Showing posts with label ਪ੍ਰਗਟ ਸਿੰਘ ਜੋਧਪੁਰੀ. Show all posts
Showing posts with label ਪ੍ਰਗਟ ਸਿੰਘ ਜੋਧਪੁਰੀ. Show all posts

ਭੀਖੀ ਕਾਂਡ ਲਈ ਬਾਦਲ ਨਾਲ ਜਥੇਦਾਰ ਅਕਾਲ ਤਖ਼ਤ ਵੀ ਬਰਾਬਰ ਦੇ ਦੋਸ਼ੀ

ਈਪਰ, ਬੈਲਜੀਅਮ ( ਪ੍ਰਗਟ ਸਿੰਘ ਜੋਧਪੁਰੀ ) ਉੱਘੇ ਸਿੱਖ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਸਮੇਤ ਗ੍ਰਿਫਤਾਰ ਸਿੰਘਾਂ ਦੀ ਗ੍ਰਿਫਤਾਰੀ, ਨਿਹੱਥੇ ਸਿੱਖਾਂ ਉਪਰ ਸਰਕਾਰੀ ਜਬਰ ਅਤੇ ਦਸਤਾਰਾਂ ਰੋਲਣ ਲਈ ਜਿਥੇ ਅਖੌਤੀ ਪੰਥਕ ਸਰਕਾਰ ਅਤੇ ਬਾਦਲ ਪਰਿਵਾਰ ਜਿਮੇਬਾਰ ਹੈ ਉਥੇ ਬਾਦਲ ਦੀ ਮਿਹਰਬਾਨੀ ਸਦਕਾ ਅਕਾਲ ਤਖ਼ਤ 'ਤੇ ਕਾਬਜ ਜਥੇਦਾਰ ਵੀ ਬਰਾਬਰ ਦੇ ਜਿਮੇਂਬਾਰ ਹਨ ਜੋ ਖੁਦ ਹੀ ਜਾਰੀ ਕੀਤੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਅਸਫਲ ਰਹੇ ਹਨ ।
ਇਹ ਬਿਆਨ ਜਾਰੀ ਕਰਦਿਆਂ ਬੈਲਜੀਅਮ ਦੇ ਸਿੱਖ ਆਗੂਆਂ ਭਾਈ ਹਰਵਿੰਦਰ ਸਿੰਘ ਭਤੇੜੀ ਬੱਬਰ ਖਾਲਸਾ ਇੰਟਰਨੈਸਨਲ ( ਜਥੇਦਾਰ ਤਲਵਿੰਦਰ ਸਿੰਘ ), ਭਾਈ ਜਗਦੀਸ਼ ਸਿੰਘ ਭੂਰਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਕੌਂਸਲ ਨੇ ਕਿਹਾ ਜਿਥੇ ਪੰਜਾਬ ਸਰਕਾਰ

ਭਾਰੀ ਬਰਫਬਾਰੀ ਕਾਰਨ ਬੈਲਜੀਅਮ 'ਚ ਬੱਸ ਸੇਵਾ ਠੱਪ

ਈਪਰ ( ਪ੍ਰਗਟ ਸਿੰਘ ਜੋਧਪੁਰੀ ) ਰਿਕਾਰਡਤੋੜ ਬਰਫਬਾਰੀ ਬੈਲਜੀਅਮ ਦਾ ਜਨ-ਜੀਵਨ ਬੇਹੱਦ ਪ੍ਰਵਾਵਿਤ ਹੋਇਆ ਹੈ । ਅੱਜ ਦੁਪਿਹਰੇ ਹੋਈ ਭਾਰੀ ਬਰਫਬਾਰੀ ਕਾਰਨ ਸਾਮ ਸੱਤ ਵਜੇ 'ਤੋ ਇਥੋ ਦੇ ਤਿੰਨ ਰਾਜਾਂ ਫਲਾਮਸ ਬਰਾਬਾਂਤ,ਓਸਟ ਫਲਾਂਦਰਨ ਅਤੇ ਵੈਸਟ ਫਲਾਂਦਰਨ ਦੀ ਬੱਸ ਸੇਵਾ ਬਿਲਕੁੱਲ ਬੰਦ ਕਰ ਦਿੱਤੀ ਗਈ ਹੈ ਪਰ ਬਾਕੀ ਜਗਾ 'ਤੇ ਇਹ ਸੇਵਾ ਕਾਫੀ ਪਛੜ ਕੇ ਚੱਲ ਰਹੀ ਹੈ । ਸੋਮਬਾਰ ਸਵੇਰ ਤੋ ਵਧੇਰੇ ਅਵਾਜਾਈ ਸੁਰੂ ਹੋਣ 'ਤੋ ਪਹਿਲਾਂ ਸਬੰਧਤ ਮਹਿਕਮਾਂ ਸੜਕਾਂ 'ਤੋ ਬਰਫ ਹਟਾਉਣ ਦਾ ਕੰਮ ਜਂਗੀ ਪੱਧਰ 'ਤੇ ਕਰ ਰਿਹਾ ਹੈ।

ਰੁਲਦਾ ਸਿੰਘ ਦਾ ਕਤਲ ਵੀ ਜੋਸ਼ੀ ਦੇ ਕਤਲ ਕੇਸ ਵਾਂਗ ਸਿੱਖਾਂ ਦੇ ਸਿਰ ਮੜਨ ਦੀਆਂ ਤਿਆਰੀ: ਸਿੱਖ ਫੈਡਰੇਸਨ ਜਰਮਨੀ

