Showing posts with label ਲਾਲ ਸਿੰਘ. Show all posts
Showing posts with label ਲਾਲ ਸਿੰਘ. Show all posts

ਐਚਕਨ.....(ਕਹਾਣੀ)..ਲਾਲ ਸਿੰਘ

ਅੱਜ ਦੇ ਅਖ਼ਬਾਰਾਂ ‘ਚ ਮੇਰੀ ਅੰਤਮ ਅਰਦਾਸ ਦਾ ਇਸ਼ਤਿਹਾਰ ਛਾਪਿਆ । ਕਿਸੇ ‘ਚ ਦੋ ਕਾਲਮੀ ,ਕਿਸੇ ‘ਚ ਚਾਰ ਕਾਲਮੀ । ‘ ਪਾਠ ਦਾ ਭੋਗ ‘ ਦੇ ਸਿਰਲੇਖ ਹੇਠ ਸਭ ਦੀ ਇਬਾਰਤ ਇਕੋ - ‘ ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਮੁੱਖਜੀਤ ਸਿੰਘ ਜੀ ਸ਼ਾਹੀ ( ਜ਼ੈਲਦਾਰ ) ਸੇਵਾ ਮੁਕਤ ਪੰਜਾਬੀ ਅਧਿਆਪਕ ਜੋ ਥੋੜ੍ਹੇ ਕੁ ਦਿਨਾਂ ਪਹਿਲਾਂ ਅਖੰਡ ਪਾਠ ਜੀ ਦਾ ਭੋਗ ਬਾਅਦ ਦੁਪਹਿਰ ਦਿਨ ਐਤਵਾਰ ਸਾਡੇ ਗ੍ਰਹਿ ਕਵਿਤਾ – ਭਵਨ ਨੇੜੇ ਸੇਂਟਪਾਲ ਕਾਨਵੈਂਟ ਸਕੂਲ ਕੰਢੀ ਰੋਡ ਮਲਿਕਪੁਰ ਵਿਖੇ ਪਵੇਗਾ । ਆਪ ਨੇ ਅਰਦਾਸ ਵਿਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ । ਅੱਗੇ ਪ੍ਰੋਗਰਾਮ ਦਾ ਵੇਰਵਾ । ਹੇਠਾਂ ‘ ਦੁਖੀ ਹਿਰਦਿਆਂ ‘ ਦੀ ਸੂਚੀ – ਪਤਨੀ , ਪੁੱਤਰ-ਨੂੰਹਾਂ , ਧੀਆਂ-ਜੁਆਈ , ਪੋਤੇ-ਪੋਤੀਆਂ ,ਦੋਹਤੇ-ਦੋਹਤੀਆਂ । ਸਭ ਦੇ ਪੂਰੇ ਵੱਡੇ ਨਾਂਅ । ਗੋਤਾਂ-ਕਿੱਤਿਆਂ ਸਮੇਤ । ਨਾਲ ਦੀ ਨਾਲ ਸਭ ਦੇ ਮੋਬਾਇਲ ਨੰਬਰ । ਸਭ ਤੋਂ ਹੇਠਾਂ ਛੋਟਾ ਜਿਹਾ ਨੋਟ ‘ ਵੱਖਰੇ ਕਾਰਡ ਨਹੀਂ ਭੇਜੇ ਜਾ ਰਹੇ ।‘ ਵਾਅਵਾ-