ਈਪਰ (ਪ੍ਰਗਟ ਸਿੰਘ ਜੋਧਪੁਰੀ) ਪਿਛਲੇ ਦਿਨੀ ਇੱਕ ਅਹਿਮ ਫੈਸਲੇ ਦੁਆਰਾ ਐਨ ਆਰ ਆਈ ਸਭਾ ਪੰਜਾਬ ਦੇ ਪ੍ਰਧਾਨ ਸ: ਕਮਲਜੀਤ ਸਿੰਘ ਹੇਅਰ ਅਤੇ ਮੀਤ ਪ੍ਰਧਾਨ ਸੁਰਿੰਦਰ ਸਿੰਘ ਰਾਣਾ ( ਹੌਲੈਂਡ ) ਨੇ ਸਭਾ ਦੀ ਬੈਲਜੀਅਮ ਇਕਾਈ ਦੀ ਦੁਬਾਰਾ ਚੋਣ ਕਰਦਿਆ ਇਥੋ ਦੇ ਉਘੇ ਕਾਰੋਬਾਰੀ ਸ: ਤਰਸੇਮ ਸਿੰਘ ਸ਼ੇਰਗਿੱਲ ਦੀ ਵਧੀਆ ਕਾਰੁਜਗਾਰੀ ਦੇ ਮੱਦੇਨਜਰ ਉਹਨਾਂ ਨੂੰ ਮੁੜ ਦੂਸਰੀ ਵਾਰ ਸਭਾ ਦਾ ਪ੍ਰਧਾਨ ਥਾਪਿਆ ਹੈ ।
ਸ: ਸ਼ੇਰਗਿੱਲ ਦੇ ਸਭਾ ਦਾ ਦੁਬਾਰਾ ਪ੍ਰਧਾਨ 'ਤੇ ਪੰਜਾਬੀ ਸੋਸਲ ਨੈਟਵਰਕ ਦੇ ਸਮੂਹ ਮੈਬਰਾਂ ਬਖਸੀਸ ਸਿੰਘ ਜੇਜੀ, ਗੁਰਤੇਜ ਸਿੰਘ ਸੰਧੂ, ਧਰਮਿੰਦਰ ਸਿੰਘ ਸਿੱਧੂ, ਕੁਲਵੀਰ ਸਿੰਘ ਨਡਾਲੋ,ਸੁਨੀਲ ਕੁਮਾਰ ਹੈਪੀ, ਭੁਪਿੰਦਰ ਸਿੰਘ ਤੂਰ, ਬਲਜੀਤ ਸਿੰਘ ਕਮਾਲਪੁਰਾ, ਰਾਜੀਵ ਚੌਹਾਨ, ਪ੍ਰਗਟ ਸਿੰਘ ਜੋਧਪੁਰੀ, ਇਕਵਾਲ ਸਿੰਘ ਢਿੱਲ੍ਹੋ ਜਰਮਨੀ, ਸਰਬਜੀਤ ਸਿੰਘ ਪੁਰਤਗਾਲ ਅਤੇ ਅਮਰਜੀਤ ਸਿੰਘ ਸਵੀਡਨ ਨੇ ਉਹਨਾ ਨੂੰ ਵਧਾਈ ਦਿਤੀ ਹੈ ਅਤੇ ਆਸ ਪ੍ਰਗਟਾਈ ਹੈ ਕਿ ਉਹ ਪ੍ਰਵਾਸੀ ਪੰਜਾਬੀਆਂ ਨੂੰ ਆਉਦੀਆਂ ਸਮੱਸਿਆਵਾ ਨੂੰ ਹੱਲ ਕਰਨ ਲਈ ਸੁਹਿਰਦ ਜਤਨ ਕਰਦੇ ਰਹਿਣਗੇ।