ਸਦੀਆਂ ਤੋਂ ਲਿਤਾੜੀ ਜਾ ਰਹੀ ਅੌਰਤ ਨੂੰ ਸਸ਼ਕਤ ਕਰਨਾ ਸਮੇਂ ਦੀ ਅਹਿਮ ਲੋੜ ਹੈ ਅਤੇ ਇਹ ਆਵਾਜ਼ ਕਾਫ਼ੀ ਲੰਮੇ ਸਮੇਂ ਤੋਂ ਸਮਾਜ ਸੁਧਾਰਕ ਤੇ ਸਿਆਸੀ ਆਗੂ ਬੁਲੰਦ ਕਰਦੇ ਆ ਰਹੇ ਹਨ। ਤਕਨਾਲੋਜੀ ਅਤੇ ਅਗਾਂਹਵਧੂ ਯੁੱਗ ਵਿੱਚ ਇਹ ਕਾਫ਼ੀਹਦ ਤਕ ਸੰਭਵ ਵੀ ਹੋ ਗਿਆ ਹੈ ਅਤੇ ਅਜੋਕੀ ਅੌਰਤ ਘਰ ਦੀ ਦਹਿਲੀਜ਼ ਤੋਂ ਬਾਹਰ ਪੈਰ ਪਾ ਚੁੱਕੀ ਹੈ। ਹਰੇਕ ਗੱਲ ਦੇ ਦੋ ਪਹਿਲੂ ਹੁੰਦੇ ਹਨ ਅਤੇ ਕਦੇ ਵੀਕਿਸੇ ਇੱਕ ਪੱਖ ਨੂੰ ਨਕਾਰਿਆ ਨਹੀਂ ਜਾ ਸਕਦਾ। ਅੌਰਤ ਸ਼ਕਤੀਕਰਨ ਦੇ ਵੀ ਦੋ ਪਹਿਲੂ ਹਨ। ਅੌਰਤ ਦੇ ਘਰੋਂ ਬਾਹਰ ਪੈਰ ਧਰਨ ਨਾਲ ਇਹ ਪੱਖ ਸਮਾਜ ਲਈ ਵਰਦਾਨ ਸਾਬਤ ਹੋਇਆ। ਅਜੋਕੀ ਅੌਰਤ ਪੜ੍ਹੀ-ਲਿਖੀ ਹੋਣ ਕਰਕੇ ਮਰਦ ਪ੍ਰਧਾਨਸਮਾਜ ਵਿੱਚ ਮਰਦ ਦੇ ਬਰਾਬਰ ਕੰਧੇ ਨਾਲ ਕੰਧਾ ਮਿਲਾ ਕੇ ਚੱਲ ਰਹੀ ਹੈ ਅਤੇਹਰੇਕ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ। ਅਜੋਕੇ ਸਮੇਂ ਅੌਰਤ ਦੀ ਭਾਗੀਦਾਰੀ ਤੋਂ ਬਿਨਾਂ ਹਰ ਖੇਤਰ ਅਧੂਰਾ ਜਾਪਦਾ ਹੈ। ਇਸ ਸਾਕਾਰਾਤਮਕ ਪੱਖ ਤੋਂ ਇਲਾਵਾ ਸ਼ਕਤੀਕਰਨ ਦੀ ਆੜ ਹੇਠ ਸਮਾਜ ਵਿਰੋਧੀ ਕੰਮਾਂ ਅਤੇ ਹਿੰਸਕ ਅਪਰਾਧਾਂ ਵਿੱਚ ਅੌਰਤ ਦੀ ਵਧਦੀ ਸ਼ਮੂਲੀਅਤ ਨੇ ਅੌਰਤ ਸ਼ਕਤੀਕਰਨ ਦਾ ਨਾਕਾਰਾਤਮਕ ਪੱਖ ਵੀ ਸਾਹਮਣੇ ਲੈ ਆਂਦਾ ਹੈ ਜੋ ਦੇਸ਼ ਜਾਂ ਸਮਾਜ ਦੇ ਹਿੱਤਵਿੱਚ ਨਹੀਂ ਕਿਹਾ ਜਾ ਸਕਦਾ। ਅਕਸਰ ਹੀ ਅੌਰਤਾਂ ਦੇ ਹਿੰਸਕ ਵਾਰਦਾਤਾਂ ਵਿੱਚ ਸ਼ਾਮਲ ਹੋਣ ਦੀਆਂ ਅਖ਼ਬਾਰ ਵਿੱਚ ਪੜ੍ਹਨ ਨੂੰ ਮਿਲਦੀਆਂ ਹਨ। ਜਿਸਮ-ਫਰੋਸ਼ੀ ਦੇ ਧੰਦੇ ਵਿੱਚ ਲੱਗੀਆਂਅੌਰਤਾਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਵਿੱਚ ਫਸਾ ਕੇ ਬਲੈਕਮੇਲ ਕਰਨਾ ਅੱਜ ਆਮ ਹੈ। ਅੌਰਤਾਂਦੇ ਜਿਣਸੀ ਸੋਸ਼ਣ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਵੀ ਅੌਰਤਾਂ ਨੇ ਹੀ ਅਹਿਮ ਭੂਮਿਕਾ ਨਿਭਾਈ ਹੈ। ਹਰ ਰੋਜ਼ ਵਾਪਰਦੀਆਂ ਘਟਨਾਵਾਂ ਇਸ ਦੀ ਗਵਾਹੀ ਭਰਦੀਆਂ ਹਨ। ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਵੀ ਅੌਰਤਾਂ ਵੱਡੀ ਗਿਣਤੀ ਵਿੱਚ ਸਰਗਰਮ ਹਨ। ਫੈਜ਼ਾਬਾਦ ਵਿੱਚ ਇੱਕ ਇੱਜ਼ਤਦਾਰ ਕਹਾਉਣ ਵਾਲੀ ਅੌਰਤ ਦੀ ਹਥਿਆਰਾਂ ਦੀ ਤਸਕਰੀ ਵਿੱਚ ਸਰਗਰਮ ਭੂਮਿਕਾ ਬਾਰੇ ਖੁਲਾਸਾ ਬੜਾ ਹੈਰਾਨਕੁਨ ਸੀ। ਹਰ ਰੋਜ਼ ਨਸ਼ਿਆਂ ਦੀ ਤਸਕਰੀ ਕਰਦੀਆਂ ਅੌਰਤਾਂ ਗ੍ਰਿਫ਼ਤਾਰ ਹੁੰਦੀਆਂ ਹਨ।
ਮੁੰਬਈ ਪੁਲੀਸ ਅਨੁਸਾਰ 1993 ਦੇ ਬੰਬਧਮਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਅੌਰਤਾਂ ਦੀ ਸ਼ਮੂਲੀਅਤ ਸੀ। ਦੱਖਣੀ ਅਫ਼ਰੀਕਾ ਵਿੱਚ ਏਡਜ਼ ਤੋਂ ਪੀੜਤ ਅੌਰਤਾਂ ਨੇ ਬੰਦੂਕ ਦੀ ਨੋਕ ’ਤੇ ਮਰਦਾਂ ਨਾਲ ਜ਼ਬਰਦਸਤੀ ਕੀਤੀ ਅਤੇ ਏਡਜ਼ਦੇ ਮਰੀਜ਼ ਬਣਾ ਦਿੱਤਾ। ਵਿਸ਼ਵ ਪੱਧਰ’ਤੇ ਇਸ 21ਵੀਂ ਸਦੀ ਵਿੱਚ ਪਿਛਲੇ ਸਮੇਂ ਦੇ ਮੁਕਾਬਲੇ ਅੌਰਤਾਂ ਦੀ ਜੁਰਮਾਂ ਵਿੱਚ ਸ਼ਮੂਲੀਅਤ ਵਿੱਚ 200 ਫ਼ੀਸਦੀ ਵਾਧਾ ਹੋਇਆ ਹੈ। 2009 ਵਿੱਚ 22.9 ਫ਼ੀਸਦੀ ਅੌਰਤਾਂ ਜੁਰਮ ਦੀ ਦੁਨੀਆਂ ਵਿੱਚ ਸਰਗਰਮ ਸਨ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ 2010 ਤੋਂ2012 ਤਕ ਦੇ ਅੰਕੜਿਆਂ ਅਨੁਸਾਰ 93 ਲੱਖ ਅੌਰਤਾਂ ਦੀਆਂ ਵੱਖ-ਵੱਖ ਜੁਰਮਾਂਤਹਿਤ ਗ੍ਰਿਫ਼ਤਾਰੀਆਂ ਹੋਈਆਂ।।