ਈਪਰ, ਬੈਲਜੀਅਮ ( ਪ੍ਰਗਟ ਸਿੰਘ ਜੋਧਪੁਰੀ )- ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਕਰਦਿਆ ਹੋਇਆ ਕਿਹਾ ਕਿ ਪਿਛਲੇ ਸਮੇ ਰਾਸ਼ਟਰੀ ਸਿੱਖ ਸੰਗਤ ਦੇ ਮੁੱਖੀ ਰੁਲਦਾ ਸਿੰਘ ਦੇ ਹੋਏ ਕਤਲ ਨੂੰ ਬ੍ਰਹਮਵਾਦੀ ਸੋਚ ਦੀ ਕਠਪੁਤਲੀ ਪੁਲਿਸ ਤੇ ਜਾਚ ਏਜੰਸੀਆ ਇਸ ਨੂੰ ਸਿੱਖਾਂ ਸਿਰ ਮੜ੍ਹਕੇ ਆਪਣੀ ਫਿਰਕੂ ਸੋਚ ਇਜ਼ਾਹਾਰ ਕਰ ਰਿਹੀਆ ਹਨ ਉਥੇ ਇਸ ਕਤਲ ਪਿੱਛੇ ਲੁਕੇ ਬਹੁਤ ਵੱਡੇ ਰਾਜ ਨੂੰ ਵੀ ਛੁਪਾ ਰਿਹੀਆ ਹਨ । ਯਾਦ ਰਹੇ ਕਿ ਆਰ. ਐਸ਼. ਐਸ਼. ਕਈ ਅੱਤਵਾਦੀ ਹਿੰਦੂ ਸੰਗਠਨਾ ਦੀ ਮਾ ਹੈ । ਇਸ ਦੀਆ ਵੱਖ ਵੱਖ ਪੰਜਾਹ ਤੋ ਉਪੱਰ ਸ਼ਾਖਵਾ ਹਨ । ਇਸ ਨੇ ਦੁਨੀਆ ਨੂੰ ਮੂਰਖ ਬਣਾਉਣ ਲਈ ਹਿੰਦੋਸਤਾਨ ਵਿੱਚ ਘੱਟ ਗਿਣਤੀ ਵਿਚਲੇ ਧਰਮਾ ਦੇ ਕਮਜ਼ੋਰ ਤੇ ਵਿਕਾਊ ਲੋਕਾ ਨੂੰ ਖਰੀਦ ਕੇ ਜਾ ਫਿਰ ਕਟੱੜ

ਬੈਲਜੀਅਮ 'ਚ ਬਰਫਵਾਰੀ ਨੇ 65 ਸਾਲਾਂ ਦਾ ਰਿਕਾਰਡ ਤੋੜਿਆ


ਈਪਰ ( ਪ੍ਰਗਟ ਸਿੰਘ ਜੋਧਪੁਰੀ ) ਬੀਤੇ ਕੱਲ ਹੋਈ ਬਰਫਵਾਰੀ ਨਾਲ ਪਿਛਲੇ 65 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ । ਮੌਸਮ ਮਾਹਿਰਾਂ ਅਨੁਸਾਰ ਬੈਲਜੀਅਮ 'ਚ 1945 ਵਿੱਚ 16 ਦਿਨ ਬਰਫ ਪਈ ਸੀ ਪਰ ਕੱਲ ਇਸ ਸਾਲ ਦਾ ਇਹ 17ਵਾਂ ਦਿਨ ਸੀ ਅਤੇ ਅੱਗੋਂ ਵੀ ਬਰਫਵਾਰੀ ਜਾਰੀ ਰਹਿਣ ਦਾ ਅਨੁਮਾਨ ਹੈ । ਇਸ ਖਰਾਬ ਮੌਸਮ ਕਾਰਨ ਜਨਜੀਵਨ ਬਹੁਤ ਪ੍ਰਵਾਵਿਤ ਹੋਇਆ ਹੈ ।

