ਚਾਰ ਵੱਜ ਚੁੱਕੇ ਸਨ. ਗੁਰਦੁਆਰੇ ਦਾ ਪਾਠੀ ਸਿੰਘ ਅਜੇ ਬੋਲਿਆ ਨਹੀਂ ਸੀ. ਸਾਰਾ ਪਿੰਡ ਸੁੱਤਾ ਹੋਇਆ ਸੀ. ਪਹੁ ਫ਼ੁਟਾਲੇ ਦੀ ਸ਼ਾਂਤੀ ਸੀ. ਏਅਰਪੋਰਟ ਤੋਂ ਲਈ ਟੈਕਸੀ ਹਰਦੇਵ ਨੂੰ ਉਸ ਦੇ ਘਰ ਅੱਗੇ ਲਾਹ ਕੇ ਮੁੜ ਗਈ. ਹਰਦੇਵ ਨੇ ਡਰਾਈਵਰ ਨੂੰ ਚਾਹ ਪਾਣੀ ਵੀ ਨਾ ਪੁੱਛਿਆ. ਘਰ ਸੀ ਹੀ ਕੌਣ? ਜਿਹੜਾ ਉਸ ਨੂੰ ਚਾਹ ਬਣਾ ਕੇ ਦਿੰਦਾ? ਵੈਸੇ ਉਸ ਨੇ ਡਰਾਈਵਰ ਨੂੰ ਸੌ ਰੁਪਏ ਕਿਰਾਏ ਤੋਂ ਇਲਾਵਾ ਚਾਹ ਪਾਣੀ ਲਈ ਦੇ ਦਿੱਤੇ ਸਨ. ਡਰਾਈਵਰ ਧੰਨਵਾਦ ਕਰ ਕੇ ਚਲਾ ਗਿਆ ਅਤੇ ਹਰਦੇਵ ਆਪਣੇ ਨਾਲ ਲਿਆਂਦੇ ਦੋ ਅਟੈਚੀ ਲੈ ਕੇ ਦਰਵਾਜੇ ਕੋਲ ਆ ਗਿਆ ਸੀ.
ਉਸ ਨੇ ਆਪਣਾ ਜੱਦੀ ਘਰ ਬੜੀ ਰੀਝ ਨਾਲ ਤੱਕਿਆ. ਇਕ ਤਰਾਂ ਨਾਲ ਅੱਖਾਂ ਵਿਚ ਹੰਝੂ ਭਰ ਕੇ ਸਜ਼ਦਾ ਹੀ ਤਾਂ ਕੀਤਾ ਸੀ, ਉਸ ਨੇ ਆਪਣੇ ਇਸ ਘਰ ਨੂੰ! ਇਸ ਘਰ ਵਿਚ ਉਹ ਜੰਮਿਆਂ, ਪਲਿਆ ਅਤੇ ਜਵਾਨ ਹੋਇਆ