ਸ: ਗੁਰਦਰਸ਼ਨ ਸਿੰਘ ਨੇ ਕੀਤੀ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਜ਼ਲੀ ਭੇਟ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਉਤਰ ਪ੍ਰਦੇਸ਼ ਸੂਬੇ ਦੇ ਸਾਬਕਾ ਏ ਡੀ ਜੀ ਪੀ ਸ: ਗੁਰਦਰਸ਼ਨ ਸਿੰਘ ਵੱਲੋਂ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਸ਼ਹੀਦ ਭਾਰਤੀ ਫੌਜੀਆਂ ਨੂੰ ਸ਼ਰਧਾ ਦੇ ਫੁੱæਲ ਭੇਟ ਕੀਤੇ ਗਏ। ਪਬਲਿਕ ਸਰਵਿਸ ਕਮਿਸ਼ਨ ਵਿੱਚ ਵੀ ਸੇਵਾਵਾਂ ਨਿਭਾ ਚੁੱਕੇ ਆਈ ਪੀ ਐਸ ਅਧਿਕਾਰੀ ਗੁਰਦਰਸ਼ਨ ਸਿੰਘ ਜੋ ਇਹਨੀ ਦਿਨੀ ਯੂਰਪ ਦੌਰੇ Ḕਤੇ ਆਏ ਹੋਏ ਹਨ ਦਾ ਬੈਲਜ਼ੀਅਮ ਪਹੁੰਚਣ ਤੇ ਤਰਸੇਮ ਸਿੰਘ ਸ਼ੇਰਗਿੱਲ ਪਰਿਵਾਰ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਮੀਨਨ ਗੇਟ ਤੇ ਹੁੰਦੀ ਰੋਜਾਨਾਂ ਪਰੇਡ ਵਿੱਚ ਸਾਮਲ ਹੋਣ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਲਾਸਟ ਪੋਸਟ ਐਸੋਸੀਏਸ਼ਨ ਦਾ ਇਹ ਉਪਰਾਲਾ ਬਹੁਤ ਸਲਾਘਾਯੋਗ ਹੈ ਜੋ ਸੌ ਸਾਲ ਪਹਿਲਾਂ ਹੋਈਆਂ ਇਹਨਾਂ ਸ਼ਹਾਦਤਾਂ ਨੂੰ ਹਰ ਰੋਜ ਸਿਜਦਾ ਕਰਦੇ ਹਨ। ਉਹ ਕੌਮਨਵੈਲਥ ਵਾਰ ਗਰੇਵ ਕਮਿਸ਼ਨ ਵੱਲੋਂ ਇਸ ਇਲਾਕੇ ਵਿੱਚ ਮੌਜੂਦ ਸਮਸ਼ਾਨ ਘਾਟਾਂ ਅਤੇ ਇਹਨਾਂ ਯਾਦਗਾਰਾਂ ਦੀ ਕੀਤੀ ਜਾਂਦੀ ਸੰਭਾਲ Ḕਤੋਂ ਵੀ ਬਹੁਤ ਪ੍ਰਭਾਵਤ ਹੋਏ। ਇਸ Ḕਤੋਂ ਬਾਅਦ ਉਹ ਮੀਨਨ ਗੇਟ ਨੇੜੇ ਭਾਰਤੀ ਫੌਜੀਆਂ ਯਾਦ ਵਿੱਚ ਲਗਾਇਆ ਮੋਨੋਮੈਂਟ ਵੀ ਦੇਖਣ ਗਏ। ਇਸ ਸਮੇਂ ਉਹਨਾਂ ਦੀ ਧਰਮ ਪਤਨੀ ਅਤੇ ਸ਼ੇਰਗਿੱਲ ਪਰਿਵਾਰ ਵੀ ਉਹਨਾਂ ਦੇ ਨਾਲ ਵਿਸ਼ੇਸ਼ Ḕਤੌਰ ਤੇ ਈਪਰ ਪਹੁੰਚਿਆਂ ਹੋਇਆ ਸੀ।
