Showing posts with label ਸ਼ਿਵਚਰਨ ਜੱਗੀ ਕੁੱਸਾ. Show all posts
Showing posts with label ਸ਼ਿਵਚਰਨ ਜੱਗੀ ਕੁੱਸਾ. Show all posts
ਅਸੀਂ ਚਾਲ੍ਹੀਆਂ ਦੇ ਹੋ ਗਏ.......... ਸ਼ਿਵਚਰਨ ਜੱਗੀ ਕੁੱਸਾ
ਦਾਣਾਂ ਪਾਣੀਂ ਖਿੱਚ ਕੇ ਲਿਆਉਂਦਾ....ਸ਼ਿਵਚਰਨ ਜੱਗੀ ਕੁੱਸਾ
ਪ੍ਰੀਖ਼ਿਆ........ਸ਼ਿਵਚਰਨ ਜੱਗੀ ਕੁੱਸਾ
ਤੇ ਉਹ ਮੇਰੇ ਸੰਗ ਖੇਡਦੀ ਰਹੀ,
ਸੱਪ ਤੇ ਨਿਉਲ਼ੇ ਵਾਲ਼ੀ, ਖ਼ੂਨੀ ਖੇਡ!
ਵਾਰ-ਵਾਰ ਠੋਕ੍ਹਰ ਕੇ ਦੇਖਿਆ, ਕੱਚੇ ਘੜ੍ਹੇ ਵਾਂਗ!
ਪਰ, ਬਾਂਝ ਔਰਤ ਦੀ ਕੁੱਖ ਵਾਂਗ, ਰਹੀ ਸੁੰਨੀ ਦੀ ਸੁੰਨੀ!
......
ਜਦ ਵੀ, ਆਸਰੇ ਲਈ, ਤੇਰਾ ਮੋਢਾ ਮੰਗਿਆ,
ਤੂੰ ਚੰਦਰਮਾਂ ਵਾਂਗ, ਪਤਾ ਨਹੀਂ ਕਿੱਥੇ,
ਗੋਡੀ ਮਾਰ ਜਾਂਦੀ..? ਅਤੇ ਕਰ ਜਾਂਦੀ,
ਮੇਰੀ ਜ਼ਿੰਦਗੀ ਵਿਚ ਮੱਸਿਆ ਦੀ ਰਾਤ!
"ਸੱਦਾਰ ਜੀ, ਨਮਾਂ ਸਾਲ ਮੰਬਾਰਕ...!"ਸ਼ਿਵਚਰਨ ਜੱਗੀ ਕੁੱਸਾ
ਪਹਿਲੀ ਜਨਵਰੀ ਦਾ ਦਿਨ ਸੀ।
ਅੱਜ ਤਿੱਖੀ ਧੁੱਪ ਨਿਕਲ਼ੀ ਹੋਈ ਸੀ। ਮੰਦਰ ਦੇ ਰਾਹ ਵਾਲ਼ਾ ਖੁੰਢ ਅਤੇ ਤਖ਼ਤਪੋਸ਼ ਅਜੇ ਖਾਲੀ ਹੀ ਪਏ ਸਨ। ਰੌਣਕ ਨਹੀਂ ਹੋਈ ਸੀ।
-"ਤਕੜੈਂ ਅਮਲੀਆ...? ਸਾਸਰੀਕਾਲ਼..!" ਖੇਤੋਂ ਸਾਈਕਲ Ḕਤੇ ਚੜ੍ਹੇ ਆਉਂਦੇ ਪਾੜ੍ਹੇ ਨੇ ਸਵੇਰੇ ਸਵੇਰੇ ਅਮਲੀ ਨੂੰ ਛੇੜ ਲਿਆ।
-"ਦੋ ਆਰੀ ਸਾਸਰੀਕਾਲ ਭਾਈ ਪਾੜ੍ਹਿਆ...! ਮੈਂ ਤਾਂ ਜਮਾਂ ਲੋਹੇ ਵਰਗੈਂ..!"
-"ਨਾਲ਼ੇ ਹੈਪੀ ਨਿਊ ਯੀਅਰ...!"
-"ਉਹ ਕੀ ਬਲਾਅ ਐ...?" ਗੱਲ ਅਮਲੀ ਦੇ ਸਿਰ ਤੋਂ ਗਿਰਝ ਵਾਂਗ ਲੰਘ ਗਈ।
-"ਨਵਾਂ ਸਾਲ ਮੁਬਾਰਕ ਹੋਵੇ...!"
ਅਜ਼ਬ ਤੇ ਗ਼ਜ਼ਬ ........ਸ਼ਿਵਚਰਨ ਜੱਗੀ ਕੁੱਸਾ
ਤੇ ਨਾ, ਥੱਲੇ ਤੇਲ ਦੇ ਉੱਬਲ਼ਦੇ ਕੜਾਹੇ ਵਿਚ ਦੇਖ,
ਉਪਰ ਮੱਛੀ ਦੀ ਅੱਖ ਵਿੰਨ੍ਹਣ ਦੇ ਸਮਰੱਥ!