ਮਿਸ਼ਨ ਆਫ ਗੁਰੂ ਨਾਨਕ ਵੱਲੋਂ ਪਿੰਡ ਮੋਹੀ 'ਚ ਦਸਤਾਰ ਮੁਕਾਬਲੇ ਅਤੇ ਮੁੱਫ਼ਤ ਡਾਕਟਰੀ ਕੈਂਪ

ਈਪਰ ( ਪ੍ਰਗਟ ਸਿੰਘ ਜੋਧਪੁਰੀ ) ਮਿਸ਼ਨ ਆਫ ਗੁਰੂ ਨਾਨਕ ਚੈਰੀਟੇਬਲ ਟਰੱਸਟ ਵੱਲੋਂ ਇੱਕ ਗੁਰਬਾਣੀ ਕੰਠ ਮਾਕਬਲਾ, ਸੁੰਦਰ ਦਸਤਾਰ ਮੁਕਾਬਲਾ, ਢਾਡੀ ਦਰਬਾਰ ਅਤੇ ਮੁਫ਼ਤ ਡਾਕਟਰੀ ਕੈਂਪ ਲੁਧਿਆਣੇ ਜਿਲੇ ਦੇ ਪਿੰਡ ਮੋਹੀ ਵਿਖੇ ਕਰਵਾਇਆ ਗਿਆ ਜਿਸ ਵਿੱਚ ਢਾਡੀ ਗੁਰਦਿਆਲ ਸਿੰਘ ਲੱਖਪੁਰ ਨੇ ਵਿਸ਼ੇਸ਼ ਤੌਰ 'ਤੇ ਸਿਰਕਤ ਕੀਤੀ ।
ਕੱਲ 15 ਦਸੰਬਰ ਨੂੰ ਹੋਏ ਇੱਕ ਵੱਡੇ ਸਮਾਂਗਮ ਦੌਰਾਨ ਮੋਹੀ ਪਿੰਡ ਦੇ ਗੁਰੂਦੁਆਰਾ ਛੱਲਾ ਸਾਹਿਬ 'ਚ ਗੁਰਬਾਣੀ ਕੰਠ ਅਤੇ ਦਸਤਾਰ ਮੁਕਾਬਲੇ 'ਚ ਨੇੜਲੇ ਪਿੰਡਾਂ ਦੇ 13 ਸਕੂਲਾਂ ਦੇ ਤਕਰੀਬਨ 200 ਬੱਚਿਆਂ ਨੇ ਭਾਗ ਲਿਆ । ਮੁਫ਼ਤ ਡਾਕਟਰੀ ਕੈਂਪ ਦੌਰਾਨ ਇਕੱਲੇ ਮੋਹੀ ਪਿੰਡ ਦੇ 185 ਮਰੀਜਾਂ ਦਾ ਅਤੇ ਹੋਰ ਸਕੂਲਾਂ ਦੇ ਬੱਚਿਆਂ ਦਾ ਚੈਕਅੱਪ ਕੀਤਾ ਗਿਆ । ਚੈਕਅੱਪ ਕਰਨ ਲਈ ਦਿਲ, ਸੱਕਰ ਅਤੇ ਅੱਖਾਂ ਦੇ ਮਾਹਿਰਾਂ ਦੀਆਂ ਟੀਮਾਂ ਹਾਜਰ ਸਨ । ਭਾਈ ਭੂਰਾ ਦਾ ਕਹਿਣਾਂ ਹੈ ਕਿ ਕੈਂਪ ਸਮੇਂ ਪਹਿਲੀ ਵਾਰ ਸਾਡੇ ਪ੍ਰਬੰਧਕਾਂ ਵੱਲੋ ਈ

ਸਿੱਖਾਂ ਅਤੇ ਕਸ਼ਮੀਰੀਆਂ ਵੱਲੋਂ ਬਰੁੱਸ਼ਲਜ 'ਚ ਡਾ: ਮਨਮੋਹਨ ਸਿੰਘ ਖਿਲਾਫ ਰੋਸ ਪ੍ਰਦਰਸ਼ਨ

ਈਪਰ, ਬੈਲਜੀਅਮ ( ਪ੍ਰਗਟ ਸਿੰਘ ਜੋਧਪੁਰੀ ) ਕੱਲ ਯੂਰਪੀਨ ਯੂਨੀਅਨ ਅਤੇ ਭਾਰਤ ਵਿਚਾਲੇ ਹੋਏ ਸੰਮੇਲਨ 'ਚ ਹਿੱਸਾ ਲੈਣ ਪੁੱਜੇ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਖਿਲਾਫ ਸਿੱਖਾਂ ਅਤੇ ਕਸ਼ਮੀਰੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ।
ਅਪਣੀਆਂ ਕੌਮਾਂ ਦੀ ਅਜਾਦੀ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਬੱਬਰ ਖਾਲਸਾ ਇੰਟਰਨੈਸਨਲ ( ਜਥੇਦਾਰ ਤਲਵਿੰਦਰ ਸਿੰਘ ਗਰੁੱਪ ), ਕੌਸ਼ਲ ਆਫ ਖਾਲਿਸਤਾਨ,

ਬੈਲਜ਼ੀਅਮ 'ਚ ਸਫਲ ਗੁਰਮਤਿ ਕੈਂਪ

12 ਸਾਲਾਂ ਬੱਚੇ ਨੇ ਸੁਣਾਈਆਂ 14 ਬਾਣੀਆਂ
ਈਪਰ, ਬੈਲਜੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦੋ ਮਹੀਨਿਆਂ 'ਤੋ ਚੱਲ ਰਹੀ ਗੁਰਮਤਿ ਗਿਆਨ ਦੀ ਸਿਖਲਾਈ ਅਤੇ ਪੰਜਾਬੀ ਮਾਪਿਆਂ ਦਾ ਧਰਮ ਅਤੇ ਸਭਿਆਚਾਰ ਪ੍ਰਤੀ ਮੋਹ ਸਦਕਾ ਹੀ ਇਸ ਪੰਜਾਬ ਨਾਲੋ ਵੀ ਛੋਟੇ ਜਿਹੇ ਮੁੱਲਕ 'ਚ ਬਹੁਤ ਸਾਰੇ ਸਿੱਖ ਬੱਚਿਆ ਨੇ ਗੁਰਮਤਿ ਗਿਆਨ ਦਾ ਅਨਮੋਲ ਖਜਾਨਾਂ ਹਾਸਲ ਕੀਤਾ ਹੈ ।
ਬੈਲਜੀਅਮ ਅਤੇ ਪੂਰੇ ਯੂਰਪ ਦੀ ਰਾਜਧਾਨੀ ਬਰੱਸਲਜ਼ ਦੇ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਦੀ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਯਤਨਾ ਸਦਕਾ ਪਿਛਲੇ ਐਤਵਾਰ ਨੂੰ

ਭਾਈ ਜਗਦੀਸ਼ ਸਿੰਘ ਭੂਰਾ ਨੂੰ ਸਦਮਾਂ.....ਸਹੁਰਾ ਸਾਹਿਬ ਸਵਰਗਵਾਸ

ਈਪਰ, ਬੈਲਜੀਅਮ ( ਪ੍ਰਗਟ ਸਿੰਘ ਜੋਧਪੁਰੀ ) ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ ਦੇ ਚੇਅਰਮੈਨ ਭਾਈ ਜਗਦੀਸ਼ ਸਿੰਘ ਭੂਰਾ ਨੂੰ ਉਸ ਵੇਲੇ ਭਾਰੀ ਸਦਮਾਂ ਲੱਗਾ ਜਦ ਉਹਨਾਂ ਦੇ ਸਹੁਰਾ ਸਾਹਿਬ ਸ: ਪ੍ਰੀਤਮ ਸਿੰਘ ਮਾਂਗਟ ਅਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਅਪਣੇ ਜੱਦੀ ਪਿੰਡ ਹੈਬੋਵਾਲ ਖੁਰਦ 'ਚ ਅਚਾਨਕ ਚੜਾਈ ਕਰ ਗਏ । ਸ:ਪ੍ਰੀਤਮ ਸਿੰਘ ਮਾਂਗਟ ਨੇ ਸਿੱਖ ਸੰਘਰਸ਼ ਦੌਰਾਨ ਬੇਤਹਾਸਾ ਤਸੱਦਦ ਵੀ ਅਪਣੇ ਪਿੰਡੇਂ 'ਤੇ ਹੰਡਾਇਆ । ਕਿਉਂਕਿ ਉਹਨਾਂ ਦੀ ਬੇਟੀ ਬੀਬੀ ਵਰਿੰਦਰ ਕੌਰ ਦਾ ਪਤੀ ਸੰਘਰਸ਼ ਦੌਰਾਨ ਰੂਪੋਸ ਸੀ ਇਸੇ ਕਾਰਨ ਹੀ ਉਹਨਾਂ ਨੂੰ ਬਹੁਤ ਵਾਰ ਵੱਖ-ਵੱਖ ਥਾਣਿਆਂ 'ਚ ਬੁਢੇਪੇ ਦੇ ਕਾਲੇ ਦਿਨ ਦੇਖਣੇ ਪਏ । ਉਹਨਾਂ ਦੀ ਆਤਮਿਕ ਸਾਂਤੀ ਲਈ ਰੱਖੇ ਗਏ ਪਾਠਾਂ ਦੇ ਭੋਗ ਸਥਾਨਕ ਗੁਰਦੁਵਾਰਾ ਸਾਹਿਬ 'ਚ ਮੰਗਲਵਾਰ 14 ਦਸੰਬਰ ਨੂੰ ਪਾਏ ਜਾਣਗੇ । ਵਧੇਰੇ ਜਾਣਕਾਰੀ ਲਈ ਭਾਈ ਜਗਦੀਸ਼ ਸਿੰਘ ਭੁਰਾ ਨਾਲ ਫੋਨ ਨੰ: 0484552010 'ਤੇ ਸੰਪਰਕ ਕੀਤਾ ਜਾ ਸਕਦਾ ਹੈ ।

ਬੈਲਜ਼ੀਅਮ 'ਚ ਗੁਰਮਿਤ ਕੈਂਪ 4-5 ਦਸੰਬਰ ਨੂੰ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਇਥੋ ਦੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਵਿਖੇ ਇਸ ਹਫਤੇ ਦੇ ਅਖੀਰ 'ਚ ਇੱਕ ਗੁਰਮਿਤ ਕੈਂਪ ਲਗਾਇਆ ਜਾ ਰਿਹਾ ਹੈ । ਜਿਸ ਵਿੱਚ ਪਿਛਲੇ ਡੇਢ ਮਹੀਨੇ 'ਤੋ ਸਿਖਲਾਈ ਲੈ ਰਹੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲਿਆਂ ਤੋ ਇਲਾਵਾ ਤਬਲਾ, ਜੋੜੀ, ਹਰਮੋਨੀਅਮ, ਧਾਰਮਿਕ ਅਤੇ ਆਮ ਜਾਣਕਾਰੀ ਸਬੰਧੀ ਸਵਾਲ-ਜਵਾਬ ਕੀਤੇ ਜਾਣਗੇ ।
ਪ੍ਰੈਸ ਨੂੰ ਇਹ ਜਾਣਕਾਰੀ ਦਿੰਦਿਆਂ ਗੁਰੂਘਰ ਦੇ ਪ੍ਰਧਾਨ ਜਥੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਪਹਿਲੇ, ਦੂਜੇ ਅਤੇ ਤੀਜੇ ਨੰਬਰ 'ਤੇ ਆਉਣ ਵਾਲੇ ਜੇਤੂ ਬੱਚਿਆਂ ਸਮੇਤ ਇਸ ਗੁਰਮਿਤ ਕੈਂਪ ਹਿੱਸਾ 'ਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਬਿਜਲਈ ਤੋਹਫਿਆਂ ( ਇਲੈਕਟ੍ਰੋਨਿਕਸ ਗਿਫਟ ) ਨਾਲ ਸਨਮਾਨਿਤ ਕੀਤਾ ਜਾਵੇਗਾ ।