ਮਹਾਰਾਸ਼ਟਰ ਦੇਸ਼ ਦਾ ਅਜਿਹਾ ਸੂਬਾ ਹੈ, ਜਿੱਥੇ ਸਭ ਤੋਂ ਜ਼ਿਆਦਾ ਅੌਰਤਾਂ ਜੁਰਮ ਦੀ ਦੁਨੀਆਂ ਵਿੱਚ ਸਰਗਰਮ ਹਨ। ਇੱਥੇ 90884 ਅੌਰਤਾਂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤੀਆਂ ਗਈਆਂ। ਮੁੰਬਈ ਵਿੱਚ ਸਾਲ 2010-12 ਦੌਰਾਨ 7264 ਅੌਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸੇ ਤਹਿਤ ਜਗਰਾਓਂ, ਨਾਸਿਕ ਅਤੇ ਅਹਿਮਦ ਨਗਰ ਵਿੱਚ ਕ੍ਰਮਵਾਰ 5384, 5235, 4986 ਅੌਰਤਾਂ ਦੀ ਗ੍ਰਿਫ਼ਤਾਰੀ ਹੋਈ।।ਇਸ ਤੋਂ ਇਲਾਵਾ ਮਹਾਰਾਸ਼ਟਰ ਵਿੱਚ ਪਤੀ ਜਾਂ ਹੋਰ ਰਿਸ਼ਤੇਦਾਰਾਂ ਨੂੰ ਜ਼ਾਲਮਾਨਾ ਢੰਗ ਨਾਲ ਕਤਲ ਕਰਨ ਦੇ ਦੋਸ਼ ਤਹਿਤ 2012 ਦੇਅੰਕੜਿਆਂ ਅਨੁਸਾਰ 9561 ਅੌਰਤਾਂ ਗ੍ਰਿਫ਼ਤਾਰ ਕੀਤੀਆਂ ਗਈਆਂ। ਇਸੇ ਤਰ੍ਹਾਂ ਦੰਗਿਆਂ, ਚੋਰੀ, ਧੋਖਾਧੜੀ, ਕਤਲ, ਅਗਵਾ, ਇਰਾਦਾ ਕਤਲ ਆਦਿ ਲਈ ਕ੍ਰਮਵਾਰ 5762, 1305, 859, 609, 296, 511 ਅੌਰਤਾਂ ਗ੍ਰਿਫ਼ਤਾਰ ਕੀਤੀਆਂ ਗਈਆਂ। ਮੁੰਬਈ ਪੁਲੀਸ ਦੇ ਡਿਪਟੀ ਕਮਿਸ਼ਨਰ ਧਨੰਜਯ ਕੁਲਕਰਨੀ ਅਨੁਸਾਰ ਬਹੁਤ ਘੱਟ ਅੌਰਤਾਂ ਜੇਲ੍ਹ ਵਿੱਚੋਂ ਰਿਹਾਅ ਹੋਣ ਉਪਰੰਤ ਆਮ ਸਮਾਜਿਕ ਜੀਵਨ ਵਿੱਚ ਵਾਪਸ ਆਉਂਦੀਆਂ ਹਨ, ਜਦੋਂਕਿ 99 ਫ਼ੀਸਦੀ ਅਪਰਾਧੀ ਅੌਰਤਾਂ ਖ਼ਤਰਨਾਕ ਤਰੀਕੇ ਨਾਲ ਜੁਰਮ ਦੀ ਦੁਨੀਆਂ ਵਿੱਚ ਵਾਪਸੀ ਕਰਦੀਆਂ ਹਨ, ਜਿੱਥੋਂ ਮੁੜਨਾ ਨਾ-ਮੁਮਕਿਨ ਹੁੰਦਾ ਹੈ। ਦੇਸ਼ ਦੇ ਬਾਕੀ ਸੂਬਿਆਂ ਵਿੱਚ ਵੀ ਹਾਲਾਤ ਇਹੋ ਜਿਹੇ ਹੀ ਹਨ।ਸਾਲ 2010-12 ਦੌਰਾਨ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਤਾਮਿਲਨਾਡੂ ਅਤੇ ਗੁਜਰਾਤ ਵਿੱਚ ਕ੍ਰਮਵਾਰ 57496,49333, 49066, 41872 ਅੌਰਤਾਂ ਦੇ ਜੁਰਮ ਦੀ ਪੁਸ਼ਟੀ ਹੋਈ ਹੈ। ਸੱਚਮੁੱਚ ਅੰਕੜੇ ਰੌਂਗਟੇ ਖੜ੍ਹੇ ਕਰਦੇ ਹਨ ਅਤੇਸਵਾਲ ਵੀ ਕਿ ਆਖਿਰ ਇਸ ਵਰਤਾਰੇ ਦਾ ਕਾਰਨ ਕੀ ਹੈ? ਕਾਰਨ ਆਰਥਿਕ-ਸਮਾਜਿਕ ਕਈ ਹੋ ਸਕਦੇ ਹਨ, ਪਰ ਪਦਾਰਥਵਾਦੀ ਸੋਚਅਤੇ ਸਮਾਜ ਵਿੱਚ ਵਧ ਰਹੀ ਅਨੈਤਿਕਤਾ ਇਸ ਦੇ ਮੁੱਖ ਕਾਰਨ ਨਜ਼ਰ ਆਉਂਦੇ ਹਨ। ਕਈ ਵਾਰ ਅੌਰਤ ਨਾਲ ਹੁੰਦੀ ਜ਼ਿਆਦਤੀ ਅਤੇ ਇਨਸਾਫ਼ ਦੀ ਅਣਹੋਂਦ ਵੀ ਉਨ੍ਹਾਂ ਨੂੰ ਮਜਬੂਰਨ ਮੁਜਰਿਮ ਬਣਾ ਦਿੰਦੀ ਹੈ, ਜਿਵੇਂ ਕਿ ਫੂਲਨ ਦੇਵੀ ਨਾਲ ਹੋਇਆਸੀ। ਨਸ਼ੇ, ਸਮਾਜ ਵਿਰੋਧੀ ਅਨਸਰ, ਗ਼ਰੀਬੀ ਅਤੇ ਰਾਤੋ-ਰਾਤ ਅਮੀਰ ਹੋਣ ਦੀ ਲਾਲਸਾ ਨੇ ਵੀ ਅੌਰਤਾਂ ਨੂੰ ਅਪਰਾਧ ਜਗਤ ਵੱਲ ਧੱਕਿਆ ਹੈ। ਬੇਸ਼ੱਕ ਅੌਰਤਾਂਦੇ ਥਾਂ-ਥਾਂ ਹੁੰਦੇ ਸੋਸ਼ਣ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ, ਪਰ ਅੱਜ ਕੁਝ ਅੌਰਤਾਂ ਵੱਲੋਂ ਜਬਰ ਜਿਨਾਹ, ਘਰੇਲੂ ਹਿੰਸਾ ਅਤੇ ਦਾਜ ਵਿਰੋਧੀ ਕਾਨੂੰਨ ਦਾ ਗ਼ਲਤ ਫ਼ਾਇਦਾ ਉਠਾਏ ਜਾਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਸੰਵੇਦਨਸ਼ੀਲ ਮੁੱਦੇ ’ਤੇ ਪ੍ਰਸ਼ਾਸਨ, ਸਮਾਜ ਅਤੇ ਸਿੱਖਿਆ ਸੰਸਥਾਵਾਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ ਅਤੇ ਇਸ ਅਹਿਮ ਮਸਲੇ ਦੇ ਕਾਰਨਾਂ ਨੂੰ ਸਮਝ ਕੇ ਉਨ੍ਹਾਂ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣੇ ਚਾਹੀਦੇ ਹਨ।
ੂ