ਨਾ ਕੋਈ ਕਲਾ ਸੰਪੂਰਨ,
ਤੇ ਨਾ, ਕਿਸੇ ਵੇਦ ਦਾ ਗਿਆਤਾ ਹਾਂ ਮੈਂ...!
ਨਾ ਤ੍ਰਿਭਵਣ ਦਾ ਮਾਲਕ,
ਤੇ ਨਾ ਹਾਂ, ਸ਼ਕਤੀ ਦਾ ਬਲੀ ਭੀਮ ਸੈਨ!
ਨਾਂ ਸੂਰਜ ਜਿੰਨੀ ਤਪਸ਼ ਹੈ ਮੇਰੇ ਵਿਚ,
ਤੇ ਨਾ ਚੰਦਰਮਾਂ ਜਿੰਨਾਂ ਸੀਤ!
ਨਾ ਰਾਤ ਵਰਗੀ ਕਾਲ਼ਸ ਹੈ ਮੇਰੇ ਦਿਲ ਵਿਚ,
(ਕਹਾਣੀ) ਬੁੱਢੇ ਦਰਿਆ ਦੀ ਜੂਹ ..............ਸ਼ਿਵਚਰਨ ਜੱਗੀ ਕੁੱਸਾ
ਪੂਰੇ ਪੈਂਤੀ ਸਾਲ ਹੋ ਗਏ ਸਨ ਬਦਨ ਸਿੰਘ ਨੂੰ ਆਸਟਰੀਆ ਆਏ ਹੋਏ। ਪ੍ਰਵਾਸ ਭੋਗਦਿਆਂ ਬੜੀਆਂ ਠੰਢੀਆਂ-ਤੱਤੀ
ਆਂ ਹਵਾਵਾਂ ਪਿੰਡੇ 'ਤੇ ਵਗੀਆਂ। ਪਰ ਉਹ ਚੜ੍ਹਦੀ ਕਲਾ ਵਿਚ ਹੀ ਰਿਹਾ। ਕਿਸੇ ਪੱਖੋਂ ਗ਼ਿਲਾ ਨਾ ਕੀਤਾ। ਚੰਗੇ-ਮੰਦੇ, ਭਾਰੇ ਕੰਮ ਵੀ ਕੀਤੇ। ਗੋਰਿਆਂ ਦੇ ਛੋਕਰਿਆਂ ਦੀਆਂ ਢੁੱਚਰਾਂ ਸਹੀਆਂ। ਪਰ ਬਦਨ ਸਿੰਘ ਪਰਬਤ ਵਾਂਗ ਅਡੋਲ ਰਿਹਾ ਅਤੇ ਫ਼ੌਲਾਦ ਵਾਂਗ ਅਟੁੱਟ! ਸਿਰੜੀ ਸਾਧੂ ਵਾਂਗ ਪੈਂਤੀ ਸਾਲ ਤਪੱਸਿਆ ਹੀ ਕੀਤੀ ਸੀ। ਹਲਾਲ-ਹੱਕ ਦੀ ਕਮਾਈ ਦੀ ਤਪੱਸਿਆ! ਮਾੜੇ ਜਾਂ ਮਜ਼ਬੂਰ ਬੰਦੇ ਦੇ ਕੰਮ ਆਉਣਾ ਬਦਨ ਸਿੰਘ ਦੀ ਇੱਕ ਤਰ੍ਹਾਂ ਦੀ ਫ਼ਿਤਰਤ ਸੀ। ਕਿਸੇ ਦਾ ਦੁੱਖ ਉਹ ਝੱਲ ਨਹੀਂ ਸਕਦਾ ਸੀ। ਜਿੰਨੀ ਜੋਕਰਾ ਹੁੰਦਾ, ਵੱਧ ਚੜ੍ਹ ਕੇ ਮੱਦਦ ਕਰਦਾ। ਨੇਕ ਨੀਅਤ ਨੂੰ ਵੀ ਕਾਹਦੇ ਘਾਟੇ? ਪ੍ਰਮਾਤਮਾ ਨੇ ਵੀ ਉਸ ਨੂੰ ਸਾਰਾ ਕੁਝ ਬਖ਼ਸ਼ ਦਿੱਤਾ ਸੀ। ਆਸਟਰੀਆ ਵਿਚ ਖੁੱਲ੍ਹਾ-ਡੁੱਲ੍ਹਾ ਘਰ, ਧਨ-ਦੌਲਤ ਅਤੇ ਚਾਰ ਪੁੱਤਰ! ਬਦਨ ਸਿੰਘ ਦਰਵੇਸ਼ ਬੰਦਾ ਸੀ।
Subscribe to:
Posts (Atom)