ਬਰੁੱਸਲ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਵਸ ਐਤਵਾਰ ਨੂੰ

ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ) ਸਿੱਖ ਧਰਮ ਦੇ ਬਾਨੀ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ 21 ਨਵੰਬਰ ਦਿਨ ਐਤਵਾਰ ਨੂੰ ਇਥੋਂ ਦੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਵਿਖੇ ਮਨਾਇਆ ਜਾ ਰਿਹਾ ਹੈ ।
ਗੁਰਪੁਰਬ ਲਈ ਉਤਸਾਹਿਤ ਸੰਗਤ ਵੱਲੋਂ ਸੁਕਰਵਾਰ ਨੂੰ ''ਦੋ'' ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ । ਇਹਨਾਂ ਤਿੰਨਾਂ ਦਿਨਾਂ ਦੀ ਲੰਗਰ ਅਤੇ ਹੋਰ ਮਠਿਆਂਈਆਂ ਦੀ ਸੇਵਾ ਬੈਲਜ਼ੀਅਮ ਦੀਆਂ ਪੰਥਕ ਜਥੇਬੰਦੀਆਂ ਬੱਬਰ ਖਾਲਸਾ ਇੰਟਰਨੈਸ਼ਨਲ ( ਭਾਈ ਤਲਵਿੰਦਰ ਸਿੰਘ ) ਅਤੇ ਇੰਟਰਨੈਸ਼ਨਲ ਸਿੱਖ ਕੌਸ਼ਲ ਵੱਲੋਂ ਕੀਤੀ ਜਾਵੇਗੀ । ਭਾਰਤ ਤੋ ਆਏ ਭਾਈ

ਸ: ਗੁਰਨਾਮ ਸਿੰਘ ਚੀਮਾਂ ਦੇ ਮਾਤਾ ਜੀ ਸਵਰਗਵਾਸ

ਈਪਰ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਐਂਟਵਰਪਨ ਸਹਿਰ Ḕਚ ਕਾਫੀ ਲੰਮੇ ਸਮੇਂ ਤੋ ਰਹਿੰਦੇ ਸ: ਗੁਰਨਾਮ ਸਿੰਘ ਚੀਮਾਂ ਨੂੰ ਅੱਜ ਉਸ ਵੇਲੇ ਭਾਰੀ ਸਦਮਾ ਲੱਗਾ ਜਦ ਉਹਨਾਂ ਦੇ ਜੱਦੀ ਪਿੰਡ ਬੇਗੋਵਾਲ ਰਹਿੰਦੇਂ ਉਹਨਾਂ ਦੇ ਮਾਤਾ ਵੀਰ ਕੌਰ ਜੀ ਅਕਾਲ ਚਲਾਣਾ ਕਰ ਗਏ ।
ਮਾਤਾ ਜੀ ਦੀ ਆਤਮਿਕ ਸਾਂਤੀ ਲਈ ਰੱਖੇ ਜਾਣ ਵਾਲੇ ਸਹਿਜ ਪਾਠ ਦੇ ਭੋਗ 27 ਨਵੰਬਰ ਸਨੀਵਾਰ ਪਿੰਡ ਬੇਗੋਵਾਲ ਵਿਖੇ ਪਾਏ ਜਾਣਗੇ । ਸ: ਚੀਮਾਂ ਨਾਲ ਸੰਪਰਕ ਲਈ ਫੋਨ ਨੰ: 0495665268 ਹੈ ।

ਬੈਲਜੀਅਮ 'ਚ ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਦੀ 92 ਵੀਂ ਵਰੇਗ੍ਹੰਢ ਮਨਾਈ ਗਈ

ਈਪਰ ( ਪ੍ਰਗਟ ਸਿੰਘ ਜੋਧਪੁਰੀ ) 11 ਨਵੰਬਰ 1918 ਨੰ ਸਮਾਪਤ ਹੋਏ ਪਹਿਲੇ ਵਿਸ਼ਵ ਯੁੱਧ 'ਚ ਜਰਮਨਾਂ ਖਿਲਾਫ ਜੂਝਦੇ ਸਹੀਦ ਹੋਏ ਸਮੂਹ ਫੌਜੀਆਂ ਦੀ ਯਾਦ 'ਚ ਇਥੇ ਕਰਵਾਏ ਜਾਂਦੇ ਸਲਾਂਨਾ ਸਰਧਾਜਲੀ ਸਮਾਗਮ 'ਚ ਸਾਮਲ ਹੋ ਕੇ ਹਜਾਰਾਂ ਲੋਕਾਂ ਨੇ ਸਰਧਾ ਦੇ ਫੁੱਲ ਭੇਟ ਕੀਤੇ ।
ਕਾਥੇਦਰਾਲ ਚਰਚ 'ਤੋ ਸੁਰੂ ਹੋਇਆ ਇੰਗਲੈਡ, ਕਨੇਡਾ, ਆਸਟਰੇਲੀਅਨ, ਬੈਲਜੀਅਮ

ਭਾਰਤੀ ਫੋਜੀਆਂ ਦੀ ਯਾਦ 'ਚ ਵਿਸੇਸ਼ ਸਰਧਾਜਲੀ ਸਮਾਗਮ

ਈਪਰ ( ਪ੍ਰਗਟ ਸਿੰਘ ਜੋਧਪੁਰੀ ) ਪਹਿਲੇ ਵਿਸ਼ਵ ਯੁੱਧ 'ਚ ਸਹੀਦ ਹੋਏ ਸਮੂਹ ਫੌਜੀਆਂ ਦੀ ਯਾਦ 'ਚ ਕਰਵਾਏ ਜਾਂਦੇ ਅੰਤਰਰਾਸਟਰੀ ਸਮਾਂਗਮ 'ਤੋ ਅਗਲੇ ਦਿਨ 12 ਨਵੰਬਰ ਨੂੰ ਮੀਨਨ ਗੇਟ ਕੋਲ ਸਥਿਤ ਭਾਰਤੀ ਮੋਨੂਮੈਂਟ 'ਤੇ ਸਥਾਨਕ ਪ੍ਰਸਾਸਨ ਵੱਲੋ ਭਾਰਤੀ ਫੋਜੀਆਂ ਦੀ ਯਾਦ 'ਚ ਇੱਕ ਵਿਸੇਸ਼ ਸਰਧਾਜਲੀ ਸਮਾਗਮ ਅਯੋਜਤ ਕੀਤਾ ਜਾਦਾਂ ਹੈ । ਜਿਸ ਵਿਚ ਇਸ ਵਾਰ ਸਥਾਨਕ ਮੇਅਰ ਲੁਕ ਦਿਹਾਨ, ਭਾਰਤੀ ਫੌਜ ਦੇ ਬ੍ਰਿਗੇਡੀਅਰ ਅਮਿਤ ਸਰਮਾਂ, ਭਾਰਤ 'ਤੋ ਵਿਸੇਸ ਤੌਰ 'ਤੇ ਆਏ ਲੈਫਟੀਨੈਂਟ ਜਰਨਲ ਮੁਕੇਸ਼ ਸੱਭਰਵਾਲ, ਭਾਰਤੀ ਦੂਤਘਰ ਪੈਰਿਸ 'ਤੋ ਲਕਸਮਣ

