੀ ਹਸਪਤਾਲਾਂ ਵੱਲ ਰੁੱਖ ਕਰਦੇ ਹਨ ਤੇ ਇਲਾਜ ਮਹਿੰਗਾ ਹੋਣ ਕਾਰਨ ਬੇਮੌਤ ਮਰਦੇ ਹਨ। ਡਾਕਟਰਅਤੇ ਸਿਹਤ ਕਾਮਿਆਂ ਦੀ ਅਣਗਹਿਲੀ ਕਾਰਨ ਮਰੀਜ ਦੀਹੁੰਦੀ ਹਰ ਰੋਜ ਅਖਬਾਰਾਂਦੀ ਸੁਰਖੀ ਬਣਦੀ ਹੈ। ਨਿੱਜੀ ਹਸਪਤਾਲਾਂ ਵਿੱਚ ਮਰੀਜਾਂ ਦਾ ਆਰਥਿਕ ਸੋਸ਼ਣਬਹੁਤ ਜ਼ਿਆਦਾ ਕੀਤਾ ਜਾਂਦਾ ਹੈ, ਉੱਥੇ ਡਾਕਟਰ ਬੇਮਤਲਬੇ ਟੈਸਟ ਕਰਵਾਉਂਦੇ ਹਨ, ਜੋ ਮਰੀਜ ਦੀ ਬੀਮਾਰੀ ਦੇ ਨੇਡ਼ੇ-ਤੇਡ਼ੇ ਵੀ ਨਹੀਂ ਹੁੰਦੇ। ਇਨ੍ਹਾਂ ਟੈਸਟਾਂ ਨੂੰ ਕਰਵਾਉਣ ਲਈਮਰੀਜ਼ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਬੀਮਾਰੀ ਦੇ ਨਾਂਅ ਉੱਤੇ ਡਰਾਇਆ ਜਾਂਦਾ ਹੈ ਅਤੇ ਮਹਿੰਗੇ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਦਵਾਈਆਂ ਕੋਰਡ ਵਰਡ ਵਿੱਚ ਲਿਖੀਆਂ ਜਾਂਦੀਆਂ ਹਨ ਤਾਂ ਜੋ ਮਰੀਜ ਬਾਹਰੋਂ ਕਿਤੇ ਦਵਾਈ ਨਾ ਲੈ ਸਕੇ। ਹਾਲਾਂਕਿ ਪਿੱਛੇ ਜਿਹੇ ਸਿਹਤ ਮੰਤਰੀ ਨੇ ਇਹ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਸਨ ਕਿ ਡਾਕਟਰ ਦਵਾਈ ਦਾ ਨਾਂਅ ਪੂਰਾ ਤੇ ਵੱਡੇ (ਕੈਪੀਟਲ) ਅੱਖਰਾਂ ਵਿੱਚ ਲਿਖਣ, ਪਰ ਫਿਰ ਵੀ ਜ਼ਿਆਦਾਤਰ ਡਾਕਟਰ ਪਹਿਲਾਂ ਦੀ ਤਰ੍ਹਾਂ ਹੀ ਕੋਡ-ਵਰਡ ਵਿੱਚ ਦਵਾਈਆਂ ਲਿਖ ਰਹੇ ਹਨ ਤੇ ਲੋਕਾਂ ਦਾ ਆਰਥਿਕ ਸੋਸ਼ਣ ਕਰ ਰਹੇ ਹਨ। ਜਾਣ ਬੁੱਝ ਕੇ ਮਹਿੰਗੀਆਂ ਤੇ ਨਾਮੀ ਕੰਪਨੀਆਂ ਦੀਆਂ ਦਵਾਈਆਂ ਨੂੰ ਪਹਿਲ ਦਿੱਤੀ ਜਾਂਦੀਹੈ। ਇੱਥੇ ਜੈਨੇਰਿਕ ਦਵਾਈਆਂ ਦਾ ਜਿਕਰ ਲਾਜਮੀਹੈ ਜੋ ਸਸਤੇ ਭਾਅ ’ਤੇ ਉਪਲੱਬਧ ਕਰਵਾਈਆਂ ਜਾ ਸਕਦੀਆਂ ਹਨ। ਰਾਜਸਥਾਨ ਵਿੱਚ ਇਨ੍ਹਾਂ ਜੈੇਨੇਰਿਕ ਦਵਾਈਆਂ ਦੇ ਉੁਪਯੋਗ ਲਈ ਡਾਕਟਰਾਂ ਨੂੰ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ ਹਨ ਤੇ ਉੱਥੇ ਬਡ਼ੇ ਸਸਤੇ ਭਾਅ ’ਤੇ ਇਹ ਦਵਾਈਆਂ ਮਰੀਜ਼ਾਂ ਨੂੰ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਉਂਝ ਤਾਂ ਹਰ ਖੇਤਰ ਵਿੱਚ ਕਮਿਸ਼ਨ ਦੇਣ  ਲੈਣ ਦੀ ਭਰਮਾਰ ਹੈ, ਪਰ ਮੈਡੀਕਲ ਖੇਤਰ ਵਿੱਚ ਇਹ ਵਿਕਰਾਲ ਰੂਪ ਧਾਰਨ ਕਰ ਚੁੱਕਿਆ ਹੈ।
ਸਰਕਾਰੀ ਅਤੇ ਪ੍ਰਾਈਵੇਟ  ਖੇਤਰ ਦੇ ਹਸਪਤਾਲਾਂ ਵਿੱਚ ਡਾਕਟਰ ਅਤੇ ਦਲਾਲ  ਵਿਚਕਾਰ ਮਰੀਜ ਨੂੰ ਉਨ੍ਹਾਂ ਕੋਲ ਲੈ ਕੇ ਆਉਣ ਲਈ 30 ਫੀਸਦੀ, 40 ਫੀਸਦੀਤੱਕ ਕਮਿਸ਼ਨ ਦਾ ਹਿਸਾਬ ਕਿਤਾਬ ਹੁੰਦਾ ਹੈ, ਜਿੱਥੇ ਫਿਰ ਮਰੀਜ਼ ਦਾ ਆਰਥਿਕ ਸੋਸ਼ਣ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ।ਪੰਜਾਬ ਦੇ ਮਾਲਵੇ ਇਲਾਕੇਦੀ ਇਹ ਬਡ਼ੀ ਦੁੱਖਭਰੀ ਦਾਸਤਾਨ ਹੈ, ਜਿੱਥੇ ਕੈਂਸਰ ਤੇ ਕਾਲੇ ਪੀਲੀਏ ਨੇ ਲੋਕਾਂ ਦੀ ਆਰਥਿਕਤਾ ਤਬਾਹ ਕੀਤੀ ਹੈ। ਮਹਿੰਗੇਹਸਪਤਾਲਾਂ ਦੇ ਮਹਿੰਗੇ ਇਲਾਜ ਨੇ ਲੋਕਾਂ ਨੂੰ ਘਰ ਜਮੀਨ ਵੇਚਣ ਲਈ ਮਜ਼ਬੂਰ ਕੀਤਾ ਹੈ। ਕਈ ਵਾਰ ਮਰੀਜ਼ ਦੀ ਲਾਸ਼ ਹਸਪਤਾਲਾਂ ਵਿੱਚਇਸੇ ਕਰਕੇ ਰੁਲਦੀ ਹੈ, ਕਿਉਂਕਿ ਬਿੱਲ ਦਾ ਭੁਗਤਾਨ ਕਰਨ ਲਈ ਪੈਸੇ ਦਾ ਪ੍ਰੰਬਧ ਨਹੀਂ ਹੁੰਦਾ।