ਭਾਈ ਕੋਮਲ ਵੱਲੋਂ ਬੈਲਜ਼ੀਅਮ 'ਚ ਬੱਚਿਆਂ ਨੂੰ ਗੁਰਮਿਤ ਗਿਆਨ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਿੱਖ ਪੰਥ ਦੇ ਉਘੇ ਕੀਰਤਨੀਏ ਭਾਈ ਮਲਕੀਤ ਸਿੰਘ ਕੋਮਲ ਲੁਧਿਆਣੇ ਵਲੇ ਜੋ ਪਿਛਲੇ ਤਿੰਨ ਹਫਤਿਆ ਤੋ ਇਥੋ ਦੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਵਿਖੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ ਅਤੇ 9 ਦਸੰਬਰ ਤੱਕ ਸੇਵਾ ਕਰਨਗੇ ਵੱਲੋਂ ਇਥੋ ਦੇ ਜੰਮਪਲ ਸਿੱਖ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਸਥਾਨਕ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ।
ਭਾਈ ਕੋਮਲ 9 ਦਸੰਬਰ ਤੱਕ ਬੱਚਿਆਂ ਨੂੰ ਗੁਰਬਾਣੀ ਕੰਠ ਕਰਵਾਉਣ ਦੇ ਨਾਲ-ਨਾਲ ਤਬਲਾ ਅਤੇ ਹਰਮੋਨੀਅਮ ਦੀ ਵੀ ਸਿਖਲਾਈ

ਫਰੈਕਫੋਰਟ ਦੀ ਮੈਰਾਥਾਨ ਦੌੜ ਵਿੱਚ 99 ਸਾਲਾ ਸਿੱਖ ਫੌਜਾ ਸਿੰਘ ਬਣਿਆ ਜਰਮਨ ਮੀਡੀਏ ਦੀ ਖਿੱਚ ਦਾ ਕੇਂਦਰ !

ਈਪਰ (ਪ੍ਰਗਟ ਸਿੰਘ ਜੋਧਪੁਰੀ) :-ਫਰੈਕਫੋਰਟ ਵਿੱਚ ਪਿਛਲੇ ਦਿਨੀ 26 ਮੀਲ ਦੀ ਮੈਰਾਥਾਨ ਦੌੜ ਵਿੱਚ 12 ਹਜ਼ਾਰ ਤੋ ਵੱਧ ਲੋਕਾ ਨੇ ਭਾਗ ਲਿਆ ਤੇ ਇਸ ਨੂੰ ਕੋਈ ਤਿੰਨ ਲੱਖ ਤੋ ਵੀ ਵੱਧ ਲੋਕਾ ਨੇ ਸੜਕਾਂ 'ਤੇ ਖੜ੍ਹ ਕੇ ਇਸ ਦਾ ਸਵਾਗਤ ਕੀਤਾ । ਇਸ ਦੌੜ ਵਿੱਚ ਸੱਤ ਸਿੱਖਾ ਨੇ ਵੀ ਭਾਗ ਲਿਆ ਪਰ ਇੰਗਲੈਡ 'ਤੋ ਆਏ 99 ਸਾਲਾ ਨੌਜਵਾਨ ਬਾਬਾ ਫੌਜਾ ਸਿੰਘ ਜੀ ਇਸ ਦੌੜ ਦੇ ਸਭ ਤੋ ਵੱਡੀ ਉਮਰ ਦੇ ਹੋਣ ਕਰਕੇ ਅਤੇ ਉਹਨਾ ਦੇ ਹੌਸਲੇ ਨੇ ਸਭ ਨੂੰ ਹੈਰਾਨ ਹੀ ਨਹੀ ਕੀਤਾ ਸਗੋ ਜਰਮਨ ਦੇ ਮੀਡੀਏ

ਬਰੁਸਲ 'ਚ ਬੰਦੀ ਛੋੜ ਦਿਵਸ ਐਤਵਾਰ 7 ਨਵੰਬਰ ਨੂੰ

ਈਪਰ ( ਪ੍ਰਗਟ ਸਿੰਘ ਜੋਧਪੁਰੀ ) 52 ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ 'ਚੋ ਸ੍ਰੀ ਹਰਗੋਬਿੰਦ ਸਾਹਿਬ ਜੀ ਵੱਲੋਂ ਅਪਣੇ ਨਾਲ ਹੀ ਅਜਾਦ ਕਰਵਾਉਣ ਦੀ ਖੁਸੀ 'ਚ ਮਨਾਏ ਜਾਂਦੇ 'ਰੌਸਨੀਆਂ ਦੇ ਤਿਉਹਾਰ ਦੀਵਾਲੀ ਦੀ ਸਿੱਖ ਜਗਤ 'ਚ ਬਹੁਤ ਮਹੱਤਤਾ ਹੈ । ਦੁਨੀਆ ਦੇ ਹਰ ਕੋਨੇ 'ਚ ਬੈਠੀਆਂ ਨਾਨਕ ਲੇਵਾ ਸੰਗਤਾਂ ਇਸ ਨੂੰ ਬਹੁਤ ਹੀ ਸਰਧਾ ਅਤੇ ਉਤਸਾਹ ਨਾਲ ਮਨਾਉਦੀਆਂ ਹਨ ।
ਇਸ ਵਾਰ ਬਰੁਸਲ ਅਤੇ ਨਜਦੀਕ ਦੀ ਸੰਗਤ 'ਚ ਜਿਆਦਾ ਉਤਸਾਹ ਹੈ ਜਿਸ ਕਰਕੇ ਅੱਜ ਸੁਕਰਵਾਰ ਨੂੰ ਗੁਰਦੁਆਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਵਿਖੇ ਦੋ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋ ਰਹੇ ਹਨ ਜਿਨ੍ਹਾਂ ਦੇ ਭੋਗ ਐਤਵਾਰ 7 ਨਵੰਬਰ ਨੂੰ ਪਾਏ ਜਾਣਗੇ ਅਤੇ ਭਾਈ ਹਰਭਜਨ ਸਿੰਘ ਪਟਿਆਲੇ ਵਲਿਆਂ ਦਾ ਜਥਾ ਕੀਰਤਨ ਨਾਲ ਸੰਗਤ ਨੂੰ ਨਿਹਾਲ ਕਰੇਗਾ । ਸੁਕਰਵਾਰ ਅਤੇ ਐਤਵਾਰ ਨੂੰ ਸਾਰਾ ਦਿਨ ਜਲੇਬੀਆਂ ਦਾ ਲੰਗਰ ਅਤੁੱਟ ਵਰਤੇਗਾ । ਇਹਨਾਂ ਅਖੰਡ ਪਾਠਾਂ ਦੀ ਸੇਵਾ ਬਰੁਸਲ ਅਤੇ ਐਂਟਵਰਪਨ ਦੀਆਂ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਹਫਤਾਵਾਰੀ ਦੀਵਾਨਾਂ 'ਚ ਰਸਦ ਦੀ ਸੇਵਾ ਪਹਿਲਾਂ ਦੀ ਤਰਾਂ ਭਾਈ ਜਗਦੀਸ਼ ਸਿੰਘ ਭੂਰਾ ਵੱਲੋਂ ਹੋਵੇਗੀ ।

ਮਿਸ਼ਨ ਆਫ ਗੁਰੂ ਨਾਨਕ ਵੱਲੋਂ ਦਸਤਾਰ ਮੁਕਾਬਲੇ ਅਤੇ ਢਾਡੀ ਦਰਬਾਰ ਕਰਵਾਇਆ ਗਿਆ

ਈਪਰ ( ਪ੍ਰਗਟ ਸਿੰਘ ਜੋਧਪੁਰੀ ) ਨਵ-ਗਠਿਤ ਸੰਸਥਾਂ ਮਿਸ਼ਨ ਆਫ ਗੁਰੂ ਨਾਨਕ ਚੈਰੀਟੇਬਲ ਟਰੱਸਟ ਵੱਲੋਂ ਪਿਛਲੇ ਦਿਨੀ ਗੁਰਦੁਵਾਰਾ ਗੁਰੂ ਨਾਨਕ ਦਰਬਾਰ ਗੁਰਾਇਆ ਵਿਖੇ ਦੂਸਰਾ ਸੁੰਦਰ ਦਸਤਾਰ ਮੁਕਾਬਲਾ ਅਤੇ ਅਤੇ ਢਾਡੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਭਾਈ ਦੀਦਾਰ ਸਿੰਘ ਪ੍ਰਦੇਸੀ, ਹਰਿੰਦਰ ਸਿੰਘ ਢਿੱਲ੍ਹੋ, ਗਿਆਨੀ ਲਖਵਿੰਦਰ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਕਥਾਵਾਚਕ ਦੀਦਾਰ ਸਿੰਘ ਸੰਗਤਪੁਰ, ਬੂਟਾ ਸਿੰਘ ਔਜਲਾ ਅਤੇ ਗੁਰਦਿਆਲ ਸਿੰਘ ਲੱਖਪੁਰ ਦੇ ਢਾਡੀ ਜਥੇ ਨੇ ਹਾਜਰੀ ਭਰਦਿਆਂ ਸਿੱਖੀ ਦੀ ਪ੍ਰਫੁੱਲਤਾ ਲਈ ਯਤਨ ਕਰਨ ਲਈ ਵਿਸਥਾਰ ਸਹਿਤ ਵਿਚਾਰ ਸਾਂਝੇਂ ਕੀਤੇ ।
ਸੁੰਦਰ ਦਸਤਾਰ ਮੁਕਾਬਲਿਆਂ 'ਚ ਬੱਚਿਆਂ ਦੇ ਗਰੁੱਪ 'ਚੋ ਜਸਪ੍ਰੀਤ ਸਿੰਘ ਪਹਿਲਾ, ਜਗਮੀਤ ਸਿੰਘ ਦੂਜਾ ਅਤੇ ਗੁਰਮੁੱਖ ਸਿੰਘ ਤੀਜੇ

ਇੰਗਲੈਂਡ ਤੋ ਬਾਅਦ ਹੁਣ ਪੋਲੈਂਡ ਨੇ ਵੀ ਕੀਤੇ ਪੰਜਾਬੀਆਂ ਲਈ ਹੱਥ ਖੜੇ

ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ) ਆਸਟਰੇਲੀਆ ਅਤੇ ਇੰਗਲੈਂਡ ਨੇ ਜਹਾਜ ਭਰ-ਭਰ ਪਹੁੰਚੇ ਪੰਜਾਬੀ ਵਿਦਿਆਰਥੀਆਂ ਲਈ ਜਦੋ ਦਰਵਾਜੇ ਬੰਦ ਕਰ ਦਿੱਤੇ ਤਾਂ ਹੁਣ ਯੂਰਪੀਨ ਯੁਨੀਅਨ ਦਾ ਹਿੱਸਾ ਬਣਨ ਜਾ ਰਹੇ ਕੁੱਝ ਮੁੱਲਕਾਂ ਨੇ ਵਿਦਿਆ ਦਾ ਚਾਨਣ ਵੰਡਣ ਲਈ ਏਸੀਅਨ ਭਾਈਚਾਰੇ ਨੂੰ ਝੱਲਣ ਦਾ ਮਨ ਬਣਾਇਆ ਹੈ ਜਿਸ ਦੇ ਇਸ਼ਤਿਹਾਰ ਪੰਜਾਬੀ ਦੀਆਂ ਅਖ਼ਬਾਰਾਂ ਅਤੇ ਬਿਜਲਈ ਮੀਡੀਏ 'ਚ ਧੜਾਧੜ ਆ ਰਹੇ ਹਨ । ਜਿਨ੍ਹਾਂ 'ਚੋ ਪੋਲੈਂਡ ਦੇਸ਼ ਨੂੰ ਪੰਜਾਬੀ ਬਹੁਤ ਤਵੱਜੋ ਦੇ ਰਹੇ ਹਨ ਕਿਉਂਕਿ ਪੋਲੈਂਡ 'ਚ ਜਿਥੇ 2012 'ਤੋ ਯੂਰੋ ਚੱਲ ਪਵੇਗਾ ਉਥੇ ਇਹ ਮੁੱਲਕ ਦੇ ਦਰਵਾਜੇ ਰਾਹੀ ਹਜਾਰਾਂ ਹੀ ਪੰਜਾਬੀ ਪਹਿਲਾਂ ਯੂਰਪ 'ਚ ਦਾਖਲ ਹੋਏ ਹਨ ।

ਬਰੁਸ਼ਲ ਵਿਖੇ ਸ਼ਹੀਦੀ ਸਮਾਗਮ ਐਤਵਾਰ ਨੂੰ

ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ) ਸਮੇ ਦੀ ਹਾਕਮ ਇੰਦਰਾ ਗਾਂਧੀ ਵੱਲੋਂ ਸਿੱਖ ਕੌਂਮ 'ਤੇ ਢਾਹੇ ਜੁਲਮਾਂ ਦਾ ਹਿਸਾਬ ਲੈਂਦਿਆਂ ਉਸਦੀ ਛਾਤੀ 'ਚ 33 ਗੋਲੀਆਂ ਦਾਗ ਕੇ ਸਿੱਖ ਕੌਮ ਦੇ ਸੀਨੇ ਠੰਡ ਪਾਂਉਣ ਵਾਲੇ ਸਹੀਦ ਭਾਈ ਬੇਅੰਤ ਸਿੰਘ-ਸਤਵੰਤ ਸਿੰਘ ਸਮੇਤ ਸਿੱਖ ਕੌਮ ਦੀ ਅਜਾਦੀ ਲਈ ਜੱਦੋਜਹਿਦ ਕਰਦੇ ਅਪਣੀਆਂ ਬੇਸ਼ਕੀਮਤੀ ਜਿੰਦੜੀਆਂ ਵਾਰ ਗਏ ਸਮੂੰਹ ਯੋਧਿਆਂ ਦੀ ਯਾਦ 'ਚ ਇੱਕ ਵਿਸਾਲ ਸ਼ਹੀਦੀ ਸਮਾਂਗਮ 31 ਅਕਤੂਬਰ ਦਿਨ ਐਤਵਾਰ ਨੂੰ ਇਥੋਂ ਦੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਵਿਖੇ ਮਨਾਇਆ ਜਾ ਰਿਹਾ ਹੈ ।

ਕੈਪਟਨ ਦੇ ਪ੍ਰਧਾਨ ਬਣਨ 'ਤੇ ਯੂਰਪ ਦੇ ਕਾਂਗਰਸ਼ੀਆਂ 'ਚ ਖੁਸ਼ੀ ਦੀ ਲਹਿਰ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅੱਜ ਜਿਵੇਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਚੁਣੇ ਜਾਣ ਦਾ ਪਤਾ ਲੱਗਾ ਤਾਂ 'ਤੇ ਯੂਰਪ ਭਰ ਦੇ ਕਾਂਗਰਸੀ ਆਗੂਆਂ 'ਚ ਖੁਸ਼ੀ ਦੀ ਲਹਿਰ ਫੈਲ ਗਈ ।
ਇਸ ਨਿਯੁਕਤੀ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆ ਸ: ਸੁਰਿੰਦਰ ਸਿੰਘ ਰਾਣਾ ( ਹੌਲੈਂਡ ) ਨੇ ਸ: ਅਮਰਿੰਦਰ ਸਿੰਘ ਦੀ ਹੁਣ ਤੱਕ ਦੀ ਧੜੱਲੇਦਾਰ ਕਾਰੁਜਗਾਰੀ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਸ: ਕੈਪਟਨ ਹੀ ਪ੍ਰਧਾਨਗੀ ਲਈ ਯੋਗ ਦਾਅਵੇਦਾਰ