ਅਜੋਕੇ ਸਮੇਂ ਅੰਦਰ ਮਾਨਵਤਾ ਦੇ ਹਮਦਰਦ ਅਤੇ ਰੱਬ ਰੂਪ ਡਾਕਟਰ ਆਟੇ ਵਿੱਚ ਲੂਣ ਦੇ ਬਰਾਬਰ ਹਨ,ਬਾਕ ਸਭ ਵਪਾਰੀ ਹਨ ਅਤੇ ਪੈਸੇ ਦੀ ਹੋਡ਼੍ਹ ਵਿੱਚ ਲੱਗੇ ਹੋਏ ਹਨ। ਅਪਰੇਸ਼ਨ ਦੇ ਨਾਂਅ ਉੱਤੇ ਗਰੀਬ ਮਰੀਜ਼ਾਂ ਦੇ ਅੰਗ ਵੇਚਣੇ, ਅਜਿਹੇ ਘਿਨਾਉਣੇ ਕੰਮ ਨੇਡਾਕਟਰੀ ਪੇਸ਼ੇ ਨੂੰ ਸ਼ਰਮਸਾਰ ਕੀਤਾ ਹੈ। ਗੁਡ਼ਗਾਓਂ ਦਾ ਚਰਚਿਤ ਗੁਰਦਾ ਕਾਂਡ ਇਸ ਦੀ ਮੂੰਹ ਬੋਲਦੀ ਤਸਵੀਰ ਹੈ।ਨਾਮੀ ਕੰਪਨੀਆਂ ਦੀਆਂ ਦਵਾਈਆਂ ਦੀ ਅਜਮਾਇਸ਼ ਗਰੀਬ ਲੋਕਾਂ ਉੱਪਰ ਕੀਤੀਜਾਂਦੀ ਹੈ ਜੋ ਮਨੁੱਖਤਾ ਨੂੰ ਘੁਣ ਵਾਂਗ ਖਾ ਰਿਹਾ ਹੈ। ਅਜਿਹੇ ਲੋਕ ਡਾਕਟਰ ਕਹਾਉਣ ਦੇ ਤਾਂ ਕੀ ਇਨਸਾਨ ਕਹਾਉਣ ਦੇ ਵੀ ਕਾਬਲ ਨਹੀਂ ਹਨ।ਅਸਲ ਵਿੱਚ ਅੱਜ ਹਰ ਚੀਜ ਵਿਕਾਊ ਹੋ ਗਈ ਹੈ। ਡਾਕਟਰ ਨਿਰਮਾਤਾ ਸੰਸਥਾਵਾਂ ਖਾਸ ਕਰਕੇ ਨਿੱਜੀ ਸੰਸਥਾਵਾਂ ਨੇ ਮੈਡੀਕਲ ਸਿੱਖਿਆ ਨੂੰ ਮਹਿੰਗਾ ਕਰਕੇ ਇਸ ਨੂੰ ਅਮੀਰਾਂ ਦੀ ਖੇਡ  ਬਣਾ ਦਿੱਤਾ ਹੈ। ਪੈਸੇ ਦੇ ਜੋਰ ’ਤੇ ਲੋਕ ਆਪਣੇ ਬੱਚਿਆਂ ਨੂੰ ਡਿੱਗਰੀਆਂ ਖਰੀਦ ਕੇ ਦੇ ਰਹੇ ਹਨ ਅਤੇਲਾਇਕ ਵਿਦਿਆਰਥੀ ਡਾਕਟਰ ਬਣਨ ਤੋਂ ਵਾਂਝੇ ਹੋ ਰਹੇ ਹਨ। ਪੈਸੇ ਦੇ ਜੋਰ ਬਣਨ ਵਾਲੇ ਡਾਕਟਰ ਕਦੋਂ ਲੋਕ ਹਿੱਤਾਂ ਨੂੰ ਵਾਚਣਗੇ, ਉਨ੍ਹਾਂ ਨੂੰ ਤਾਂ ਸਿਰਫ ਆਪਣੇ ਹੀ ਹਿੱਤ ਵਿਖਾਈ ਦੇਣਗੇ। ਇਹ ਬਡ਼ਾ ਦੁਖਦਾਈਪਹਿਲੂ ਹੈ ਕਿ ਦੇਸ਼ ਅੰਦਰ ਡਾਕਟਰ ਨਿਰਮਾਤਾ ਸੰਸਥਾਵਾਂ ਦਾ ਹਡ਼੍ਹ ਆਇਆਹੋਇਆ ਹੈ। ਪਰ ਫਿਰ ਵੀ ਦੇਸ਼ ਅੰਦਰ ਡਾਕਟਰਾਂ ਦੀ ਬਹੁਤ ਕਮੀ ਹੈ। ਇੱਕ ਅਨੁਮਾਨ ਅਨੁਸਾਰ ਦੇਸ਼ ਅੰਦਰ ਛੇ ਲੱਖ ਡਾਕਟਰ ਅਤੇ ਦਸ ਲੱਖ ਨਰਸਾਂ ਦੀ ਘਾਟ ਹੈ। ਦੇਸ਼ ਦੇ ਉੱਚ ਕੋਟੀ ਦੇ ਡਾਕਟਰਾਂ ਨੇ ਬਾਹਰਲੇ ਦੇਸ਼ਾਂ ਵੱਲ ਰੁੱਖ ਕੀਤਾ ਹੈ ਤੇ ਉੱਥੇ ਚੰਗੀਆਂ ਸੇਵਾਵਾਂ ਦੇ ਰਹੇ ਹਨ ਤੇ ਉਨ੍ਹਾਂ ਦੇ ਆਪਣੇ ਦੇਸ਼ ਵਾਸੀ ਉਨ੍ਹਾਂਦੀਆਂ ਸੇਵਾਵਾਂ ਤੋਂ ਵਾਂਝੇ ਰਹਿ ਰਹੇ ਹਨ। ਸੱਠ ਸਾਲ ਪਹਿਲਾਂ ਦੇਸ਼ ਵਿੱਚ ਫਿਜੀਸ਼ੀਅਨ  47524ਸਨ ਅਤੇ ਡਾਕਟਰ ਤੇ ਜਨ ਸੰਖਿਆ ਦਾ ਅਨੁਪਾਤ 1.6300 ਸੀ। ਅਜੋਕੇ ਸਮੇਂ ਅੰਦਰ ਦੇਸ਼ ਵਿੱਚ ਰਜਿਸਟਰਡ  ਮੈਡੀਕਲ ਪ੍ਰੈਕਟੀਸ਼ਨਰ 840 130 ਹਨ ਅਤੇ ਅਨੁਪਾਤ 1.1800 ਹੈ। 2025 ਤੱਕ ਭਾਰਤ ਸ਼ੂਗਰ ਦੀ ਰਾਜਧਾਨੀ ਬਣ ਜਾਵੇਗਾ। ਹੋਰ ਵੀ ਜੀਵਨ ਸ਼ੈਲੀ ਬਦਲਣ ਨਾਲ ਉਤਪੰਨ ਹੋਏ  ਰੋਗੀ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਣਗੇ। ਉਸ ਸਮੇਂ ਤੇ ਹੁਣ ਸਾਨੂੰ ਰੱਬ ਰੂਪ ਡਾਕਟਰ ਚਾਹੀਦੇ ਹਨ।ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ, ਉਸੇ ਤਰ੍ਹਾਂ ਡਾਕਟਰਾਂ ਦਾ ਕੇਵਲ ਨਾਕਾਰਤਮਕ ਪੱਖ ਹੀ ਨਹੀਂਹੈ, ਸਗੋਂ ਸਾਕਾਰਤਮਕ ਪੱਖ ਨੂੰ ਵੀ ਵਾਚਣ ਦੀ ਲੋਡ਼ ਹੈ। ਕਾਫੀ ਡਾਕਟਰ ਇਨਸਾਨੀਅਤ ਨੂੰ ਸਮਝ ਕੇ ਚੰਗੀਆਂ ਸੇਵਾਵਾਂ ਦੇ ਰਹੇ ਹਨ। ਕਾਫੀ ਡਾਕਟਰ ਆਪਣੇ ਪੱਲਿਓਂ ਪੈਸੇ ਖਰਚਕੇ ਲੋਡ਼ਵੰਦ  ਮਰੀਜ਼ਾਂ ਨੂੰ ਦਵਾਈਆਂ  ਮੁਹੱਈਆ ਕਰਵਾਉਂਦੇ ਹਨ।  ਇੱਥੇ ਇਹ ਗੱਲ ਕਹਿਣੀ ਲਾਜਮੀ ਹੈ ਕਿ ਇਹ ਸੰਭਵ ਨਹੀਂ ਕਿਹਰ ਮਰੀਜ਼ ਨੂੰ ਡਾਕਟਰ ਮੁਫਤ ਇਲਾਜ ਦੀ ਸਹੂਲਤ ਦੇ ਸਕੇ, ਪਰ ਘੱਟ ਤੋਂ ਘੱਟ ਟੈਸਟ, ਜੈਨੇਰਿਕ ਦਵਾਈਆਂ ਤੇ ਸਹੀ ਦਿਸ਼ਾ ਵਿੱਚ ਇਲਾਜ ਕਰਨਾ, ਇਸ ਨਾਲ ਵੀ ਮਰੀਜ਼ਾਂ ਨੂੰ ਕਾਫੀ ਰਾਹਤ ਮਹਿਸੂਸ ਹੋਵੇਗੀ। ਡਾ. ਦੀਵਾਨ ਸਿੰਘ ਕਾਲੇ ਪਾਣੀ ਦੇ ਜੀਵਨ ਦੀ ਇੱਕ ਘਟਨਾ ਦਾ ਜਿਕਰ ਕਰਨਾ ਲਾਜਮੀ ਹੈ ਤਾਂ ਜੋ ਡਾਕਟਰ ਇਸ ਤੋਂ ਸੇਧ ਲੈ ਸਕਣ। ਡਾਕਟਰ ਦੀਵਾਨ ਸਿੰਘ ਕੋਲ ਇੱਕ ਛੋਟੀ ਜਿਹੀ ਬੱਚੀ ਇਲਾਜ ਲਈ ਲਿਆਂਦੀ ਗਈ ਕਈ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਵੀ ਉਹ ਉਸ ਬੱਚੀ ਨੂੰ ਬਚਾ ਨਾ ਸਕੇ। ਇਸ ਘਟਨਾ ਨੇ ਉਨ੍ਹਾਂ ਨੂੰ ਤੋਡ਼ ਦਿੱਤਾ ਅਤੇ ਉਨ੍ਹਾਂਦੇ ਦਿਲ ਨੂੰ ਗਹਿਰਾ ਸਦਮਾ ਲੱਗਾ। ਉਹ ਕਈ ਮਹੀਨੇ ਉਸ ਕਮਰੇ ਵਿੱਚ ਜਾ ਕੇ ਪਾਠ ਕਰਦੇ ਰਹੇ ਅਤੇ ਆਪਣੇ ਆਪ ਨੂੰ ਕੋਸਦੇ ਰਹੇ। ਕਾਸ਼ ਅਜੋਕੇਡਾਕਟਰ ਵੀ ਇਨਸਾਨੀਅਤ ਧਰਮ ਨੂੰ ਸਮਝਣ ਅਤੇ ਸੰਵੇਦਨਸ਼ੀਲ ਇਨਸਾਨ ਬਣ ਕੇ ਮਰੀਜ਼ਾਂ ਦਾ ਇਲਾਜ ਕਰਨ। ਮਰੀਜ ਵਿੱਚੋਂ ਜੇਕਰ ਆਪਣੇ ਪਿਤਾ ਮਾਤਾ ਭਰਾ  ਭੈਣ ਦਾ ਅਕਸ ਦੇਖਣਗੇ ਤਾਂ ਉਹ ਲਾਜਮੀ ਹੀ ਸਹੀ ਦਿਸ਼ਾ ਵਿੱਚ ਇਲਾਜ ਕਰਨਗੇ। ਚੰਦ ਸਿੱਕਿਆਂ ਲਈ ਆਪਣਾ ਜ਼ਮੀਰਵੇਚਣਾ ਦੁਨੀਆਂ ਦਾ ਸਭ ਤੋਂ ਵੱਡਾ ਗੁਨਾਹ ਹੈ। ਇਸ ਗੁਨਾਹ ਤੋਂ ਬਚਣ ਦੀ ਹਰ ਇਨਸਾਨ ਨੂੰ ਲੋਡ਼ ਹੁੰਦੀ ਹੈ, ਪਰ ਡਾਕਟਰਾਂ ਨੂੰ ਜ਼ਰੂਰ ਇਸ ਪਾਸੇ ਧਿਆਨ ਦੇਣ ਦੀ ਲੋਡ਼ ਹੈ ਕਿਉਂਕਿ ਉਨ੍ਹਾਂ ਦੇ ਹੱਥਕਿਸੇ ਇਨਸਾਨ ਦੀ ਜ਼ਿੰਦਗੀਹੁੰਦੀ ਹੈ, ਜੋ ਕਿਸੇ ਦੇ ਘਰ ਦਾ ਚਿਰਾਗ ਹੁੰਦਾ ਹੈ। ਇਸ ਦਿਵਸ ’ਤੇ ਪ੍ਰਣ ਕੀਤਾ ਜਾਣਾ ਚਾਹੀਦਾ ਹੈ ਕਿ ਮੈਡੀਕਲ ਕਿੱਤੇ ਨੂੰ ਪੈਸੇ ਦੀ ਖੇਡ ਨਹੀਂ, ਸਗੋਂ ਮਨੁੱਖਤਾ ਨੂੰ ਸਮਰਪਿਤ ਕੀਤਾ ਜਾਣਾ ਚਾਹੀਦਾ ਹੈ।
ਗੁਰਤੇਜ ਸਿੱਧੂ
ਚੱਕ ਬਖਤੂ ( ਬਠਿੰਡਾ)
9464172783
sidhugurtej41@gmail.com